ਡਬਲ ਸ਼ਿਫਟਾਂ ਲਾ ਲਾ ਉਨੀਂਦਰੇ ਕਾਰਨ ਹਮੇਸ਼ਾਂ ਸਿਰ ਪੀੜ ਦੀ ਸ਼ਿਕਾਇਤ ਰਹਿੰਦੀ ਸੀ!
ਡਾਕਟਰਾਂ ਆਖਿਆ ਸਕੈਨਿੰਗ ਹੋਣੀ ਏ..ਸੀਰੀਅਸ ਨੁਕਸ ਵੀ ਹੋ ਸਕਦਾ..!
ਵਿੱਤੋਂ ਬਾਹਰ ਹੋ ਹੋ ਕੰਮ ਕਰਨ ਦੇ ਚੱਕਰ ਵਿਚ ਨਹੁੰ ਕਾਲੇ ਹੋ ਗਏ ਤੇ ਉਮਰੋਂ ਪਹਿਲਾਂ ਹੀ ਵਡੇਰਾ ਵੀ ਲੱਗਣ ਲੱਗ ਪਿਆ!
ਵਿਆਹ ਤੋਂ ਕਾਫੀ ਦੇਰ ਬਾਅਦ ਹੋਈ ਜੌੜੀ ਔਲਾਦ ਹੱਦੋਂ ਵੱਧ ਸ਼ਿੰਦੀ ਤੇ ਲਾਡਲੀ ਰੱਖੀ ਹੋਈ ਸੀ..!
ਪਾਣੀ ਦਾ ਗਿਲਾਸ ਵੀ ਕੋਈ ਫੜਾਵੇ ਤਾਂ ਹੀ ਫੜਨਾ..ਸਾਰਾ ਕੁਝ ਬਣਿਆ ਬਣਾਇਆ ਖਾਣ ਅਤੇ ਪਹਿਨਣ ਦੇ ਆਦੀ ਹੋ ਗਏ!
ਗੱਲ ਮੂੰਹੋਂ ਮਗਰੋਂ ਨਿੱਕਲਦੀ ਹਾਜਿਰ ਪਹਿਲਾਂ ਹੋ ਜਾਂਦੀ!
ਛੇਵੀਂ ਸਤਵੀਂ ਤੱਕ ਸੈੱਲ,ਗੈਜੇਟ,ਅਤੇ ਹੋਰ ਕਿੰਨਾ ਕੁਝ ਹੱਥਾਂ ਵਿਚ ਆ ਗਿਆ..ਫੇਰ ਆਪਸੀ ਬੋਲ ਚਾਲ ਲਗਪਗ ਬੰਦ ਹੋ ਗਈ..ਸਾਰਾ ਦਿਨ ਬੱਸ ਓਸੇ ਵਿਚ ਡੁੱਬੇ ਰਹਿੰਦੇ..ਓਹਨਾ ਕਮਰਿਆਂ ਦੇ ਬਾਹਰ ਲਿਖ ਕੇ ਲਾਇਆ ਹੁੰਦਾ..ਅੰਦਰ ਆਉਣ ਤੋਂ ਪਹਿਲਾਂ ਇਜਾਜਤ ਲਵੋ!
ਕਰਜੇ ਚੁੱਕ-ਚੁੱਕ ਟੂਰਾਂ ਅਤੇ ਪੜਾਈਆਂ ਲਈ ਬਾਹਰਲੇ ਸ਼ਹਿਰਾਂ ਵਿਚ ਭੇਜਿਆ..ਫੇਰ ਦਸਵੀਂ ਗਿਆਰਵੀਂ ਮਗਰੋਂ ਤੇ ਹਾਲਾਤ ਇੱਕ ਦਮ ਹੀ ਬਦਲ ਜਿਹੇ ਗਏ..!
ਪੁੱਛੀ ਗਈ ਹਰ ਸਿੱਧੀ ਗੱਲ ਦਾ ਵੀ ਪੁੱਠਾ ਜਿਹਾ ਜੁਆਬ ਮਿਲਦਾ..ਹੱਸ ਕੇ ਬੋਲੇ ਮਿੱਠੇ ਬੋਲ ਜੀਵੇਂ ਸੁਫਨਾ ਹੋ ਗਏ ਹੋਣ..ਸਾਰਾ ਸਾਰਾ ਦਿਨ ਆਪਣੇ ਕਮਰਿਆਂ ਵਿਚ ਬੰਦ ਰਹਿੰਦੇ ਸਿਰਫ ਰੋਟੀ ਖਾਣ ਹੀ ਬਾਹਰ ਨਿੱਕਲਦੇ..ਬਾਕੀ ਟਾਈਮ ਸੈੱਲ ਫੋਨ ਦੀਆਂ ਸਕਰੀਨਾਂ ਅਤੇ ਉੱਤੇ ਵੱਜਦੀਆਂ ਉਂਗਲਾਂ..ਕਦੀ ਹੱਸ ਪੈਂਦੇ ਤੇ ਕਦੀ ਰੋ ਪਿਆ ਕਰਦੇ..ਕਈ ਵੇਰ ਲੱਗਦਾ ਜਾਂ ਉਹ ਕਮਲੇ ਹੋ ਗਏ ਨੇ ਤੇ ਜਾਂ ਫੇਰ ਅਸੀਂ ਪਾਗਲ..!
ਉਸ ਦਿਨ ਹੱਦ ਹੋ ਗਈ..ਉਹ ਗਰਲ ਫ੍ਰੇਂਡ ਘਰੇ ਹੀ ਲੈ ਆਇਆ..ਕਲੇਸ਼ ਤੋਂ ਡਰਦੇ ਨੇ ਕੁਝ ਨਾ ਆਖਿਆ..ਨਾਲਦੀ ਨੂੰ ਅੱਗੇ ਕਰ ਦਿੱਤਾ..ਆਖਿਆ ਤੇਰੀ ਮੰਨਦਾ ਏ..ਪਰ ਉਸਨੂੰ ਵੀ ਅੱਗੋਂ ਪੈ ਤੁਰਿਆ..ਅਖ਼ੇ ਥੋਨੂੰ ਏਨੇ ਸਾਲ ਹੋਗੇ ਗੌਰਮਿੰਟ ਵੱਲੋਂ ਮਿਲਦੇ ਸਾਡੇ ਪੈਸੇ ਖਾਂਦਿਆਂ ਨੂੰ..ਸਾਨੂੰ ਵੱਖਰਾ ਘਰ ਹੀ ਲੈ ਦਿਓ ਅਸੀਂ ਰਹਿਣਾ ਹੀ ਨਹੀਂ ਇਸ ਨਿੱਤ ਦਿਹਾੜੇ ਦੀ ਟੋਕਾ ਟੋਕੀ ਵਿਚ..ਫੇਰ ਧੀ ਵੀ ਇੱਕ ਦਿਨ ਵੱਖਰੀ ਹੋ ਕੇ ਕਿਧਰੇ ਹੋਰ ਪਾਸੇ ਰਹਿਣ ਲੱਗ ਪਈ!
ਅਚਾਨਕ ਵਗ ਤੁਰੀ ਇਸ ਹਨੇਰੀ ਨੇ ਤੀਲਾ ਤੀਲਾ ਜੋੜ ਬਣਾਇਆ ਘੜੀਆਂ ਵਿਚ ਹੀ ਤਹਿਸ ਨਹਿਸ ਕਰ ਛੱਡਿਆ..ਇੰਝ ਲੱਗੇ ਅਤੀਤ ਵਿਚ ਕੀਤਾ ਸਭ ਮਿੱਟੀ ਹੋ ਗਿਆ ਹੋਵੇ..ਨਾ ਰੋਣ ਜੋਗੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Davinder
ਬਹੁਤ ਹੀ ਵਧੀਆ ਸੇਧ ਦੇਣ ਵਾਲੀ ਇਹ ਕਹਾਣੀ ਤੁਹਾਡੀ,ਰੱਬ ਤੁਹਾਡੀ ਕਲਮ
ਨੂੰ ਬੁਲੰਦੀਆਂ ਦੇਵੇ