ਗੁਰਮੁਖ ਸਿੰਘ ਉਂਚੇ ਸੁੱਚੇ ਖ਼ਿਆਲ ਵਾਲਾ ਨੌਜੁਆਨ ਸੀ . ਉਸਦੇ ਪਾਪਾ ਬਿਜਲੀ ਬੋਰਡ ਵਿੱਚ ਜੇ ਈ ਲੱਗੇ ਸੀ . ਅਕਸਰ ਉਸਦੇ ਪਾਪਾ ਦੀ 2-3 ਸਾਲ ਬਾਅਦ ਵੱਖ -ਵੱਖ ਸ਼ਹਿਰਾਂ ਵਿੱਚ ਬਦਲੀ ਹੋ ਜਾਂਦੀ ਸੀ. ਉਹ ਜਿੱਥੇ ਵੀ ਰਹਿੰਦਾ ਗੁਰੂ ਘਰ ਜਰੂਰ ਜਾਂਦਾ . ਇਸ ਵਾਰ ਬਦਲੀ ਹੁਸ਼ਿਆਰਪੁਰ ਦੀ ਹੋਈ. ਗੁਰੂ ਘਰ ਦੂਰ ਸੀ ਪਰ ਗੁਰਮੁਖ ਫ਼ੇਰ ਵੀ ਰੋਜ਼ ਗ਼ੁਰੂ ਘਰ ਜਾਂਦਾ ਤੇ ਸੇਵਾ ਕਰਕੇ ਘਰ ਵਾਪਸ ਆਉਦਾ ਸੀ. ਗ੍ਰੰਥੀ ਸਿੰਘ ਨਾਲ ਵੀ ਚੰਗਾ ਪਿਆਰ ਹੋ ਗਿਆ ਸੀ.
ਅੱਜ ਗਰਮੀ ਬਹੁਤ ਸੀ . ਸੇਵਾ ਤੋਂ ਬਾਅਦ ਉਹ ਗ਼ੁਰੂ ਘਰ ਇੱਕ ਦਰੱਖਤ ਹੇਠ ਬੈਠ ਗਿਆ ਤੇ ਫੋਨ ਵਿੱਚ ਕੁੱਜ ਦੇਖਣ ਲੱਗੀਆਂ. ਏਨੇ ਨੂੰ ਬਾਬਾ ਵੀ ਨਾਲ ਆਉਣ ਬੈਠਾ . ਟਿਕਟੋਕ ਤੇ ਅੱਧ ਨੰਗੀ ਕੂੜੀ ਦੀ ਵੀਡੀਓ ਆਈ ਤਾਂ ਗੁਰਮੁਖ ਸਿੰਘ ਲਾਲ ਅੱਖਾਂ ਕੱਢ ਵੇਖਣ ਤੋਂ ਪਹਿਲੇ ਅੱਗੇ ਕਰਨ ਲੱਗਿਆ ਤਾਂ ਬਾਬੇ ਨੇ ਹੱਥ ਫ਼ੜ ਲਿਆ . ਬਾਬਾ ਕਹਿੰਦਾ ਮੈਂਨੂੰ ਦੇਖਣ ਦੇ ਪੁੱਤ. ਬਾਬਾ ਵੀਡੀਓ ਦੇਖ ਕੇ ਚੁੱਪ ਚਾਪ ਬੈਠ ਗਿਆ. ਗੁਰਮੁਖ ਸਿੰਘ ਗ਼ੁੱਸੇ ਵਿੱਚ ਆਇਆ ਬੋਲਣ ਲੱਗਿਆ ਕਿ ਇਸ ਤਰਾਂ ਦੀਆ ਕੁੜੀਆਂ ਦੇ ਮਾਪੇ ਪਤਾ ਨੀ ਮਰ ਚੁੱਕੇ ਨੇ ਜਾ ਫੇਰ ਲੋਕਾਂ ਦੇ ਜ਼ਮੀਰ ਮਰ ਚੁੱਕੇ ਨੇ. ਇੰਨੀ ਗੱਲ ਸੁਣਦੇ ਹੀ ਬਾਬਾ ਉੱਠ ਅੰਦਰ ਚਲਾ ਗਿਆ ਤੇ ਗੁਸੇ ਵਿੱਚ ਆਈਆਂ ਗੁਰਮੁਖ ਘਰ ਆ ਗਿਆ. ਸਵੇਰੇ ਗੁਰੂ ਘਰ ਜਾਂਦੇ ਰਸਤੇ ਵਿੱਚ ਬਾਬੇ ਵਾਰੇ ਸੋਚਦਾ ਹੈ ਕਿ ਉਹ ਚੰਗਾ ਇਨਸਾਨ ਨਹੀਂ ਹੈ. ਅਸ਼ਲੀਲ ਵੀਡੀਓ ਦੇਖ ਰਿਹਾ ਸੀ. ਫੇਰ ਸੋਚਦਾ ਹੈ ਕਿ ਮੈਂ ਆਪ ਮਾੜਾ ਨੀ ਸੋਚਣਾ ਨਾ ਕੁਝ ਮਾੜਾ ਕਰਨਾ. ਮੈਂ ਗੁਰੂ ਦੇ ਕਹੇ ਵਿੱਚ ਰਹਿਣਾ ਹੈ . ਅੱਜ ਜਦੋ ਉਹ ਗੁਰੂ ਘਰ ਆਇਆ ਤਾ ਇੱਥੇ ਮਹੌਲ ਹੋਰ ਹੀ ਸੀ. ਚਾਰੇ ਪਾਸੇ ਪੁਲਿਸ ਸੀ . ਪੁੱਛਣ ਤੇ ਪਤਾ ਲੱਗਿਆ ਕਿ ਬਾਬੇ ਨੇ ਰਾਤ ਫ਼ਰਾਹਾ ਲੈ ਕੇ ਆਤਮ ਹੱਤਿਆ ਕਰ ਲਈ. ਗੁਰਮੁਖ ਸੁੰਨ ਹੋ ਗਿਆ ਤੇ ਘਰ ਵਾਪਸ ਆ ਗਿਆ.
ਫੇਰ ਉਸਨੂੰ ਪਤਾ ਲੱਗਿਆ ਕਿ ਅਗਲੇ ਦਿਨ ਬਾਬੇ ਦੇ ਪਿੰਡ ਬਾਬੇ ਦਾ ਸੰਸਕਾਰ ਹੈ. ਆਪਣੀ ਮਾਤਾ ਜੀ ਨੂੰ ਲੈਕੇ ਉਹ ਵੀ ਸੰਸਕਾਰ ਤੇ ਚਲਾ ਗਿਆ.
ਉਹ ਹੈਰਾਨ ਰਹਿ ਗਿਆ ਜਦੋ ਉਸਨੇ ਉਹ ਟਿਕਟੋਕ ਵਾਲੀ ਕੂੜੀ ਨੂੰ ਧਾਹਾਂ ਮਾਰ ਰੋਂਦੇ ਦੇਖਿਆ . ਉਸ ਨੂੰ ਸਮਝ ਨੀ ਆ ਰਹੀ ਸੀ ਕਿ ਏ ਕੁੜੀ ਕਿਉਂ ਰੋਂਦੀ ਹੈ . ਇਸਦਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ