ਸ਼ੌਕ-ਸ਼ੌਕ ਨਾਲ ਜਿਸ ਕਿੱਟੀ ਕਲੱਬ ਦੇ ਮੈਂਬਰ ਬਣੀ ਸਾਂ ਉਹ ਸਰਦੇ ਪੁੱਜਦਿਆਂ ਦਾ ਇੱਕ ਵੱਕਾਰੀ ਕਲੱਬ ਗਿਣਿਆਂ ਜਾਂਦਾ ਸੀ..!
ਮੈਂਬਰ ਕਿੱਦਾਂ ਬਣੀ ਇੱਕ ਵੱਖਰੀ ਕਹਾਣੀ ਏ..ਕਿੰਨੀਆਂ ਸਿਫ਼ਾਰਿਸ਼ਾਂ,ਕਿੰਨੇ ਹਵਾਲੇ ਕਿੰਨੀਆਂ ਮੀਟਿੰਗਾਂ..!
ਮੈਨੂੰ ਓਥੇ ਕਿੰਨਾ ਕੁਝ ਬਾਕੀਆਂ ਤੋਂ ਲੁਕਾਉਣਾ ਪੈਂਦਾ..ਕਿੰਨਾ ਕੁਝ ਐਸਾ ਵਿਖਾਉਣਾ ਵੀ ਪੈਂਦਾ ਜੋ ਮੇਰੇ ਕੋਲ ਅਸਲ ਵਿਚ ਹੈ ਹੀ ਨਹੀਂ ਸੀ..ਕਿੰਨੇ ਮਨਘੜਤ ਕਿੱਸੇ ਕਹਾਣੀਆਂ ਬਣਾ ਬਣਾ ਕੇ ਪੇਸ਼ ਕਰਨੇ ਪੈਂਦੇ..ਗੱਲ ਗੱਲ ਤੇ ਸੈਲਫੀਆਂ ਲੈਂਦੀ ਅਤੇ ਬਨਾਉਟੀ ਹਾਸੇ ਹੱਸਦੀ ਭੀੜ..!
ਮੇਂਹਗਾ ਮੇਕਅੱਪ,ਮੇਂਹਗੀ ਕਾਰ,ਵਧੀਆ ਪਰਸ,ਵਧੀਆ ਸੂਟ,ਵਧੀਆਂ ਜੁੱਤੀ ਅਤੇ ਹੋਰ ਵੀ ਕਿੰਨਾ ਕੁਝ..ਓਹਨਾ ਵਿਚ ਜਿਆਦਾਤਰ ਐਸੀਆਂ ਸਨ ਜਿੰਨਾ ਦੀਆਂ ਕਿੰਨੀਆਂ ਕਿੰਨੀਆਂ ਫੈਕਟਰੀਆਂ ਚੱਲਦੀਆਂ ਹੁੰਦੀਆਂ..ਕਿੰਨੇ ਕਿੰਨੇ ਨੌਕਰ,ਰਾਜਸੀ ਠਾਠ-ਬਾਠ..ਅਤੇ ਹੋਰ ਵੀ ਬੜਾ ਕੁਝ..!
ਓਹਨਾ ਉੱਚਿਆਂ ਮੋਢਿਆਂ ਨਾਲ ਰਲਣ ਲਈ ਅੱਡੀਆਂ ਚੁੱਕਣੀਆਂ ਪੈਂਦੀਆਂ..!
ਕਈ ਵੇਰ ਪੈਰ ਦੇ ਨਾਲ ਨਾਲ ਜ਼ਿਹਨ ਵੀ ਥੱਕ ਜਾਂਦਾ ਪਰ ਜਦੋ ਲੋਕਾਂ ਨੂੰ ਪਤਾ ਲੱਗਦਾ ਕੇ ਮੈਂ ਉਸ ਕਿੱਟੀ ਕਲੱਬ ਦੀ ਮੈਂਬਰ ਹਾਂ ਤਾਂ ਓਹਨਾ ਦੀਆਂ ਅੱਖੀਆਂ ਅੱਡੀਆਂ ਹੀ ਰਹਿ ਜਾਂਦੀਆਂ ਅਤੇ ਮੇਰੀ ਰੂਹ ਨੂੰ ਠੰਡ ਪੈ ਜਾਂਦੀ..!
ਹੋਟਲ ਦੀ ਲੌਬੀ ਵਿਚ ਆਈ ਕਿਸੇ ਸਰਕਾਰੀ ਗੱਡੀ ਦਾ ਦਰਵਾਜਾ ਜਦੋਂ ਕਿਸੇ ਗੰਨਮੈਨ ਵੱਲੋਂ ਖੋਲਿਆ ਜਾਂਦਾ ਤਾਂ ਸਾਰੀਆਂ ਦਾ ਧਿਆਨ ਓਧਰ ਹੋ ਜਾਂਦਾ..ਅਕਸਰ ਮੇਰੇ ਮਨ ਵਿਚ ਖਿਆਲ ਆਉਂਦਾ ਕੇ ਕਾਸ਼ ਮੇਰੇ ਨਾਲਦਾ ਵੀ ਕੋਈ ਵੱਡਾ ਅਫਸਰ ਹੀ ਹੁੰਦਾ..!
ਮੇਰਾ ਪੈਦਲ ਸਬਜੀ ਲੈਣ ਜਾਣਾ ਛੁੱਟ ਗਿਆ..ਹੁਣ ਹਮੇਸ਼ਾਂ ਕਾਰ ਤੇ ਹੀ ਜਾਣਾ ਪੈਂਦਾ..ਉਹ ਵੀ ਕਾਲੇ ਸ਼ੀਸ਼ਿਆਂ ਵਾਲੀ ਤੇ..ਕੋਈ ਵੇਖ ਹੀ ਨਾ ਲਵੇ..!
ਮਿਸਿਜ ਵਾਲੀਆਂ ਨੂੰ ਕਲੱਬ ਤੋਂ ਬਾਹਰ ਹੋਣਾ ਪਿਆ ਸੀ ਕਿਓੰਕੇ ਕਿਸੇ ਨੇ ਬਾਹਰ ਉੱਗੀ ਸਬਜੀ ਨੂੰ ਪਾਣੀ ਲਾਉਂਦੀ ਦੀਆਂ ਫੋਟੋਆਂ ਵਾਇਰਲ ਕਰ ਦਿੱਤੀਆਂ ਸਨ..!
ਆਖਦੇ ਜਿਹੜੀ ਦੋ ਹਜਾਰ ਦਾ ਮਾਲੀ ਤੱਕ ਅਫ਼ੋਰ੍ਡ ਨਹੀਂ ਕਰ ਸਕਦੀ ਉਸਨੂੰ ਏਡੇ ਵਧੀਆਂ ਕਲੱਬ ਦੀ ਮੈਂਬਰਸ਼ਿਪ ਦਾ ਕੋਈ ਹੱਕ ਨਹੀਂ..!
ਜਦੋਂ ਕਦੀ ਵੀ ਪੇਕਿਆਂ ਦੀ ਗੱਲ ਤੁਰਦੀ ਤਾਂ ਚੁੱਪ ਕਰ ਜਾਣਾ ਪੈਂਦਾ..ਹਰੇਕ ਚੰਡੀਗੜ ਪਟਿਆਲੇ ਅਤੇ ਦਿੱਲੀ ਵਰਗੇ ਸ਼ਹਿਰਾਂ ਦੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ