ਸਲਾਭਿਆ ਪਿਆਰ (ਲਾਕਡਾਊਨ ਤੋਂ ਬਾਅਦ)
ਪੂਰੀ ਕਹਾਣੀ ਸਮਝਣ ਲਈ ਸਭ ਤੋਂ ਪਹਿਲਾ ਸਲਾਭਿਆ ਪਿਆਰ , ਸਲਾਭਿਆ ਪਿਆਰ ਦੂਜਾ ਭਾਗ ,ਤੇ ਸਲਾਭਿਆ ਪਿਆਰ ਅੰਤਿਮ ਭਾਗ ਜ਼ਰੂਰ ਪੜੋ -ਗੁਮਨਾਮ ਲਿਖਾਰੀ
2020 ਦੇ ਮਾਰਚ ਮਹੀਨੇ ਦਾ ਆਖਰੀ ਦਿਨ ਸੀ ਤੇ ਲਾਕਡਾਊਨ ਸੁਰੂ ਹੋ ਗਿਆ ਸੀ ।ਕਾਲਜ ਪੂਰੀ ਤਰ੍ਹਾ ਬੰਦ ਹੋ ਗਏ ਸੀ । ਮੈ 8 ਮਹੀਨੇ ਉਹਨੰੂ ਇੰਸਟਾ, ਸਨੈਪ ਚੈਟ ਤੇ ਬਹੁਤ ਲੱਭਿਆ ਪਰ ਉਹ ਨਹੀਂ ਮਿਲੀ ।ਉਹਦਾ ਨਾਮ ਨੰਬਰ ਕੁੱਝ ਵੀ ਨਹੀਂ ਸੀ । ਅੰਤ 2020 ਦੇ ਨੰਵਬਰ ਮਹੀਨੇ ਕਾਲਜ ਪੇਪਰ ਕਰਾਉਣ ਲਈ ਖੁੱਲੇ ਤੇ ਮੈਨੰੂ ਦਿਵਾਲੀ ਜਿੰਨਾ ਚਾਅ ਚੜ ਗਿਆ
ਤੇ ਇੱਕ ਦਿਨ ਉਹ ਕਾਲਜ ਆਈ ਸਾਡੇ ਬਲਾਕ ਵਿੱਚ। ਮੈ ਉਹਨੂੰ ਦੂਰੋ ਵੇਖ ਲਿਆ ਪਰ ਇਸ ਵਾਰ ਉਹਦੇ ਨਾਲ 10 -12 ਕੁੜੀਆਂ ਖੜੀਆਂ ਸਨ । ਉਹੀ ਚਿਹਰਾ ਪਰ ਰੰਗ ਅੱਗੇ ਨਾਲ਼ੋਂ ਹੋਰ ਵੀ ਸਾਫ਼ ਹੋ ਗਿਆ ਸੀ । ਮੇਰਾ ਕੀਤਾ ਪ੍ਰਪੋਜ ਉਹਦੀ ਕਾਲ਼ਸ ਦੀਆ ਸਭ ਕੁੜੀਆਂ ਨੰੂ ਪਤਾ ਲੱਗ ਗਿਆ ਸੀ। ਤੇ ਮੇਰੀ ਅੱਧੀ ਕਲਾਸ ਨੰੂ । ਹੁਣ ਮੈ ਬਿਨਾ ਜਾਂਚ ਪੜਤਾਲ ਦੇ ਕੋਲ ਜਾਣ ਤੋਂ ਪਰਹੇਜ਼ ਕਰ ਰਿਹਾ ਸੀ।
ਫਿਰ ਪਤਾ ਲੱਗਾ ਉਹ ਪੇਪਰਾਂ ਲਈ ਸਲਿੱਪ ਲੈਣ ਆਈ ਸੀ ਪਰ ਉਹ ਸੂਦੈਣ ਨੇ ਿੲੱਕ ਵਾਰ ਫੇਰ ਤੋਂ ਫ਼ਾਈਲ ਚੈੱਕ ਨਹੀਂ ਕਰਵਾਈ ਸੀ । ਤੇ ਸਾਇਨ ਬਿਨਾ ਕਲੀਅਰ ਸਲਿੱਪ ਮਿਲਣੀ ਬਹੁਤ ਮੁਸਕਿਲ ਸੀ । ਉਹਨੇ ਬਾਕੀ ਸਾਇਨ ਤਾਂ ਕਰਵਾ ਲਏ ਸੀ ਪਰ ਲਾਇਬ੍ਰੇਰੀਅਨ ਤੇ ਕੰਪਿਊਟਰ ਬਲਾਕ ਦੇ ਸਾਇਨ ਬਾਕੀ ਸਨ। ਫੇਰ ਉਹਦੀਆਂ ਬਾਕੀ ਸਹੇਲੀਆਂ ਚਲੇ ਗਈਆਂ ਤੇ 5 ਜਾਣੀਆ ਰਹਿ ਗਈਆਂ ਫਿਰ ਉਹ ਸਾਰੀਆਂ ਬਲਾਕ ਕੋਲ ਖੜ ਗਈਆਂ ਸਾਇਨ ਕਰਵਾਉਣ ਲਈ ਪਰ ਕਿਸੇ ਕੁੜੀ ਿਵੱਚ ਹਿੰਮਤ ਨਾ ਹੋਈ ਸਾਇਨ ਕਰਾਵਾਉਣ ਦੀ । ਸਾਇਨ ਵਗੈਰਾ ਤਾਂ ਮੇਰੇ ਵੀ ਪੈਨਡਿੰਗ ਸੀ ਪਰ ਮੇਰੀ ਤਾਂ ਫ਼ਾਈਲ ਵੀ ਅਜੇ ਅਧੂਰੀ ਸੀ ।
ਫੇਰ ਮੈ ਜਾਣਕੇ ਸਲਿੱਪ ਲੈਕੇ ਬਲਾਕ ਕੋਲ ਚਲੇ ਗਿਆ ਮੈਨੰੂ ਵੇਖ ਕੇ ਉਹ ਸਾਰੀਆਂ ਵਿੱਚ ਘੁਸਰ-ਮੁਸਰ ਸ਼ੁਰੂ ਹੋ ਗਈ ਉਹ ਸੂਦੈਣ ਵੀ ਵੇਖਣ ਲੱਗੀ ਕੀ ਇਹ ਮਰਜਾਣਾ ਅਜੇ ਜਿਊਂਦਾ ਐ । ਮੈ ਜਦ ਸਾਇਨ ਕਰਾਉਣ ਲਈ ਕਲਾਸ ਵਿੱਚ ਜਾਣ ਲੱਗਾ ਤਾਂ ਪਿੱਛੋਂ ਅਵਾਜ਼ ਆਈ excuse me ਉਹ ਅਵਾਜ਼ ਉਹਦੀ ਸਹੇਲੀ ਦੀ ਸੀ । ਉਹ ਬੋਲੀ ਤੁਹਾਡੇ ਕੋਲ ਤਾਂ ਫ਼ਾਈਲ ਵੀ ਨਹੀਂ ਹੈ ਬਿਨਾ ਫ਼ਾਈਲ ਦੇ ਸਾਇਨ ਨਹੀਂ ਕਰਦੇ ਸਰ । ਮੈ ਆਵੇ ਫੁੱਕਰੀ ਵਿੱਚ ਕਹਿ ਦਿੱਤਾ ਮੈ ਕਿਹੜਾ ਇਸ ਤਰ੍ਹਾ ਸਾਇਨ ਪਹਿਲੀ ਵਾਰ ਕਰਵਾਉਣ ਚੱਲਾਂ ਉਹ ਬੋਲੀ ਫਿਰ ਸਾਡੇ ਵੀ ਕਰਵਾ ਦਿਉ ਤੇ ਮੈ ਫਸ ਗਿਆ ਬਿਨਾ ਫ਼ਾਈਲ ਤੋਂ ਸਾਇਨ ਤਾਂ ਦੂਰ ਦੀ ਗੱਲ ਸਰ ਨੇ ਝਾੜ ਪੂੰਜ ਬਹੁਤ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Gurjant Singh
very nice 👍
sukhwinder singh
😂😂😂😂😂😂😂