ਬਾਹਰਲਾ ਬਾਰ ਖੜਕਿਆ। ਤਖ਼ਤਾ ਪਾਸੇ ਕਰ ਕੇ ਬੁੱਢੀ ਬੇਬੇ ਅੰਦਰ ਲੰਘ ਆਈ।
“ਆ ਜਾ ਮਾਈ ਲੰਘ ਆ…।”
ਮੇਰੇ ਪਾਪਾ ਜੀ ਨੇ ਕਿਹਾ ਸੀ ਤੇ ਨਾਲ ਹੀ ਮੈਨੂੰ ਵੀ ਹੌਲ਼ੀ ਕੁ ਦੇਣੇ ਕਿਹਾ , “ਲੈ ਪੁੱਛ ਲਵੀਂ ਮਾਤਾ ਤੋਂ ਕਹਾਣੀ …।”
ਜ਼ਮਾਨਾ ਬਦਲ ਗਿਆ ਸੀ। ਹੁਣ ਬੇਬੇ ਸਾਡੇ ਘਰ ਲੱਸੀ ਦੇਣ ਆਈ ਸੀ ।ਜਦੋਂ ਅਸੀਂ ਨਿੱਕੇ ਹੁੰਦੇ ਸੀ ਤਾਂ ਬੇਬੇ ਇਸੇ ਤਰ੍ਹਾਂ ਲੱਸੀ ਲੈਣ ਆਉਂਦੀ ਹੁੰਦੀ ਸੀ। ਲੱਸੀ ਦਾ ਜੱਗ ਉਹ ਉੱਪਰ ਨੂੰ ਹੱਥ ਕਰ ਹਥੇਲੀ ਤੇ ਰੱਖ ਲੈਂਦੀ ਤੇ ਮਟਕ-ਮਟਕ ਤੁਰਦੀ ਜਾਂਦੀ।
ਸਾਰੇ ਉਸਨੂੰ ਨਾਈਆਂ ਦੀ ਨੰਦ ਕੁਰ ਆਖਦੇ।ਉਸਦੀ ਪੋਤੀ ਸਾਡੇ ਨਾਲ ਖੇਡਦੀ ਹੁੰਦੀ ਸੀ।ਸਾਡੀ ਸਹੇਲੀ ਹੁੰਦੀ ਸੀ ਉਹ …ਉਹਨੇ ਸਾਨੂੰ ਕਹਿਣਾ ,”ਸਾਨੂੰ ਨਾਈ ਨਾ ਕਿਹਾ ਕਰੋ ਅਸੀਂ ਰਾਜੇ ਹੁੰਨੇ ਆਂ…ਰਾਜੇ ਕਿਹਾ ਕਰੋ ਸਾਨੂੰ।”
ਕਦੇ ਕਦੇ ਮੈਨੂੰ ਲਗਦਾ ਉਹ ਸੱਚਾਂ ਰਾਜੇ ਹੋਣਗੇ। ਉਹਨਾਂ ਦੇ ਘਰ ਰੋਜ਼ ਹੀ ਖਾਣ ਨੂੰ ਲੱਡੂ ਜਲੇਬੀਆਂ ਹੁੰਦੇ।ਉਹਦੀ ਦਾਦੀ ਨੰਦ ਕੁਰ ਅੰਮਾਂ ਆਮ ਤੌਰ ਤੇ ਰੋਜ਼ ਹੀ ਸਾਨੂੰ ਸਕੂਲੋਂ ਆਉਂਦਿਆਂ ਨੂੰ ਮਿਲ ਜਾਂਦੀ। ਉਹਦੇ ਇੱਕ ਹੱਥ ਤੇ ਥਾਲ ਰੱਖਿਆ ਹੁੰਦਾ। ਥਾਲ ਰੱਖਣ ਦਾ ਵੀ ਆਪਣਾ ਹੀ ਅੰਦਾਜ਼ ਸੀ ਤੇ ਦੂਜੇ ਹੱਥ ਹੱਥ ਵਿੱਚ ਡੋਲਣਾ ਫੜਿਆ ਹੁੰਦਾ।ਕਈ ਵਾਰ ਅਸੀਂ ਖੇਡਦੇ ਉਨ੍ਹਾਂ ਦੇ ਘਰ ਜਾਂਦੇ ਤਾਂ ਬੇਬੇ ਸਾਨੂੰ ਜ਼ਰੂਰ ਕਦੇ ਲੱਡੂ ਕਦੇ ਜਲੇਬੀ ਖਾਣ ਨੂੰ ਦਿੰਦੀ।ਡੋਲਣੇ ‘ਚੋਂ ਉਹ ਕਦੇ ਮਟਰ ਪਨੀਰ ਕਦੇ ਛੋਲਿਆਂ ਦੀ ਮਹਿਕਾਂ ਛੱਡਦੀ ਸਬਜ਼ੀ ਨਾਲ ਰੋਟੀ ਖਾਂਦੇ ।ਜੇ ਬੇਬੇ ਘਰੇ ਨਾ ਹੁੰਦੀ ਤਾਂ ਉਹਦੀ ਪੋਤੀ ਦੱਸਦੀ ,ਅੱਜ ਤਾਂ ਮੇਰੀ ਬੇਬੇ ਵਿਆਹ ਕਮਾਉਣ ਗਈ ਆ।”
ਮੇਰਾ ਬਾਬਾ ਕਈ ਵਾਰੀ ਬੇਬੇ ਮੰਗ ਕੁਰ ਦੀ ਗੱਲ ਦੱਸਦਾ ,”ਜਦੋਂ ਭਾਈ ਹਲਚਲਾ ਪਿਆ …ਮੁਸਲਮਾਨਾਂ ਨੂੰ ਮਾਰਨ ਲੱਗੇ ਤਾ ਨੰਦ ਕੁਰ ਨੇ ਆਪਣੀ ਸਹੇਲੀ ਨੈਤਾਂ ਸੰਦੂਕ ‘ਚ ਲੁਕੋ ਲਈ ਸੀ …।
ਬਾਬਾ ਸੁਰਗਵਾਸ ਹੋ ਗਿਆ ਸੀ। ਪਰ ਬਾਲਪਣ ‘ਚ ਸੁਣੀ ਕਹਾਣੀ ਮੇਰੇ ਜ਼ਿਹਨ ਵਿੱਚ ਅਟਕੀ ਰਹੀ। ਕਈ ਵਾਰ ਪਾਪਾ ਤੋਂ ਪੁੱਛਣ ਦੀ ਕੋਸ਼ਿਸ਼ ਕੀਤੀ ।ਪਰ ਉਹ ਕਹਿ ਛੱਡਦੇ,
ਭਾਈ ਮੈਂ ਤਾਂ ਆਪ ਛੋਟਾ ਈ ਸੀ …ਮੈਨੂੰ ਯਾਦ ਨੀ ਕੁੱਝ।
ਅੱਜ ਬੇਬੇ ਆਈ ਸੀ ਤੇ ਸਬੱਬ ਨਾਲ ਮੈਂ ਵੀ ਪਿੰਡ ਆਈ ਹੋਈ ਸੀ। ਇਸੇ ਲਈ ਮੇਰੇ ਪਾਪਾ ਨੇ ਕਿਹਾ ਸੀ,
“ਲੈ ਪੁੱਛ ਲੈ ਕਹਾਣੀ …।”
ਨੰਦ ਕੁਰ ਬੇਬੇ ਦਾ ਸੁਭਾਅ ਬੜਾ ਚੰਗਾ ਸੀ।ਉਹਦੇ ਮੁੰਡੇ ਹੁਣ ਚੰਗਾ ਕੰਮ ਕਰਦੇ ਸਨ ।ਠੇਕੇ ਤੇ ਜ਼ਮੀਨ ਲੈ ਕੇ ਚਾਲੀ ਕਿੱਲਿਆਂ ਦੀ ਖੇਤੀ ਕਰਦੇ । ਖੇਤੀ ਦੇ ਸਾਰੇ ਸੰਦ ਬਣਾ ਲਏ …ਨੂੰਹਾਂ ਪੋਤ ਨੂੰਹਾਂ ਪਸ਼ੂ ਸਾਂਭਦੀਆਂ ।ਗਾਵਾਂ ਮੱਝਾਂ ਰੱਖ ਡੇਅਰੀ ਦੁੱਧ ਪਾਉਂਦੇ ।ਹੁਣ ਸਾਡੇ ਘਰੋਂ ਮੱਝਾਂ ਵੇਚ ਦਿੱਤੀਆਂ ਸਨ ਤੇ ਉਹ ਦੁੱਧ ਦੇ ਨਾਲ ਲੱਸੀ ਵੀ ਦੇ ਜਾਂਦੇ
ਜਿਵੇਂ ਪਹਿਲਾਂ ਦਾ ਕਰਜ਼ਾ ਮੋੜ ਰਹੇ ਹੋਣ।
ਸੁੱਖ ਸਾਂਦ ਪੁੱਛ ਬੇਬੇ ਬਹਿ ਗਈ। ਗੱਲਾਂ ਬਾਤਾਂ ਕਰਦਿਆਂ ਮੇਰੇ ਪਾਪਾ ਨੇ ਹੀ ਗੱਲ ਤੋਰੀ ਸੀ ,” ਮਾਤਾ ਆਹ ਕੁੜੀ ਤੈਥੋਂ ਕੁੱਝ ਪੁੱਛਣ ਨੂੰ ਕਹਿੰਦੀ ਆ “।
ਤੇ ਜਦੋਂ ਮੈਂ ਕਿਹਾ ,”ਬੇਬੇ ਨੈਤਾਂ ਵਾਲੀ ਗੱਲ ਸੁਣਾ ।”ਤਾਂ ਬੇਬੇ ਦਾ ਚਿਹਰਾ ਇੱਕਦਮ ਬਦਲ ਗਿਆ ।ਉਸ ਨੇ ਕਿਹਾ ,ਨਾ ਪੁੱਤ …ਉਹ ਗੱਲ ਨਾ ਛੇੜ ..ਕਾਹਨੂੰ ਯਾਦ ਕਰਨਾ ਨਿਕਰਮੀ ਨੂੰ … ਵਾਹਿਗੁਰੂ ।”
ਮੈਂ ਜ਼ਿਦ ਕੀਤੀ ਸੀ,
“ਨਹੀਂ ਬੇਬੇ ਮੈਂ ਕਹਾਣੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ