ਸਕੂਲੋਂ ਆਉਂਦੇ ਨੂੰ ਪੰਡ ਪੱਠਿਆਂ ਦੀ ਚੁੱਕ ਕੇ ਲਿਆਉਣੀ ਪੈਂਦੀ ਸੀ..!
ਇੱਕ ਵਾਰ ਨੌਬਤ ਇਥੋਂ ਤੱਕ ਆਣ ਪਹੁੰਚੀ ਕੇ ਪੱਠੇ ਵੀ ਮੁੱਲ ਨਾ ਲਏ ਗਏ ਤੇ ਸੜਕ ਕੰਢੇ ਉੱਗਿਆ ਮੈਣਾ ਅਤੇ ਜੰਗਲੀ ਘਾਹ ਹੀ ਵੱਢ ਕੇ ਲਿਆਉਣਾ ਪੈਂਦਾ..ਜਦੋਂ ਡੰਗਰ ਮੂੰਹ ਨਾ ਲਾਉਂਦੇ ਤਾਂ ਬੜਾ ਗੁੱਸਾ ਆਉਂਦਾ!
ਉਸ ਦਿਨ ਪੰਡ ਟੋਕੇ ਪਿੱਛੇ ਸੁੱਟੀ ਤੇ ਮਾਂ ਕੋਲੋਂ ਰੋਟੀ ਮੰਗੀ..ਆਖਣ ਲੱਗੀ ਕਰਫਿਊ ਲੱਗ ਗਿਆ ਤੇ ਉੱਤੋਂ ਸੁਵੇਰ ਦਾ ਮੀਂਹ ਵੀ ਪਈ ਜਾਂਦਾ..ਉਸਦੀ ਦਿਹਾੜੀ ਵੀ ਨਹੀਂ ਲੱਗੀ..ਬਾਹਰ ਸਾਈਕਲ ਦੀ ਚੈਨ ਚੜਾਉਂਦੇ ਨੇ ਸ਼ਾਇਦ ਜਾਣ ਬੁਝ ਕੇ ਹੀ ਮੇਰੇ ਵੱਲ ਪਿੱਠ ਕਰ ਰੱਖੀ ਸੀ..!
ਮੇਰੀ ਭੁੱਖ ਅਤੇ ਗੁੱਸਾ ਦੋਵੇਂ ਸਤਵੇਂ ਆਸਮਾਨ ਤੇ ਸਨ..ਸੋਚ ਰਿਹਾਂ ਸਾਂ ਜੋੜੀ ਰਲਾਉਂਦਿਆਂ ਨੇ ਏਨੇ ਨਿਆਣੇ ਪਤਾ ਨੀ ਕਿਓਂ ਜੰਮ ਧਰੇ..!
ਪਰ ਖਾਲੀ ਪੇਟ ਮੇਰਾ ਦਿਮਾਗ ਹੋਰ ਵੀ ਤੇਜ ਹੋ ਗਿਆ..ਫੇਰ ਹੌਲੀ ਜਿਹੀ ਘਰੋਂ ਨਿੱਕਲ ਸਿੱਧਾ ਨਹਿਰ ਦੇ ਪੁਲ ਤੇ ਅੱਪੜ ਗਿਆ..ਆਥਣ ਵੇਲੇ ਦੇ ਘੁਸਮੁਸੇ ਵਿਚ ਨਾ ਤੇ ਕੋਈ ਮੈਨੂੰ ਦੇਖ ਸਕਦਾ ਤੇ ਨਾ ਹੀ ਮੈਂ ਕਿਸੇ ਨੂੰ..!
ਫਰਲਾਂਘ ਦੀ ਵਿੱਥ ਤੇ ਵੱਡੀ ਸਾਰੀ ਟਾਹਲੀ ਕੋਲ ਉੱਗੇ ਵੱਡੇ ਸਾਰੇ ਪਿੱਪਲ ਕੋਲੋਂ ਦਿਨੇ ਵੀ ਡਰ ਆਇਆ ਕਰਦਾ ਸੀ..ਨਾਲਦੇ ਆਖਿਆ ਕਰਦੇ ਸਨ ਕੇ ਕੋਈ ਵੱਡਾ ਭੂਤ ਰਹਿੰਦਾ ਸੀ ਉਥੇ..!
ਪਰ ਉਸ ਦਿਨ ਮੈਨੂੰ ਕੋਈ ਡਰ ਭੈ ਨਹੀਂ ਸੀ ਲੱਗਾ..ਨਾ ਹੀ ਕੋਈ ਹੋਰ ਸੋਚ ਹੀ ਆਈ..ਮੈਨੂੰ ਪਤਾ ਸੀ ਕੇ ਨਹਿਰ ਦੇ ਪਾਰਲੇ ਕੰਢੇ ਬੂਝਿਆਂ ਕੋਲ ਉੱਗੇ ਝਾਲਿਆਂ ਵਿਚ ਅਕਸਰ ਹੀ ਕਿੰਨੇ ਸਾਰੇ ਨਾਰੀਅਲ ਦੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
jeet koldher
ਦਿਵਾਲੀ ਕਹਾਣੀ