ਭਾਈ ਝੰਡਾ ਜੀ ਬਾਬਾ ਬੱਢਾ ਸਾਹਿਬ ਜੀ ਦੇ ਪੜਪੋਤੇ ਭਾਈ ਭਾਨਾ ਜੀ ਦੇ ਪੋਤਰੇ ਭਾਈ ਸਰਵਨ ਜੀ ਦੇ ਸਪੁੱਤਰ ਭਾਈ ਗੁਰਦਿੱਤਾ ਜੀ ਦੇ ਪਿਤਾ ਜੀ ਭਾਈ ਰਾਮ ਕੋਇਰ ਜੀ ਦੇ ਦਾਦਾ ਜੀ ਭਾਈ ਮੇਹਰ ਸਿੰਘ ਜੀ ਦੇ ਪੜਦਾਦਾ ਜੀ ਅਗੇ ਉਹਨਾ ਦੇ ਪੁੱਤਰ ਭਾਈ ਸ਼ਾਮ ਸਿੰਘ ਜੀ ਅਗੇ ਉਹਨਾ ਦੇ ਪੁੱਤਰ ਕਾਹਨ ਸਿੰਘ ਜੀ ਅਗੇ ਉਹਨਾ ਦੇ ਪੁੱਤਰ ਸੁਜਾਨ ਸਿੰਘ ਜੀ ਹੋਏ ਸਨ। ਅੱਜ ਉਸ ਮਹਾਨ ਰੂਹ ਭਾਈ ਝੰਡਾ ਜੀ ਦੇ ਜੀਵਨ ਦੀਆ ਇਕ ਦੋ ਘਟਨਾਵਾ ਆਪ ਜੀ ਨਾਲ ਸਾਝੀਆਂ ਕਰਨ ਲੱਗਾ ਜੀ ਬਹੁਤ ਪਿਆਰ ਨਾਲ ਪੜੋ ਜੀ ।
ਗੁਰੂ ਹਰਿਗੋਬਿੰਦ ਜੀ ਨੇ ਸਿੱਖੀ ਨੂੰ ਸਮਝਾਂਦੇ ਹੋਏ ਦੱਸਿਆ ਸੀ ਕਿ ਸਿੱਖੀ ਦੀ ਅਸਲ ਜੜ੍ਹ ਨਿਮਰਤਾ ਹੈ ਤੇ ਸੇਵਾ ਉਸ ਦੀਆਂ ਸ਼ਾਖ਼ਾ ਸਨ । ਐਸੋ ਕਈ ਸਿੱਖ ਸਨ ਗੁਰੂ ਘਰ ਵਿਚ ਜੋ ਬਿਨਾਂ ਕਿਸੇ ਲਾਲਚ ਦੇ ਗੁਰੂ ਦੀ ਸੇਵਾ ਟਹਿਲ ਵਿਚ ਲੱਗੇ ਰਹਿੰਦੇ ਸਨ । ਗੁਰੂ ਦੇ ਮੂੰਹੋਂ ਅਚਨਚੇਤ ਵੀ ਨਿਕਲੇ ਵਾਕਾਂ ’ ਤੇ ਪੂਰਾ ਉਤਰਦੇ ਸਨ । ਸਰੀਰ ਦਾ ਖ਼ਿਆਲ ਉਨ੍ਹਾਂ ਦੇ ਦਿਲਾਂ ਵਿਚੋਂ ਨਿਕਲ ਗਿਆ ਸੀ । ਗੁਰੂ ਸ਼ਬਦਾਂ ਹੀ ਆਪਣੇ ਜੀਵਨ ਦਾ ਅਸਲ ਅਰਥ ਸਮਝਦੇ ਸਨ । ਗੁਰੂ ਦੀ ਕਹੀ ਗੱਲ ‘ ਭਾਣਾ ਮੰਨ ਉਸ ਉੱਤੇ ਅਮਲ ਕਰਦੇ ਰਹਿਣਾ । ਇਹ ਵਿਚਾਰ ਕੱਢ ਦੇਣੀ ਕਿਉਂ ਤੇ ਕਿੰਝ ਹੋਇਆ । ਸਿੱਖ ਸੇਵਕਾਂ ਵਿਚੋਂ ਭਾਈ ਝੰਡਾ ਜੀ ਵੀ ਐਸੇ ਸੇਵਕ ਹੋਏ ਜੋ ਨਿਸ਼ਕਾਮ ਸੇਵਾ ਕਰਦੇ ਰਹੇ । ਨਾ ਦਿਨ ਵੇਖਦੇ ਨਾ ਰਾਤ ਦਾ ਕੋਈ ਪਹਿਰ ! ਬਸ ਗੁਰੂ ਦੇ ਚਰਨਾਂ ਦੀ ਹੀ ਪਾਲਣਾ ਕਰਦੇ ਰਹਿੰਦੇ । ਭਾਈ ਝੰਡਾ ਜੀ ਬਾਬਾ ਬੁੱਢਾ ਜੀ ਦੇ ਪੜਪੋਤੇ ਸਨ , ਜਿਸ ਦੇ ਬਾਰੇ ਦਬਿਸਤਾਨ ਮਜ਼ਾਹਬ ਦੇ ਲਿਖਾਰੀ ਨੇ ਲਿਖਿਆ ਹੈ ਕਿ ਗੁਰੂ ਦਾ ਹੁਕਮ ਮੰਨਣ ਵਿਚ ਇਸ ਦੇ ਬਰਾਬਰ ਕੋਈ ਸਿੱਖ ਨਹੀਂ ਸੀ । ਭਾਈ ਝੰਡਾ ਗੁਰੂ ਜੀ ਦੇ ਨਿਕਟਵਰਤੀ ਸਿੱਖਾਂ ਵਿਚੋਂ ਸਨ । ਝੰਡਾ ਜੀ ਰੱਜੇ ਪੁੱਜੇ ਘਰ ਦੇ ਸਨ । ਸਭ ਸੁੱਖ ਮਾਂ – ਬਾਪ ਨੇ ਉਨ੍ਹਾਂ ਨੂੰ ਦਿੱਤੇ ਹੋਏ ਸਨ । ਸੱਚ ਦੀ ਕਮਾਈ ਖਾਂਦੇ ਸਨ । ਸੱਚ ਕਹਿੰਦੇ ਅਤੇ ਸੱਚ ਨੂੰ ਆਪਣੇ ਜੀਵਨ ਦਾ ਆਧਾਰ ਮੰਨਦੇ । ਕਿਸੇ ਨੂੰ ਮਾੜੀ ਚੰਗੀ ਨਹੀਂ ਸਨ ਆਖਦੇ । ਸਾਦਾ ਜੀਵਨ ਪਰ ਗੁਰੂ ਵਿਚ ਅਤੁੱਟ ਵਿਸ਼ਵਾਸ ਰੱਖਣ ਵਾਲੇ ਗੁਰੂ ਦੀ ਗੱਲ ਪੱਲੇ ਬੰਨ੍ਹ ਲੈਂਦੇ । ਇਕ ਵਾਰ ਗੁਰੂ ਹਰਿਗੋਬਿੰਦ ਸਾਹਿਬ ਨੇ ਸੈਰ ਕਰਦੇ ਹੋਏ ਸੁਭਾਵਿਕ ਭਾਈ ਝੰਡੇ ਨੂੰ ਆਖਿਆ ਕਿ ਇੱਥੇ ਠਹਿਰੋਂ । ਗੁਰੂ ਸਾਹਿਬ ਬਾਗ਼ ਦੇ ਦੂਜੇ ਰਾਹ ਮਹਿਲਾਂ ਨੂੰ ਚਲੇ ਗਏ । ਭਾਈ ਝੰਡਾ ਜੀ ਤਿੰਨ ਦਿਨ ਅਡੋਲ ਉੱਥੇ ਹੀ ਖੜ੍ਹੇ ਰਹੇ । ਪਤਾ ਲੱਗਣ ਤੋਂ ਗੁਰੂ ਸਾਹਿਬ ਨੇ ਉਸ ਥਾਂ ਤੋਂ ਬੁਲਵਾਇਆ ਅਤੇ ਕਿਹਾ : “ ਅਸੀਂ ਤਾਂ ਰਤਾ ਕੁ ਰੁਕਣ ਲਈ ਆਖਿਆ ਸੀ । ’ ’ ਝੰਡਾ ਜੀ ਕਹਿਣ ਲੱਗੇ ਕਿ ਅਗਲੇ ਹੁਕਮ ਦੀ ਉਡੀਕ ਕਰਦਾ ਰਿਹਾ । ਹੁਣ ਆਇਆ ਹੈ ਤਾਂ ਸ਼ੁਕਰ ਮਨਾਇਆ ਹੈ । ਐਸੇ ਸਨ ਭਾਈ ਝੰਡਾ ਜੀ । ਗੁਰੂ ਦੀ ਕਹੀ ਹਰ ਗੱਲ ਨਿਰੀ ਸੁਣਦੇ ਹੀ ਨਹੀ , ਮੰਨਦੇ ਵੀ ਸਨ। ਇਕ ਦਿਨ ਉਨ੍ਹਾਂ ਦਾ ਪੈਰ ਫੱਟੜ ਹੋ ਗਿਆ । ਗੁਰੂ ਹਰਿਗੋਬਿੰਦ ਜੀ ਨੇ ਦੇਖ ਸੁਭਾਵਿਕ ਫ਼ਰਮਾਇਆ ਜੁੱਤੀ ਨਾ ਪਹਿਨੋ ।ਸੁਣਦੇ ਸਾਰ ਹੀ ਉਸ ਜੋੜਾ ਉਤਾਰ ਦਿੱਤਾ । ਤਿੰਨ ਮਹੀਨੇ ਨੰਗੇ ਪੈਰੀਂ ਹੀ ਫਿਰਦੇ ਰਹੇ । ਜਦ ਗੁਰੂ ਜੀ ਨੂੰ ਪਤਾ ਲੱਗਾ ਕਿ ਭਾਈ ਝੰਡਾ ਜੀ ਜੁੱਤੀ ਨਹੀਂ ਪਹਿਨਦੇ ਤਾਂ ਫ਼ਰਮਾਇਆ : “ ਜੋੜੇ ਪਹਿਨ ਲਵੋ । ਅਸਾਂ ਤਾਂ ਉਤਨੀ ਦੇਰ ਤੱਕ ਪਹਿਨਣ ਲਈ ਕਿਹਾ ਸੀ ਜਦ ਤੱਕ ਤੁਹਾਡਾ ਜ਼ਖ਼ਮ ਅਲ੍ਹਾ ਸੀ । ਭਾਈ ਝੰਡਾ ਜੀ ਕਹਿਣ ਲਗੇ ਗੁਰੂ ਜੀ ਤੁਹਾਡਾ ਹੁਕਮ ਹੀ ਮੇਰੇ ਲਈ ਸਭ ਕੁਝ ਹੈ ਫੇਰ ਮੈ ਆਪਣੀ ਮਰਜੀ ਨਾਲ ਕਿਵੇ ਜੁੱਤੀ ਪਾ ਸਕਦਾ ਸੀ । ਝੰਡਾ ਜੀ ਗੁਰੂ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ