——— ਖਿਲਾਰਾ ( ਕਹਾਣੀ ) ———-
ਬਾਪੂ, ਅੱਜ ਮੇਰੇ ਪਾਤੜਾ ਵਾਲੇ ਦੋਸਤ ਤੇ ਉਸਦੇ ਡੈਡੀ ਨੇ ਮਿਲਣ ਆਉਣਾ ਹੈ, ਕਿਤੇ ਕੋਈ ਵੱਧ ਘਾਟ ਨਾ ਬੋਲ ਦੇਈਂ। ਉਹ ਬੜਾ ਚੰਗਾ ਤੇ ਸੁਲਝਿਆ ਹੋਇਆ ਪਰਿਵਾਰ ਹੈ। ਕਨੇਡਾ ਤੋਂ ਆਇਆ ਹੈ ਸਾਰਾ
ਪਰਿਵਾਰ, ਉਹ ਤਾਂ ਆਪਣੇ ਨਾਲ ਚੰਗੇ ਸੰਬੰਧ ਨੇ ਉਹਨਾਂ ਦੇ ਮੁੰਡੇ ਦੇ ਕਾਲਜ ਟਾਇਮ ਦੇ। ਨਹੀਂ ਤਾਂ ਉਹਨਾਂ ਦਾ ਆਪਣੇ ਨਾਲ ਕੀ ਮੇਲ?
ਨਾਲੇ ਬਾਪੂ ਤੂੰ ਇਉਂ ਕਰ ਜੇ ਮੇਰੀ ਮੰਨੇ ਤਾਂ ਹੁਣ ਨਹਾ ਧੋ ਕੇ ਪੱਗ ਬੰਨੵ ਲੈ ਤੇ ਨਾਲੇ ਚਿੱਟਾ ਕੁੜਤਾ ਪਜਾਮਾ ਪਾ ਲੈ। ਪੂਰਾ ਟਿੱਚਨ ਬਣ ਕੇ ਰਹੀਂ ਤੇ ਐਵੇਂ ਬੈੱਡ ਤੇ ਕੱਪੜੇ ਨਾ ਖਿਲਾਰ ਦੇਵੀਂ, ਐਵੇਂ ਭੈੜਾ ਲੱਗਦਾ ਦੇਖਣ ਵਾਲੇ ਨੂੰ। ਅਗਲੇ ਕੀ ਕਹਿਣਗੇ ਕਿ ਇਹਨਾਂ ਦੇ ਘਰੇ ਤਾਂ ਭੋਰਾ ਸਫਾਈ ਨਹੀਂ। ਨਾਲੇ ਬਾਹਰਲੇ ਲੋਕ ਤਾਂ ਸਫਾਈ ਦਾ ਧਿਆਨ ਹੀ ਬਾਹਲਾ ਰੱਖਦੇ ਨੇ ਤੇ ਪੂਰੇ ਡੀਸਿਪਲਿਨ ਵਿੱਚ ਰਹਿੰਦੇ ਨੇ।
ਇੱਕ ਗੱਲ ਬਾਪੂ ਤੈਨੂੰ ਮੈਂ ਹੋਰ ਦੱਸਣੀ ਭੁੱਲ ਗਿਆ ਕਿ ਉਹਨਾਂ ਸਾਹਮਣੇ ਬਹੁਤਾ ਬੋਲੀ ਨਾ। ਮਤੇ ਕਿਤੇ ਕੋਈ ਜਬਾਨ ਫਿਸਲਣ ਨਾਲ ਵੱਧ ਘੱਟ ਬੋਲਿਆ ਗਿਆ ਤਾਂ ਅਗਲੇ ਕਹਿਣਗੇ ਜਵਾਂ ਹੀ ਅਨਪੜ੍ਹ ਟੋਲਾ ਹੈ। ਨਾਲੇ ਮੇਰੇ ਦੋਸਤ ਦਾ ਡੈਡੀ ਤਾਂ ਪੁਰਾਣੇ ਸਮਿਆਂ ਵੇਲੇ ਦੀਆਂ ਚੌਦਾ ਪੜਿਆ ਹੋਇਆ ਹੈ ਤੇ ਚੰਗਾ ਵਿਦਵਾਨ ਲੱਗਦਾ ਹੈ ਮੈਨੂੰ ਤਾਂ। ਚੱਲ , ਹੁਣ ਮੈਂ ਦੁਕਾਨ ਤੋਂ ਠੰਡਾ ਤੇ ਹੋਰ ਨਿਕਸੁੱਕ ਲੈ ਆਵਾਂ, ਤੂੰ ਜਲਦੀ ਨਾਲ ਤਿਆਰ ਹੋ ਜਾ ਤੇ ਮੇਰੀਆਂ ਕਹੀਆਂ ਹੋਈਆਂ ਗੱਲਾਂ ਪੱਲੇ ਨਾਲ ਬੰਨ੍ਹ ਲਈ ਤੇ ਹੁਣ ਮੈਂ ਬੀਬੀ ਨੂੰ ਵੀ ਦੁਬਾਰਾ ਸਭ ਕੁੱਝ ਸਮਝਾ ਦਿਆਂ, ਕਿਤੇ ਕੋਈ ਹਾਨੀ ਨਾ ਹੋ ਜਾਵੇ।
ਦੀਪੂ ਦੇ ਦੁਕਾਨ ਤੋਂ ਆਉਣ ਤੋਂ ਪਹਿਲਾਂ ਹੀ ਉਹਨਾਂ ਦੇ ਦੋਸਤ ਦਾ ਸਾਰਾ ਪਰਿਵਾਰ ਗੱਡੀ ਤੇ ਉਹਨਾਂ ਦੇ ਘਰੇ ਆ ਜਾਂਦਾ ਹੈ। ਗੱਡੀ ਦੇਖ ਕੇ ਦੀਪੂ ਹੱਥਾਂ ਪੈਰਾਂ ਵਿੱਚ ਆ ਜਾਂਦਾ ਹੈ ਤੇ ਆਪਣੇ ਲੇਟ ਘਰ ਪਹੁੰਚਣ ਤੇ ਆਪਣੇ ਆਪ ਨੂੰ ਕੋਸਣ ਲੱਗ ਜਾਂਦਾ ਹੈ। ਉਹ ਬੜੇ ਲੰਮੇ ਚਿਰ ਮਗਰੋਂ ਆਪਣੇ ਦੋਸਤ ਨੂੰ ਮਿਲਣ ਤੇ ਜੱਫੀ ਪਾ ਕੇ ਮਿਲਦਾ ਹੈ ਤੇ ਉਸਦੇ ਡੈਡੀ ਤੇ ਮੰਮੀ ਦੇ ਪੈਰਾਂ ਨੂੰ ਹੱਥ ਲਾ ਕੇ ਪ੍ਰਣਾਮ ਕਰਦਾ ਹੈ।
ਜਿਉਂ ਹੀ ਉਹਨਾਂ ਨੂੰ ਮਿਲਣ ਮਗਰੋਂ ਆਪਣੇ ਬਾਪੂ ਵੱਲ ਦੇਖਦਾ ਹੈ ਕਿ ਉਸਨੇ ਅਜੇ ਪੱਗ ਬੰਨ੍ਹਣੀ ਹੀ ਸ਼ੂਰੂ ਕੀਤੀ ਸੀ ਤੇ ਆਪਣੇ ਪੁਰਾਣੇ ਲਾਹੇ ਕੱਪੜੇ ਉਸੇ ਤਰਾਂ ਬੈੱਡ ਦੀ ਇੱਕ ਗੁੱਠੇ ਦੇਖ ਕੇ ਉਸਦੀ ਖ਼ੁਸ਼ੀ ਅਚਾਨਕ ਹੀ ਗੁੱਸੇ ਵਿੱਚ ਬਦਲ ਗਈ। ਉਹ ਉਹਨਾਂ ਦੀ ਸ਼ਰਮ ਦਾ ਮਾਰਿਆ ਕੁੱਝ ਨਾ ਬੋਲ ਸਕਿਆ। ਦੀਪੂ ਕਾਹਲੀ ਤੇ ਗੁੱਸੇ ਨਾਲ ਰਸੋਈ ਵੱਲ ਨੂੰ ਉਹਨੇ ਦੇ ਖਾਣ ਲਈ ਕੁੱਝ ਲੈਣ ਵਾਸਤੇ ਜਾਂਦਾ ਹੈ।
ਉੱਧਰ ਉਸਦੀ ਬੀਬੀ ਸਟੀਲ ਦੇ ਗਲਾਸ ਪਾਣੀ ਨਾਲ ਭਰ ਕੇ ਥਾਲ ਵਿੱਚ ਤਿਆਰ ਕਰੀ ਬੈਠੀ ਸੀ। ਉਸਨੂੰ ਦੇਖ ਕੇ ਉਹ ਹੋਰ ਹੱਥਾਂ ਪੈਰਾਂ ਵਿੱਚ ਆ ਜਾਂਦਾ ਹੈ। ਉਹ ਖਿੱਝ ਕੇ ਆਪਣੀ ਬੀਬੀ ਨੂੰ ਕਹਿੰਦਾ, ਹਾਏ ਮਾਏ ਮੇਰੀਏ! ਤੈਨੂੰ ਦੱਸਿਆ ਤਾਂ ਮੈ ਸੀ ਕਿ ਕੱਚ ਦੇ ਗਿਲਾਸਾਂ ਵਿੱਚ ਪਾਣੀ ਫੜਾਉਣਾ ਹੈ ਤੇ ਟਰੇ ਕੱਢ ਕੇ ਰੱਖੀਂ, ਪਰ ਤੁਸੀਂ ਪੁਰਾਣੇ ਜ਼ਮਾਨੇ ਦੇ ਲੋਕ ਕਿੱਥੇ ਸਮਝਦੇ ਹੋ? ਓਹ ਵੱਡੇ ਬਾਪੂ ਨੂੰ ਦੇਖ ਲੈ, ਅਜੇ ਪੱਗ ਖਿਲਾਰੀ ਫਿਰਦਾ ਹੈ ਤੇ ਕੱਪੜੇ ਲਾ ਕੇ ਬੈੱਡ ਤੇ ਅਗਲਿਆਂ ਦੇ ਸਾਹਮਣੇ ਸੁੱਟੀ ਬੈਠਾ ਹੈ। ਮੇਰੀ ਤਾਂ ਜਵਾਂ ਹੀ ਇਹਨਾਂ ਨੇ ਲੱਸੀ ਕਰਾ ਦਿੱਤੀਂ।
ਜ਼ਲਦੀ ਨਾਲ ਦੀਪੂ ਕੱਚ ਦੇ ਗਿਲਾਸਾਂ ਨੂੰ ਟਰੇ ਵਿੱਚ ਰੱਖ ਕੇ ਪਾਣੀ ਲੈ ਕੇ ਜਾਂਦਾ ਹੈ। ਪਾਣੀ ਪਿਆ ਕੇ ਦੋ ਮਿੰਟ ਉਹਨਾਂ ਨਾਲ ਗੱਲਾਂ ਮਾਰ ਕੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ