ਮਾਂ-ਪਿਓ ਨੇ ਆਪਣੇ ਇੱਕਲੋਤੇ ਪੁੱਤਰ ਨੂੰ ਚੰਗਾ ਪੜ੍ਹਾਇਆ ਲਿਖਾਇਆ, ਉਸਦੀ ਹਰ ਸੁੱਖ ਸਹੂਲਤਾਂ ਦਾ ਖਿਆਲ ਰੱਖਿਆ, ਉਸਦੀ ਹਰ ਖੁਆਇਸ਼ ਪੂਰੀ ਕੀਤੀ ਅਤੇ ਫਿਰ ਉਸਦਾ ਵਿਆਹ ਕੀਤਾ, ਇਹ ਸੋਚਕੇ ਕਿ ਹੁਣ ਅਸੀਂ ਬੁਜ਼ੁਰਗ ਹੋ ਗਏ ਹਾਂ ਘਰ ਦਾ ਸਾਰਾ ਕੰਮ ਕਾਰ ਸਾਡੇ ਕੋਲੋਂ ਹੁਣ ਨਹੀ ਹੁੰਦਾ, ਨੂੰਹ ਆਕੇ ਆਪਣੀ ਸੱਸ ਨਾਲ ਘਰਦਾ ਕੰਮ ਕਰੇਗੀ ਅਤੇ ਸਾਡਾ ਮੁੰਡਾ ਸਾਡਾ ਬਿਜ਼ਨਸ ਸੰਭਾਲ ਲਵੇਗਾ।
ਪਰ ਮੁੰਡੇ ਦੇ ਵਿਆਹ ਪਿੱਛੋਂ ਹੋਇਆ ਬਿਲਕੁੱਲ ਉਸਦੇ ਉਲਟ, ਨੂੰਹ ਡੱਕਾ ਤੋੜਕੇ ਰਾਜੀ ਨਹੀਂ, ਸਾਰਾ ਦਿਨ ਫੋਨ ਰਿਸ਼ਤੇਦਾਰਾਂ ਨਾਲ ਗੱਲਾਂ ਅਤੇ ਟੀਵੀ ਦੇਖਣ ਤੋਂ ਫੁਰਸਤ ਨਹੀਂ, ਕੁੱਝ ਦੇਰ ਬਾਅਦ ਦੋ ਬੱਚੇ ਵੀ ਹੋ ਗਏ।
ਹੁਣ ਮਾਂ-ਪਿਉ ਹੋਰ ਵੀ ਪਰੇਸ਼ਾਨ ਬੱਚਿਆਂ ਨੂੰ ਸੰਭਾਲੋ ਅਤੇ ਆਪਣੇ ਨੂੰਹ ਪੁੱਤ ਨੂੰ ਵੀ, ਕਈ ਵਾਰ ਪਿਓ ਨੇ ਆਪਣੀ ਘਰਵਾਲੀ ਨਾਲ ਲੜ ਪੈਣਾ ਕਿ “ਅਸੀਂ ਤਾਂ ਸੋਚਿਆ ਸੀ ਕਿ ਸਾਨੂੰ ਬੁੱਢਾਪੇ ਵਿੱਚ ਸੁੱਖ ਮਿਲੇਗਾ ਪਰ ਅਸੀਂ ਤਾਂ ਹੋਰ ਪਰੇਸ਼ਾਨ ਹੋ ਗਏ” ਅਗਿਓ ਪਤਨੀ ਨੇ ਹੱਸਕੇ ਗੱਲ ਨੂੰ ਟਾਲ ਦੇਣਾ ਕਿ “ਕੋਈ ਗੱਲ ਨਹੀਂ ਸਾਡੇ ਪੁੱਤ ਪੋਤਰੇ ਹੀ ਨੇ ਨਾਲੇ ਅਸੀਂ ਵਿਹਲਿਆਂ ਨੇ ਕੀ ਕਰਨਾ ਇਸੇ ਬਹਾਨੇ ਟਾਈਮ ਪਾਸ ਵੀ ਹੋ ਜਾਂਦਾ” ਘਰਵਾਲੀ ਦੀ ਇਹ ਗੱਲਾਂ ਸੁਣ ਪਿਓ ਨੇ ਸ਼ਾਂਤ ਹੋ ਜਾਣਾ।
ਇੱਕ ਦਿਨ ਮਾਂ ਬਿਮਾਰ ਹੋ ਗਈ ਨੂੰਹ ਪੁੱਤ ਨੇ ਸਾਂਭ-ਸੰਭਾਲ ਤੋ ਦੂਰੀ ਬਣਾਕੇ ਰੱਖੀ ਅਤੇ ਬੁਜ਼ੁਰਗ ਬਾਪ ਆਪਣੀ ਪਤਨੀ ਦੀ ਸਾਂਭ-ਸੰਭਾਲ ਕਰਦਾ, ਪਰ ਪਤਨੀ ਬਿਮਾਰੀ ਦਾ ਦੁੱਖ ਨਾ ਸਹਾਰਦੀ ਹੋਈ ਦੁਨੀਆ ਤੋ ਚੱਲ ਵੱਸੀl
ਮਾਂ ਜਾਣ ਤੋ ਕੁੱਝ ਦਿਨ ਬਆਦ ਮੁੰਡਾ ਪਿਓ ਨੂੰ ਕਹਿਣ ਲੱਗਾ ਕਿ ਡੈਡੀ ਤੁਹਾਡੀ ਨੂੰਹ ਨੂੰ ਤੁਹਾਡੀ ਮਜੂਦਗੀ ‘ਚ ਘਰਦਾ ਕੰਮ ਕਰਨ ਵਿੱਚ ਪਰੇਸ਼ਾਨੀ ਹੁੰਦੀ ਹੈ, ਤੁਸੀ ਗੈਰੇਜ਼ ਵਿੱਚ ਸ਼ਿਫਟ ਹੋ ਜਾਓ।
ਪਿਓ ਬਿਨਾ ਕੁੱਝ ਬੋਲਿਆ ਗੈਰੇਜ ਵਿੱਚ ਸ਼ਿਫਟ ਹੋ ਗਿਆ, ਕਰੀਬ ਪੰਦਰਾਂ ਕੁ ਦਿਨਾਂ ਬਾਅਦ ਪਿਓ ਨੇ ਆਪਣੇ ਮੁੰਡੇ ਨੂੰ ਬੁਲਾ ਕੇ ਉਸਦੇ ਪਰਿਵਾਰ ਲਈ ਬਾਹਰਲੇ ਮੁਲਖ ਦੇ ਟੂਰ ਦਾ ਪਾਸ ਦਿੱਤਾ ਅਤੇ ਕਿਹਾ ਕਿ ਪੁੱਤ ਜਾ ਬੱਚਿਆਂ ਨੂੰ ਥੋੜਾ ਘੁੰਮਾ ਫਿਰਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Christina George
Really nice story/ incident. Other must learn from it. What more to say, I just loved it.