ਡੁਗ ਡੁਗ ਦੀ ਆਵਾਜ਼ ਜਿਹੀ ਸੁਣਾਈ ਦਿੱਤੀ ਤਾਂ ਮਨ ਅਤੀਤ ਵੱਲ ਚਲਾ ਗਿਆ।ਖੇਡਾਂ ਪਾਉਣ ਵਾਲਾ ਆਉਣਾ ਤਾਂ ਚਾਅ ਜਿਹਾ ਚੜ੍ਹ ਜਾਣਾ ‘ਤੇ ਪਹਿਲਾਂ ਹੀ ਘਰੋਂ ਆਟੇ ਦੀਆਂ ਕੌਲੀਆਂ ਭਰ ਮਿੱਥੀ ਜਗ੍ਹਾ ‘ਤੇ ਜਾ ਬੈਠਣਾ।ਮਦਾਰੀ ਨੇ ਕਦੇ ਬੱਚੀ ਦੇ ਕੰਨ ਚੋਂ’ ਪੈਸੇ ਕੱਢ ਦੇਣੇ ‘ਤੇ ਕਦੇ ਨੱਕ ਵਿੱਚੋਂ ‘ਤੇ ਬੱਸ ਇਸੇ ਵਿੱਚ ਹੀ ਅਸੀਂ ਹੱਸ ਹੱਸ ਲੋਟ ਪੋਟ ਹੋਈ ਜਾਣਾ।
ਉਹ ਸਮੇਂ ਵਧੀਆ ਸੀ ‘ਤੇ ਖੇਡਾਂ ਪਾਉਣ ਵਾਲਾ ਵੀ ਸਭ ਦੀ ਨਬਜ਼ ਪਹਿਚਾਣਦਾ ਸੀ ‘ਤੇ ਫਿਰ ਉਸ ਨੇ ਕਹਿਣਾ ਕਿ ਦੇਖੋ ਹੁਣ ਇਹ ਬੱਚੀ ਅੱਗ ਵਿਚ ਚੱਲ ਕੇ ਵਿਖਾਏਗੀ,ਤਾਂ ਸਾਰੇ ਪੰਡਾਲ ਵਿੱਚ ਰੌਲਾ ਜਿਹਾ ਪੈ ਜਾਣਾ। ਨਹੀਂ ਨਹੀਂ ਇਸ ਤਰ੍ਹਾਂ ਨਹੀਂ ਕਰਨਾ ‘ਤੇ ਫਿਰ ਲੋਕਾਂ ਨੇ ਪੈਸੇ ,ਕਣਕ ਆਟਾ ਆਦਿ ਦੇਣਾ।
ਮਦਾਰੀ ਦੀ ਡੁੱਗ ਡੁੱਗ ਹੋਰ ਤੇਜ਼ ਹੋਈ ਤਾਂ ਮੇਰਾ ਧਿਆਨ ਟੁੱਟ ਗਿਆ।ਘਰ ਦੇ ਸਾਹਮਣੇ ਹੀ ਖੁੱਲ੍ਹੀ ਗਲੀ ਦੇ ਵਿੱਚ ਮਦਾਰੀ ਨੇ ਆਪਣਾ ਸਾਜ਼ੋ ਸਾਮਾਨ ਰੱਖ ਲਿਆ।ਹੌਲੀ ਹੌਲੀ ਭੀੜ ਇਕੱਠੀ ਹੋਣ ਲੱਗੀ।ਮਦਾਰੀ ਨੇ ਆਪਣੀ ਡੁਗਡੁਗੀ ਵਜਾ ਬੋਲਣਾ ਸ਼ੁਰੂ ਕਰ ਦਿੱਤਾ।ਕਦਰਦਾਨ ਮਿਹਰਬਾਨ ।
ਇਹ ਛੋਟੀ ਜਿਹੀ ਬੱਚੀ ਆਪਣੇ ਗਲੇ ਨਾਲ ਬਹੁਤ ਸਾਰੀਆਂ ਇੱਟਾਂ ਰੱਸੀ ਨਾਲ ਬੰਨ ਕੇ ਚੁੱਕੇਗੀ ‘ਤੇ ਦੂਰ ਤਕ ਤੁਰ ਕੇ ਵਿਖਾਵਾਂਗੀ।
‘ਤੇ ਫਿਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ