ਕਿਓੰਕੇ ਸਕੂਟਰ ਮੇਰੇ ਡੈਡੀ ਦਾ ਹੁੰਦਾ ਸੀ ਸੋ ਡਰਾਈਵਰ ਵਾਲੀ ਸੀਟ ਤੇ ਵੀ ਮੈਂ ਹੀ ਬੈਠਦਾ..!
ਦੂਜੇ ਬੱਚੇ ਸਟੈਂਡ ਤੇ ਖਲੋਤੇ ਹੋਏ ਨੂੰ ਥੋੜਾ ਧੱਕਾ ਲਾਉਂਦੇ..ਉਹ ਸਟੈਂਡ ਤੋਂ ਉੱਤਰਨ ਲੱਗਦਾ ਤੇ ਮੈਂ ਸੀਟ ਤੋਂ ਹੇਠਾਂ ਉੱਤਰ ਬ੍ਰੇਕ ਤੇ ਖਲੋ ਜਾਂਦਾ..ਫੇਰ ਹੌਲੀ ਹੌਲੀ ਬ੍ਰੇਕ ਛੱਡਦਾ..ਸਕੂਟਰ ਫੇਰ ਮਗਰ ਨੂੰ ਆ ਜਾਂਦਾ..!
ਕਲੱਚ ਨੱਪ ਪਹਿਲੇ ਗੇਅਰ ਵਿਚ ਪਾਏ ਹੋਏ ਨੂੰ ਉਂਝ ਹੀ ਛੱਡ ਹੋਰ ਖੇਡਾਂ ਖੇਡਣ ਲੱਗ ਜਾਂਦੇ..!
ਡੈਡੀ ਆਉਂਦਾ ਹੀ ਸਕੂਟਰ ਨੂੰ ਕਿੱਕ ਮਾਰਦਾ..ਗੇਅਰ ਵਿਚ ਪਿਆ ਸਟੈਂਡ ਤੋਂ ਉੱਤਰ ਅੱਗੇ ਕੰਧ ਵਿਚ ਵੱਜਦਾ..ਉਹ ਗੁੱਸੇ ਵਿਚ ਆਇਆ ਏਨੀ ਗੱਲ ਵੀ ਨਾ ਪੁੱਛਦਾ ਕੇ ਸੀਟ ਤੇ ਕੌਣ ਸੀ..ਬੱਸ ਮੇਰੇ ਚਪੇੜਾਂ ਛੱਡ ਦਿੰਦਾ..ਬਾਕੀ ਮੈਨੂੰ ਕੁੱਟ ਪੈਂਦੀ ਨੂੰ ਵੇਖ ਹਰਨ ਹੋ ਜਾਂਦੇ..!
ਜਦੋਂ ਡੈਡੀ ਅੱਖੋਂ ਓਹਲੇ ਹੋ ਜਾਂਦਾ ਤਾਂ ਉਹ ਇੱਕ ਵੇਰ ਫੇਰ ਹੌਲੀ ਹੌਲੀ ਵੇਹੜੇ ਵਿਚ ਇੱਕਠੇ ਹੋਣੇ ਸ਼ੁਰੂ ਹੋ ਜਾਂਦੇ..!
ਮੈਂ ਆਖਦਾ ਹੁਣ ਤੁਹਾਨੂੰ ਕਦੀ ਆਪਣੇ ਸਕੂਟਰ ਤੇ ਨਹੀਂ ਬਿਠਾਉਣਾ..ਤੁਸੀਂ ਹੀ ਮੈਨੂੰ ਕੁੱਟ ਪਵਾਈ..!
ਏਨੇ ਨੂੰ ਹਨੇਰੀ ਵਗਣ ਲੱਗਦੀ..ਸਭ ਬਾਹਰ ਲੱਗੇ ਜਾਮੁਣ ਦੇ ਰੁਖ੍ਹ ਹੇਠਾਂ ਇੱਕਠੇ ਹੋ ਜਾਂਦੇ..!
ਮੈਂ ਆਖਦਾ ਸਾਰੇ ਜਾਮੁਣ ਇੱਕਠੇ ਕਰ ਕੇ ਪਹਿਲਾਂ ਮੈਨੂੰ ਦਿਓ ਮੈਂ ਫੇਰ ਆਪਣੇ ਹਿਸਾਬ ਨਾਲ ਵੰਡਾਗਾ..ਉਹ ਨਾ ਮੰਨਦੇ..ਮੈਂ ਸ਼ਿਕਾਇਤ ਲਾਉਣ ਅੰਦਰ ਆਉਂਦਾ..ਦਾਦੀ ਬਾਹਰ ਆਉਂਦੀ ਤਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ