ਜੁਆਨੀ ਵਿੱਚ ਪੈਰ ਰੱਖਦੀਆਂ ਇੱਕੋ ਜਿੱਡੀਆਂ ਤਿੰਨ ਧੀਆਂ..!
ਉਹ ਨਿੱਤ ਸੁਵੇਰੇ ਆਪ ਕੱਲੀ-ਕੱਲੀ ਨੂੰ ਸਕੂਟਰ ਦੇ ਪਿੱਛੇ ਬਿਠਾ ਉਸ ਢਾਬੇ ਕੋਲੋਂ ਅਗਾਂਹ ਲੰਗਾਹ ਕਾਲਜ ਤੱਕ ਛੱਡ ਕੇ ਆਇਆ ਕਰਦਾ ਤੇ ਫੇਰ ਮੁੜ ਆਪ ਹੀ ਸਾਰੀਆਂ ਨੂੰ ਘਰ ਵਾਪਿਸ ਵੀ ਲਿਆਉਂਦਾ!
ਢਾਬੇ ਤੇ ਹਰ ਵੇਲੇ ਬੈਠੀ ਰਹਿੰਦੀ ਮੁੰਡਿਆਂ ਦੀ ਢਾਣੀ ਅਤੇ ਮੁੱਛਾਂ ਨੂੰ ਵੱਟ ਚਾੜਦੇ ਹੋਏ ਢਾਬੇ ਦੇ ਮਾਲਕ ਦੀਆਂ ਉਸਦੇ ਮਗਰ ਬੈਠੀਆਂ ਨੂੰ ਘੂਰਦੀਆਂ ਹੋਈਆਂ ਜ਼ਹਿਰੀ ਅੱਖੀਆਂ..!
ਕਈ ਵਾਰ ਉੱਪਰ ਵਾਲੇ ਨਾਲ ਗਿਲਾ ਕਰਦਾ..ਅਖ਼ੇ ਕਿੰਨਾ ਜਰੂਰੀ ਸੀ ਇਸ ਵੇਲੇ ਨਾਲਦੀ ਦਾ ਇਹਨਾਂ ਦੇ ਕੋਲ ਹੋਣਾ..ਮਾਵਾਂ ਤੇ ਧੀਆਂ ਦੇ ਲੱਖ ਓਹਲੇ..ਲੱਖ ਸਲਾਹਾਂ ਅਤੇ ਅਨੇਕਾਂ ਨਸੀਹਤਾਂ..ਪਤਾ ਨੀ ਕਿਓਂ ਤੁਰ ਗਈ ਸੀ ਉਹ?
ਕਈ ਵਾਰ ਤਾਂ ਉਸਦਾ ਜੀ ਕਰਦਾ ਕੇ ਉਹ ਆਵਦੀਆਂ ਧੀਆਂ ਦੇ ਵਜੂਦ ਨੂੰ ਚੀਰਦੀਆਂ ਹੋਈਆਂ ਅਨੇਕਾਂ ਗੰਦੀਆਂ ਨਜਰਾਂ ਨੂੰ ਤੱਤੀਆਂ ਸਲਾਈਆਂ ਨਾਲ ਦਾਗ ਦੇਵੇ ਪਰ ਫੇਰ ਇਹ ਸੋਚ ਸਬਰ ਦਾ ਘੁੱਟ ਭਰ ਲੈਂਦਾ ਕੇ ਜੇ ਉਸਨੂੰ ਖੁਦ ਨੂੰ ਕੁਝ ਹੋ ਗਿਆ ਤਾਂ ਇਹਨਾਂ ਵਿਚਾਰੀਆਂ ਦੀ ਸਾਰ ਲੈਣ ਵਾਲਾ ਕੌਣ ਹੋਵੇਗਾ!
ਫੇਰ ਕੁਝ ਦਿਨ ਮਗਰੋਂ ਉਸਨੂੰ ਅਚਾਨਕ ਇੱਕ ਫਰਕ ਜਿਹਾ ਲਗਿਆ..ਹੁਣ ਉਸ ਢਾਬੇ ਤੇ ਮਹਿਫ਼ਿਲਾਂ ਲੱਗਣੀਆਂ ਬੰਦ ਹੋ ਗਈਆਂ ਸਨ..ਨਾ ਕੋਈ ਅਸ਼ਲੀਲ ਟਿੱਪਣੀ ਹੀ ਹੁੰਦੀ ਤੇ ਨਾ ਹੀ ਕੋਈ ਛੇੜਖਾਨੀ ਹੀ ਕਰਦਾ..ਮੁੱਛਾਂ ਨੂੰ ਵੱਟ ਚਾੜਨ ਵਾਲਾ ਢਾਬੇ ਦਾ ਉਹ ਮਾਲਕ ਵੀ ਹਮੇਸ਼ਾਂ ਧੌਣ ਨੀਵੀਂ ਕਰਕੇ ਆਪਣੇ ਕੰਮ ਵਿਚ ਲਗਿਆ ਰਹਿੰਦਾ!
ਇਕ ਦਿਨ ਕੋਲੋਂ ਲੰਘਦੇ ਹੋਏ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ