ਠੀਕ ਸਤਾਰਾਂ ਸਾਲ ਪਹਿਲਾਂ..ਉਸਨੂੰ ਪਹਿਲੀ ਵਾਰ ਦੇਖਿਆ ਸੀ..!
ਅਜੇ ਵੀ ਯਾਦ ਏ ਅੱਧੀ ਰਾਤ ਨੂੰ ਡਾਕਟਰਾਂ ਤੇ ਨਰਸਾਂ ਦੀਆਂ ਕੰਨਾਂ ਵਿਚ ਪੈਂਦੀਆਂ ਅਜੀਬ ਤਰਾਂ ਦੀਆਂ ਕਿੰਨੀਆਂ ਸਾਰੀਆਂ ਅਵਾਜਾਂ..ਆਖ ਰਹੇ ਸਨ ਬੱਸ ਥੋੜੀ ਦੇਰ ਹੋਰ..ਹਿੰਮਤ ਰੱਖ ਬੇਟਾ..ਫੇਰ ਸਭ ਠੀਕ ਹੋ ਜਾਵੇਗਾ..!
ਫੇਰ ਅਚਾਨਕ ਤੇਜ ਦਰਦ ਦਾ ਇੱਕ ਵੱਡਾ ਸਾਰਾ ਜਵਾਰਭਾਟਾ ਆਇਆ ਤੇ ਸਭ ਕੁਝ ਸ਼ਾਂਤ ਹੋ ਗਿਆ..ਮੈਨੂੰ ਆਪਣਾ ਆਪ ਹੌਲਾ ਮਹਿਸੂਸ ਹੋ ਰਿਹਾ ਸੀ ਤੇ ਅਗਲੇ ਹੀ ਪਲ ਉਹ ਨਿੱਕਾ ਜਿਹਾ ਮੇਮਣਾ ਮੇਰੇ ਨਾਲ ਪਿਆ ਸੀ!
ਮੈਂ ਤਕਲੀਫ਼ਾਂ ਦੇ ਸਮੁੰਦਰ ਵਿਚੋਂ ਬਾਹਰ ਆ ਚੁਕੀ ਸਾਂ..ਮੇਰੇ ਮੰਜੇ ਦੇ ਕੋਲ ਹੀ ਪਏ ਸ਼ੀਸ਼ੇ ਦੇ ਇੱਕ ਬਕਸੇ ਵਿਚ ਇੱਕ ਵੱਡੇ ਸਾਰੇ ਬਲਬ ਦੀ ਗਰਮੀ ਹੇਠ ਸਥਿਰ ਪਿਆ ਉਹ ਪਤਾ ਨਹੀਂ ਕਿਓਂ ਰੋ ਨਹੀਂ ਸੀ ਰਿਹਾ..ਮੈਨੂੰ ਬੇਅਕਲੀ ਨੂੰ ਏਨਾ ਵੀ ਨਹੀਂ ਸੀ ਪਤਾ ਕੇ ਨਵਾਂ ਜੰਮਿਆ ਜਦੋਂ ਨਾ ਰੋਵੇ ਤਾਂ ਇਹ ਖਤਰੇ ਵਾਲੀ ਗੱਲ ਹੁੰਦੀ ਏ..!
ਆਸ ਪਾਸ ਹੀ ਡਾਕਟਰਾਂ ਦੀ ਹੁੰਦੀ ਨੱਸ ਭੱਜ ਵਿਚ ਬਾਹਰੋਂ ਮੇਰੀ ਮਾਂ ਦੇ ਰੋਣ ਦੀ ਅਵਾਜ ਆ ਰਹੀ ਸੀ!
ਫੇਰ ਅਚਨਚੇਤ ਵਾਹਿਗੁਰੂ ਜੀ ਦੀ ਕਿਰਪਾ ਹੋਈ..ਮੇਰੇ ਉੱਤੇ ਵੀ ਅਤੇ ਉਸ ਸਤਮਾਹੇਂ ਜੰਮ ਪਏ ਤੇ ਵੀ..ਹੁਣ ਸਾਰੇ ਖੁਸ਼ ਸਨ!
ਮੈਂ ਸਾਰੀ ਰਾਤ ਉਸਨੂੰ ਰੋਂਦੇ ਹੋਏ ਨੂੰ ਸੁਣ ਉਸਦੀਆਂ ਸਾਰੀਆਂ ਬਲਾਵਾਂ ਆਪਣੇ ਸਿਰ ਹੀ ਲੈਂਦੀ ਰਹੀ..ਪਰ ਸੰਗਦੀ ਹੋਈ ਨੇ ਇੱਕ ਵੇਰ ਵੀ ਉਸਨੂੰ ਆਪਣੀ ਝੋਲੀ ਵਿਚ ਪਾਉਣ ਲਈ ਨਾ ਆਖਿਆ!
ਦਿਨ ਚੜੇ ਫੇਰ ਜਦੋਂ ਮੇਰੀ ਮਾਂ ਨੇ ਉਸਨੂੰ ਮੇਰੀ ਝੋਲੀ ਪਾਇਆ ਤਾਂ ਇੰਝ ਲੱਗਾ ਸੱਤਾਂ ਜਹਾਨਾਂ ਦੀਆਂ ਬੇਅੰਤ ਖੁਸ਼ੀਆਂ ਮੇਰੀ ਝੋਲੀ ਵਿਚ ਸਮੋ ਗਈਆਂ ਹੋਣ!
ਫੇਰ ਛੇਵੀਂ ਜਮਾਤ ਤੱਕ ਉਸਨੂੰ ਮੇਰੇ ਢਿਡ੍ਹ ਤੇ ਹੱਥ ਰੱਖੇ ਬਗੈਰ ਨੀਂਦਰ ਨਾ ਪਿਆ ਕਰਦੀ ਤੇ ਮੈਨੂੰ ਵੀ ਉਸਦੇ ਹੱਥ ਦੀ ਐਸੀ ਆਦਤ ਪਈ ਕੇ ਸ਼ਾਇਦ ਹੀ ਉਸਦੇ ਬਗੈਰ ਕਦੀ ਸੁੱਤੀ ਹੋਵਾਂ..!
ਫੇਰ ਇੱਕ ਦਿਨ ਉਹ ਅਚਾਨਕ ਹੀ ਵੱਡਾ ਹੋ ਗਿਆ..ਦੂਰ ਦੂਰ ਰਹਿਣ ਲੱਗਾ..ਇੱਕ ਗੱਲ ਕਿੰਨੀ ਵੇਰ ਪੁੱਛਣੀ ਪੈਂਦੀ..ਫੇਰ ਜਵਾਬ ਦਿੰਦਾ..ਫੇਰ ਠੀਕ ਸਤਾਰਾਂ ਸਾਲ ਬਾਅਦ ਉਹ ਪਹਿਲੀ ਵਾਰ ਪੜਨ ਲਈ ਮੇਰੇ ਤੋਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ