ਬਾਹਰ ਆਏ ਨੂੰ ਕੁਝ ਮਹੀਨੇ ਹੀ ਹੋਏ ਸਨ..ਇੱਕ ਦਿਨ ਘੰਟੀ ਵੱਜੀ..!
ਬਾਹਰ ਦੋ ਮੇਮਾਂ ਸਨ..ਸਿਰਾਂ ਤੇ ਸਕਾਰਫ ਬੰਨੇ..ਇੱਕ ਨੂੰ ਪੰਜਾਬੀ ਆਉਂਦੀ ਸੀ..ਉਸਨੇ ਯੱਸੂ-ਮਸੀਹ ਤੇ ਪੰਜਾਬੀ ਵਿਚ ਲਿਖਿਆ ਕਿੰਨਾ ਸਾਰਾ ਸਹਿਤ ਫੜਾ ਦਿੱਤਾ..!
ਦੂਜੀ ਧੀ ਨੂੰ ਪੁੱਛਣ ਲੱਗੀ ਕੀ ਕਰਦੀ ਏਂ?..ਉਸ ਆਖਿਆ ਫ਼੍ਰੇਂਚ ਪੜਦੀ ਹਾਂ..!
ਉਹ ਅਗਲੇ ਦਿਨ ਫਿਰ ਆਈਆਂ ਤੇ ਕਿੰਨਾ ਕੁਝ ਫ਼੍ਰੇਂਚ ਭਾਸ਼ਾ ਵਿਚ ਲਿਖਿਆ ਹੋਇਆ ਫੜਾ ਕੇ ਆਪਣੇ ਰਾਹ ਪਈਆਂ..!
ਆਪਣੀ ਸ਼੍ਰੋਮਣੀ ਕਮੇਟੀ ਚੇਤੇ ਆਈ..ਓਹੀ ਕਮੇਟੀ ਜਿਹੜੀ ਜਦੋਂ ਵੋਟਾਂ ਦੇ ਵਿਧਾਨ ਤੇ ਜਨਮੀਂ ਸੀ ਤਾਂ ਇੱਕ ਦਾਨਿਸ਼ਵਰ ਨੇ ਆਖਿਆ ਸੀ ਕੇ ਉਹ ਦਿਨ ਦੂਰ ਨਹੀਂ ਜਦੋਂ ਅਕਵੰਜਾ ਖੋਤੇ ਉੱਨੀਂਜਾ ਸ਼ੇਰਾਂ ਨੂੰ ਹਰਾ ਕੇ ਹੱਸਿਆ ਕਰਨਗੇ..ਚੰਮ ਦੀਆਂ ਚਲਾਇਆ ਕਰਨਗੇ..!
ਵਾਕਿਆ ਹੀ ਅੱਜ ਚੰਮ ਦੀਆਂ ਚਲਾ ਰਹੇ ਨੇ..ਧਰਮ ਫਲਸਫਾ ਇਤਿਹਾਸ ਪ੍ਰਚਾਰ ਕੌਮੀਂ ਭਾਵਨਾ ਇਤਿਹਾਸਿਕ ਦਿੱਖ ਅਗਲੀ ਪੀੜੀ ਜਾਵੇ ਢੱਠੇ ਖੂਹ ਵਿਚ..!
ਸਾਨੂੰ ਤੇ ਗੋਲਕ ਤੇ ਕੰਟਰੋਲ ਕਰਦੀ ਪ੍ਰਧਾਨਗੀ ਚਾਹੀਦੀ ਏ..ਉਹ ਪ੍ਰਧਾਨਗੀ ਜਿਸ ਦੀ ਤਾਰ ਉਸ ਬੰਦੇ ਦੀ ਚੀਚੀ ਨਾਲ ਬੱਜੀ ਹੋਈ ਹੋਈ ਏ ਜਿਸ ਦਾ ਇਸ਼ਟ ਦੇ ਮਾਣ ਸਤਿਕਾਰ ਨਾਲ ਕੋਈ ਲੈਣ ਦੇਣ ਨਹੀਂ..!
ਇਸ਼ਟ ਤੋਂ ਯਾਦ ਆਇਆ..ਤੀਰ ਵਾਲਾ ਅਕਸਰ ਆਖਿਆ ਕਰਦਾ..ਜੋ ਵੀ ਇਸ਼ਟ ਦੀ ਬੇਇੱਜਤੀ ਕਰੇ ਮੌਕੇ ਤੇ ਹੀ ਹਿਸਾਬ ਬਰੋਬਰ ਕਰਕੇ ਮੇਰੇ ਕੋਲ ਆਇਆ ਕਰੋ..!
ਇਹ ਵੀ ਆਖਿਆ ਕਰਦਾ ਜੇ ਮੈਂ ਜਿਉਂਦੇ ਜੀ ਕਿਸੇ ਕਮੇਟੀ ਦਾ ਪ੍ਰਧਾਨ ਬਣਾ..ਅਕਾਲੀ ਦਲ ਦਾ ਚੀਫ ਬਣਾ..ਐਮ.ਪੀ..ਐੱਮ ਐੱਲ ਦੀ ਟਿਕਟ ਲਵਾਂ..ਤੁਹਾਡੀਆਂ ਜੁੱਤੀਆਂ ਤੇ ਮੇਰਾ ਸਿਰ ਹੋਊ..!
ਉਸ ਵੇਲੇ ਕਈ ਆਖਦੇ ਝੂਠ ਮਾਰਦਾ..ਵਕਤ ਆਉਣ ਤੇ ਇਹ ਭੱਜੇਗਾ ਵੀ ਤੇ ਐੱਮ ਪੀ ਵੀ ਜਰੂਰ ਬਣੂ..!
ਪਰ ਅਰਦਾਸ ਕਰਕੇ ਨਿੱਕਲਿਆ ਅਗਲਾ ਕਿੰਨਾ ਕੁਝ ਛਾਤੀ ਵਿਚ ਜਜਬ ਕਰ ਰਵਾਨਗੀ ਪਾ ਗਿਆ..ਪਤਾ ਨਹੀਂ ਕਿਸ ਮਿੱਟੀ ਦਾ ਬਣਿਆ ਸੀ ਉਹ..!
ਕੱਲ ਉਹ ਬੁਰੀ ਤਰਾਂ ਕਲਪੀ ਹੋਈ ਸੀ..ਅਖ਼ੇ ਬੇਅਦਬੀ..ਬੇਅਦਬੀ..ਬੇਅਦਬੀ..ਹਰ ਵੇਲੇ ਬਸ ਬੇਅਦਬੀ..ਕਾਹਦੀ ਬੇਅਦਬੀ..ਕੋਈ ਬੇਅਦਬੀ ਨਹੀਂ ਹੋਈ..!
ਬੇਅਦਬੀ ਤੇ ਤਾਂ ਹੋਈ ਹੁੰਦੀ ਜੇ ਗੁਰੂ ਸਬਦ ਦਾ ਅਪਮਾਨ ਹੋਇਆ ਹੁੰਦਾ..ਇਹ ਤਾਂ ਮਹਿਜ ਕਿਤਾਬ ਏ..ਕਿਤਾਬ ਨੂੰ ਜਿਧਰ ਮਰਜੀ ਸਿੱਟੀ ਜਾਵੋ..ਕੋਈ ਫਰਕ ਨਹੀਂ ਪੈਂਦਾ!
ਘਰ ਕੋ ਅੱਗ ਲਗੀ ਘਰ ਕੇ ਚਿਰਾਗ ਸੇ..ਏਦੂੰ ਵੱਡੀ ਤ੍ਰਾਸਦੀ ਕੀ ਹੋ ਸਕਦੀ..ਪਹਿਲੀ ਤੇ ਦੂਜੀ ਸੰਸਾਰ ਜੰਗ..ਸਿੱਖ ਫੌਜੀ..ਮੋਢੇ ਤੇ ਹਥਿਆਰ ਤੇ ਸਿਰਾਂ ਤੇ ਪ੍ਰਕਟ ਗੁਰਾਂ ਦੀ ਇਹੀ ਦੇਹ..ਪਹਿਲਾਂ ਬਾਣੀਆਂ ਪੜ ਕੇ ਵਾਕ ਲਿਆ ਜਾਂਦਾ ਤੇ ਫੇਰ ਮੋਰਚਿਆਂ ਵਿਚ ਡਟ ਜਾਂਦੇ..ਗੋਲੀ ਵੱਜਦੀ ਪਰ ਪੀੜ ਨਾ ਹੁੰਦੀ ਤੇ ਨਾ ਹੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Gurjant Singh
ਬਹੁਤ ਵਧੀਆ ਗੱਲਾਂ ਲਿਖੀਆਂ ਹੋਈਆਂ ਨੇ 🙏👍