ਪੁਰਾਣੇ ਸਮੇਂ ਦੀ ਗੱਲ ਹੈ ਕਿ ਮਿਸਰ ਦੇ ਰਾਜ ਵਿੱਚ ਇੱਕ ਰਾਜਾ ਰਹਿੰਦਾ ਸੀ, ਜਿਸ ਦਾ ਨਾਮ ਮੁਲਤਾਨ ਸੀ । ਉਸ ਰਾਜੇ ਕੋਲ ਅਣਗਿਣਤ ਪੈਸਾ, ਜ਼ਮੀਨ ਆਦਿ ਸਨ । ਇਸ ਦੇ ਨਾਲ-ਨਾਲ ਉਹ ਆਪਣੇ ਅੰਦਰ ਹਉਮੈ ਦਾ ਸ਼ਹਿਦ ਆਪਣੇ ਨਾਲ ਭਰ ਰੱਖਿਆ ਸੀ । ਰਾਜਾ ਆਪਣੇ ਰਾਜ ਵਿੱਚ ਸਬ ਨਾਲ ਬੁਰਾ ਸਲੂਕ ਕਰਦਾ ਰਹਿੰਦਾ ਅਤੇ ਸਹੀ-ਗ਼ਲਤ ਨੂੰ ਨਾ ਸੁਣਨ ਦੀ ਬਜਾਏ ਆਪਣੇ ਗੁੱਸੇ ਨੂੰ ਕਾਬੂ ਕੀਤੇ ਬਿਨਾਂ ਬੇ-ਦੋਸ਼ੀਆਂ ਨੂੰ ਵੀ ਮੌਤ ਦੇ ਘਾਟ ਉਤਾਰ ਦਿੰਦਾ ਸੀ । ਰਾਜਾ ਸਬ ਨਾਲ ਜ਼ੁਲਮ ਕਰਦਾ ਰਹਿੰਦਾ ਅਤੇ ਖੁਦ ਨੂੰ ਹੀ ਸਹੀ ਦੱਸਦਾ ਰਹਿੰਦਾ ।
ਇਸ ਤਰਾਂ ਦੇ ਅਨੇਕਾਂ ਬੁਰੇ ਕੰਮ ਕਰਨੇ ਦੀ ਉਸ ਨੂੰ ਆਦਤ ਪੈ ਚੁੱਕੀ ਅਤੇ ਇਹ ਕਰਮ ਕਮਾਉਣ ਦੇ ਲਈ ਕਦੇ ਵੀ ਥੱਕਦਾ ਨਹੀਂ ਸੀ । ਅਚਾਨਕ, ਰਾਜੇ ਦੀ ਮੌਤ ਦਾ ਵੇਲਾ ਨੇੜੇ ਆ ਗਿਆ । ਉਹ ਸੋਚਣ ਲੱਗਾ ਕਿ ਮੈਂ ਸਾਰੀ ਉਮਰ ਲੋਕਾਂ ਨਾਲ ਆਪਣੇ ਸਾਰੇ ਰਾਜ ਨਾਲ ਬਹੁਤ ਗੰਦਾ ਵਰਤਾਉ ਕੀਤਾ ਅਤੇ ਬੇ-ਜਾਨਾ ਦੀਆਂ ਜਾਨਾਂ ਲੀਤੀਆਂ ਅਤੇ ਹੁਣ ਮੇਰਾ ਅੰਤ ਨੇੜੇ ਆ ਚੁਕਿਆ ਹੈ । ਉਸ ਵਕ਼ਤ ਰਾਜੇ ਨੇ ਆਪਣੇ ਰਾਜ ਦੇ ਮੁਨਸ਼ੀ ਨੂੰ ਕਿਹਾ ਕਿ ਮੇਰੀ ਮੌਤ ਨੇੜੇ ਹੈ, ਕੋਈ ਹੱਲ ਦੱਸ ਇਸ ਤੋਂ ਬਚਣ ਲਈ । ਮੁਨਸ਼ੀ ਨੇ ਇਹ ਗੱਲ ਸੁਣ ਕੇ ਹੈਰਾਨ ਜਾਣਿਕ ਸੋਚਾਂ ਵਿੱਚ ਸੋਚ ਕੇ ਰਾਜੇ ਨੂੰ ਕਿਹਾ,” ਰਾਜਾ ਸਾਹਿਬ ਪਾਣੀ ਪੁੱਲ ਹੇਠਾਂ ਲੰਘ ਚੁੱਕਾ ਹੈ ਪਰ ਇਸ ਵੇਲੇ ਤੁਹਾਡੀ ਇੱਕ ਹੀ ਬੰਦਾ ਮਦਦ ਕਰ ਸਕਦਾ ਹੈ । ਉਹ ਕੌਣ ਹੈ ? ਹੁਣੇ ਬੁਲਾਓ, ਹੁਣੇ ।ਰਾਜਾ ਮੁਲਤਾਨ ਨੇ ਜ਼ਲਦੀ ਵਿੱਚ ਆਪਣੇ ਮੁਨਸ਼ੀ ਨੂੰ ਇਹ ਸਵਾਲ ਪੁੱਛਦਿਆਂ ਕਿਹਾ । ਮੁਨਸ਼ੀ ਨੇ ਕਿਹਾ,” ਰਾਜਾ ਸਾਹਿਬ ਤੁਸੀਂ ਫੋਰਨ ਕੋਈ ਐਸੇ ਜਾਦੂਗਰ ਨੂੰ ਬੁਲਾਉ ਜੋ ਸਬ ਤੋਂ ਮਹਿੰਗਾ ਅਤੇ ਹਰ ਤਰਾਂ ਦੇ ਤਰੀਕਿਆਂ ਨੂੰ ਜਾਣਦਾ ਹੋਵੇ । ਰਾਜੇ ਨੇ ਉਸ ਦੀ ਗੱਲ ਸੁਣਦਿਆਂ ਆਪਣੇ ਪੜੋਸੀ ਰਾਜਿਆਂ ਅਤੇ ਦੂਰ-ਦੂਰ ਤੱਕ ਦੇ ਰਾਜਿਆਂ ਕੋਲ ਇਹ ਕਹਿ ਖਬਰ ਫਲਾ ਦਿੱਤੀ ਕਿ ਉਸ ਨੂੰ ਦੁਨੀਆ ਦਾ ਸਬ ਤੋਂ ਮਹਿੰਗੇ ਜਾਦੂਗਰ ਦੀ ਸਖਤ ਜਰੂਰਤ ਹੈ ਅਤੇ ਜੋ ਮੰਗ ਕਰੇਗਾ ਸਬ ਪੂਰੀ ਕੀਤੀ ਜਾਵੇਗੀ ।
ਪੜੋਸੀ ਰਾਜਿਆਂ ਨੇ ਹੰਕਾਰੀ ਰਾਜੇ ਦਾ ਇਹ ਹੁਕਮ ਸੁਨਣ ਤੋਂ ਬਾਅਦ ਤੁਰੰਤ ਹੀ ਇੱਕ ਮਹਿੰਗੇ ਜਾਦੂਗਰ ਨੂੰ ਤਲਾਸ਼ਦਿਆਂ ਉਸ ਨੂੰ ਮੁਲਤਾਨ ਰਾਜੇ ਕੋਲ ਭੇਜਿਆ ਗਿਆ । ਜਦੋਂ ਉਹ ਰਾਜੇ ਕੋਲ ਗਿਆ, ਰਾਜੇ ਨੇ ਕਿਹਾ,” ਕਿ ਜੋ ਤੂੰ ਇਨਾਮ ਕਹੇਂਗਾ ਤੈਨੂੰ ਉਹ ਮਿਲ ਜਾਵੇਗਾ ਪਰ ਮੇਰੀ ਮਦਦ ਕਰ, ਤੂੰ ਜਾਦੂਗਰ ਹੈਂ ਤੂੰ ਕੋਈ ਇਸ ਤਰਾਂ ਦਾ ਜਾਦੂ ਕਰ ਕਿ ਮੈਨੂੰ ਮੌਤ ਤੋਂ ਬਚਾ ਲੇਵੇ ਅਤੇ ਮੌਤ ਮੇਰੇ ਤੋਂ ਸਦਾ ਲਈ ਦੂਰ ਹੋ ਜਾਵੇ । ਜੇ ਤੇਰੇ ਕੋਲੋਂ ਇਹ ਕੰਮ ਨਾ ਹੋਇਆ ਤਾਂ ਤੇਰੀ ਮੌਤ ਤਹਿ ਹੋਵੇਗੀ ।
ਜਾਦੂਗਰ ਇਹ ਸੁਣ ਕੇ ਡਰ ਗਿਆ ਕਿਉਂਕਿ ਜਾਦੂਗਰ ਨੂੰ ਆਪਣੇ ਕਿਤੇ ਕੰਮ ਦੇ ਪੈਸਿਆਂ ਤੋਂ ਮਤਲਬ ਸੀ । ਰਾਜਾ ਕਿ ਜਾਣੇ, ਜਾਦੂਗਰ ਤਾਂ ਫਿਰ ਵੀ ਇੱਕ ਇੰਸਾਨ ਸੀ ਅਤੇ ਇਹ ਮੌਤ ਕਿਸ ਨੂੰ ਨਹੀਂ ਆਉਂਦੀ ? ਜਦੋਂ ਲਿਖਿਆ ਓਦੋਂ ਇੰਸਾਨ ਦੀ ਮੌਤ ਤਹਿ ਹੈ, ਬੰਦੇ ਦੀ ਮੌਤ ਚਾਹੇ ਮਿਸਰ ਤੋਂ ਭਾਰਤ ਜਾ ਪਹੁੰਚ ਕੇ ਕਿਉਂ ਨਾ ਹੋ ਜਾਵੇ । ਜਾਦੂਗਰ ਸੋਚਾਂ ਵਿੱਚ ਪੈ ਗਿਆ, ਫਿਰ ਉਸ ਨੂੰ ਆਪਣੇ ਪੁਰਾਣੇ ਦਿਨ ਯਾਦ ਕਰਦਿਆਂ ਇੱਕ ਜਾਦੂ ਕਰਨ ਲਗਿਆ । ਜੋ ਕਿ ਉਹ ਆਪਣੇ ਪਿੰਡ ਦੀਆਂ ਕਬਰਾਂ ਕੋਲ ਜਾਦੂ ਕਰਦਾ ਹੁੰਦਾ ਸੀ, ਜਿਵੇਂ ਕਿ ਕਿਸੇ ਜਿਉਂਦੇ ਨੂੰ ਮੌਤ ਅਤੇ ਕਿਸੇ ਮਰੇ ਹੋਏ ਇੰਸਾਨ ਵਿੱਚ ਜਾਨ ਪਾ ਦਿੰਦਾ ਸੀ । ਉਸ ਨੇ ਇਹ ਤਰੀਕਾ ਸੋਚਦਿਆਂ ਰਾਜਾ ਜੀ ਨੂੰ ਕਿਹਾ,” ਰਾਜਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ