ਰੇਲਵੇ ਸਟੇਸ਼ਨ ਦੇ ਬਾਹਰ ਸੜਕ ਦੇ ਕਿਨਾਰੇ ਇੱਕ ਭਿਖਾਰੀ ਕਟੋਰਾ ਲੈ ਕੇ ਬੈਠਦਾ ਸੀ,ਉਹ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਕਟੋਰੇ ਵਿੱਚ ਜਮਾਂ ਕੀਤੇ ਸਿੱਕਿਆਂ ਨੂੰ ਹਿਲਾਉਂਦਾ ਰਹਿੰਦਾ ਅਤੇ ਜੋ ਆਵਾਜ਼ ਪੈਦਾ ਹੁੰਦੀ, ਉਹ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ।
ਆਉਦੇ ਜਾਂਦੇ ਲੋਕ ਕਟੋਰੇ ਵਿੱਚ ਸਿੱਕੇ ਸੁੱਟਦੇ ਤੇ ਅਗਾਂਹ ਤੁਰ ਜਾਂਦੇ। ਅੱਜ ਵੀ ਉਹ ਹਰ ਰੋਜ਼ ਦੀ ਤਰ੍ਹਾਂ ਕਟੋਰੇ ਵਿੱਚ ਪਏ ਸਿੱਕਿਆਂ ਨੂੰ ਹਿਲਾ ਕੇ ਭੀਖ ਮੰਗ ਰਿਹਾ ਸੀ ਤੇ ਨਾਲ ਹੀ ਕੁਝ ਬੋਲ ਰਿਹਾ ਸੀ।ਤਦ ਹੀ ਇੱਕ ਵਿਅਕਤੀ ਉੱਥੇ ਆਉਦਾ ਹੈ ਤੇ ਭਿਖਾਰੀ ਦੇ ਕੋਲ ਰੁੱਕ ਜਾਂਦਾ ਹੈ। ਉਸ ਦੀ ਨਜ਼ਰ ਭਿਖਾਰੀ ਦੇ ਕਟੋਰੇ ਤੇ ਸੀ, ਉਹ ਇੱਕ ਟਕ ਕਟੋਰੇ ਵੱਲ ਵੇਖ ਰਿਹਾ ਸੀ ਫਿਰ ਉਸ ਨੇ ਆਪਣੀ ਜੇਬ ਵਿਚੋਂ ਸੌ ਸੌ ਦੇ ਨੋਟ ਕੱਢੇ ਤੇ ਗਿਣਨੇ ਸ਼ੁਰੂ ਕਰ ਦਿੱਤੇ। ਭਿਖਾਰੀ ਵੀ ਉਸ ਨੂੰ ਨੋਟ ਗਿਣਦੇ ਵੇਖ ਰਿਹਾ ਸੀ ਤੇ ਸੋਚ ਰਿਹਾ ਸੀ ਕਿ ਸ਼ਾਇਦ ਉਹ ਕੋਈ ਛੋਟਾ ਨੋਟ ਉਸ ਨੂੰ ਦੇਣ ਦੇ ਲਈ ਲੱਭ ਰਿਹਾ ਹੋਵੇ।
ਤਦ ਉਸ ਵਿਅਕਤੀ ਨੇ ਭਿਖਾਰੀ ਨੂੰ ਕਿਹਾ ਕਿ ਜੇ ਮੈਂ ਤੈਨੂੰ ਇੱਕ ਹਜ਼ਾਰ ਰੁਪਿਆ ਦੇਵਾਂ ਤਾਂ ਕੀ ਤੂੰ ਆਪਣਾ ਇਹ ਕਟੋਰਾ ਮੈਨੂੰ ਦੇ ਸਕਦਾ ਹੈ?
ਭਿਖਾਰੀ ਅਜੇ ਸੋਚ ਹੀ ਰਿਹਾ ਸੀ ਕਿ ਉਸ ਆਦਮੀ ਨੇ ਦੋ ਹਜ਼ਾਰ ਦਾ ਨੋਟ ਕੱਢ ਕੇ ਭਿਖਾਰੀ ਨੂੰ ਦੇ ਦਿੱਤਾ।
ਭਿਖਾਰੀ ਅਚੰਭਿਤ ਹੋਇਆ ਤੇ ਆਪਣਾ ਕਟੋਰਾ ਉਸ ਵਿਅਕਤੀ ਨੂੰ ਫੜਾ ਦਿੱਤਾ। ਵਿਅਕਤੀ ਨੇ ਉਹ ਕਟੋਰਾ ਫੜਿਆ ਤੇ ਆਪਣੇ ਬੈਗ ਵਿੱਚ ਪਾ ਕੇ ਤੇਜ਼ੀ ਨਾਲ ਸ਼ਟੇਸ਼ਨ ਵੱਲ ਚਲਾ ਗਿਆ।
ਦੂਜੇ ਪਾਸੇ ਭਿਖਾਰੀ ਵੀ ਆਪਣਾ ਸਮਾਨ ਇਕੱਠਾ ਕਰਕੇ ਉੱਥੋਂ ਚਲਦਾ ਬਣਿਆ, ਉਹ ਸੋਚ ਰਿਹਾ ਸੀ ਕਿ ਕਿਤੇ ਉਹ ਆਦਮੀ ਆਪਣਾ ਮਨ ਨਾ ਬਦਲ ਲਵੇ ਤਾਂ ਇਸ ਤੋਂ ਪਹਿਲਾਂ ਕਿ ਉਹ ਵਾਪਿਸ ਆਏ , ਉਹ ਹੱਥ ਆਏ ਪੈਸਿਆਂ ਨੂੰ ਨਹੀਂ ਜਾਣ ਦੇਵੇਗਾ। ਇਸੇ ਡਰ ਕਾਰਣ ਭਿਖਾਰੀ ਨੇ ਫੈਸਲਾ ਲਿਆ ਕਿ ਉਹ ਦੁਆਰਾ ਇਸ ਸ਼ਟੇਸ਼ਨ ਤੇ ਭੀਖ ਮੰਗਣ ਨਹੀਂ ਆਵੇਗਾ। ਉਹ ਖੁਸ਼ ਸੀ ਕਿ ਜਿਸ ਕਟੋਰੇ ਵਿੱਚ ਉਹ ਭੀਖ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ