ਕੁੱਝ ਸਾਲ ਪਹਿਲਾ ਮੈਂ ਕਿਸੇ ਸਰਕਾਰੀ ਦਫ਼ਤਰ ਚ ਗਿਆਂ, ਕੋਈ ਕੰਮ ਕਰਵਾਉਣ ਲਈ । ਉਥੇ ਜਾ ਕੇ ਦੇਖਿਆਂ ਬੰਦਾਂ ਸੀਟ ਤੇ ਨਹੀ ਸੀ ।ਪਤਾ ਕੀਤਾ , ਕਹਿੰਦੇ ਦੁਪਹਿਰ ਤੋ ਬਾਅਦ ਆਵੇਗਾ ਤੇ ਹੁਣ ਵੀਹ ਕਿਲੋਮੀਟਰ ਵਾਪਸ ਜਾ ਕੇ ਆਉਣਾਂ ਬੇ ਤੁੱਕਾ ਸੀ ।ਸੋ ਉਥੇ ਬੈਠ ਕੇ ਹੀ ਇੰਤਜ਼ਾਰ ਕਰਨ ਲਈ ਸੋਚਿਆ। ਸਬੱਬੀਂ ਇੱਕ ਜਾਣੂੰ ਆਂਟੀ ਜੀ ਉਥੇ ਮਿਲ਼ ਗਈ ਕਹਿੰਦੀ ਮੇਰਾ ਘਰ ਨੇੜੇ ਹੈ ਚਲੋ ਚਾਹ ਪਾਣੀ ਪੀਦੇ ਹਾਂ । ਮੈਂ ਝੱਟ ਦੇਣੀ ਤਿਆਰ ਹੋ ਗਿਆਂ ।
ਰਸਤੇ ਚ ਉਸਨੇ ਦੱਸਿਆ ਉਸਦੇ ਬੇਟੇ ਦਾ ਐਕਸੀਡੈਂਟ ਹੋ ਗਿਆਂ ਤੇ ਦੋਵੇ ਲੱਤਾ ਚਲੀਆਂ ਗਈਆਂ ਹਨ । ਬਹੁਤ ਪ੍ਰੇਸ਼ਾਨ ਹਾਂ ਅਸੀ ।ਬੜਾ ਦੁੱਖ ਹੋਇਆ, ਚੜਦੀ ਜਵਾਨੀ ਤੇ ਕਿਸੇ ਬੱਚੇ ਦਾ ਇਸ ਤਰਾਂ ਨਕਾਰਾ ਹੋ ਕੇ ਬੈਠ ਜਾਣਾਂ ਬੜਾ ਦੁਖਾਂਤ ਸੀ ।
ਉਨ੍ਹਾਂ ਦੇ ਘਰ ਗਿਆ, ਸਾਰੇ ਜੀਅ ਉਸਦੇ ਸਿਰ੍ਹਾਣੇ ਸਨ ਤੇ ਵਿਚਾਰਾ ਵਿਚਾਰਾ ਕਰਕੇ ਉਸਦੇ ਅੱਗੇ ਪਿੱਛੇ ਹੋ ਰਹੇ ਸਨ । ਉਹ ਵੀ ਨਿੰਮੂਝੂਣਾ ਹੋ ਕੇ ਬੈਠਿਆਂ ਸੀ ।ਬਹੁਤ ਅੋਖਾ ਸੀ ਦੇਖਣਾਂ ।
ਤਰਸ ਵੀ ਆ ਰਿਹਾ ਸੀ ਪਰ …..
ਅਚਾਨਕ ਮੈਂ ਦੇਖਿਆਂ ਉਸਦੀ ਛਾਤੀ ਤੇ ਬਾਹਵਾਂ ਫੋਲਾਦੀ ਸਨ, ਸ਼ਾਇਦ ਜਿੰਮ ਜਾ ਜਾ ਕੇ ਸਰੀਰ ਬਨਾਇਆ ਹੋਵੇਗਾ ਪਰ ਹੁਣ ਉਹ ਬੈਠਾ ਸੀ ਸਾਲ ਤੋ ਨਿਡਾਲ । ਜਿਵੇ ਉਸ ਵਾਸਤੇ ਜ਼ਿੰਦਗੀ ਖਤਮ ਹੋ ਗਈ ਹੋਵੇ ।
ਮੈਂ ਉਸਨੂੰ ਪੁੱਛਿਆਂ , ਘਰੋਂ ਬਾਹਰ ਵੀ ਜਾਂਦਾ ਕਦੇ ਹੁਣ । ਕਹਿੰਦਾਂ ਨਹੀ । ਮੈਂ ਕਿਹਾ ਦੋ ਤਿੰਨ ਘਰ ਛੱਡ ਕੇ ਮੇਰਾ ਦੋਸਤ ਰਹਿੰਦਾਂ ਹੈ ਚਲੋ ਚਲੀਏ ਉਸ ਦੇ ਘਰ । ਕਹਿੰਦਾਂ ਮੈਂ ਕਿੱਥੇ ਜਾ ਸਕਦਾ ਹੁਣ । ਮੈਂ ਕਿਹਾ ਹੋਇਆ ਕੀ ਤੈਨੂੰ, ਚੰਗ਼ਾ ਭਲਾ ਤੇ ਹੈਗਾ
ਏ, ਲੱਤਾਂ ਦਾ ਤੇ ਕੋਈ ਕੰਮ ਨਹੀ, ਇੰਨਾਂ ਵਧੀਆਂ ਜੁੱਸਾ ਏ, ਬਾਹਵਾਂ ਚ ਦਮ ਹੈ ਸਾਡੇ ਤੋਂ ਜ਼ਿਆਦਾ । ਇਹ ਕੁਰਸੀ ਤੇ ਬੈਠ ਕੇ ਹੱਥਾ ਨਾਲ ਪੈਡਲ ਹੀ ਮਾਰਨੇ ਨੇ ….ਨਹੀ ਮਾਰੇ ਗਏ ਤੇ ਮੈਂ ਧੱਕਾ ਲਾ ਦਊ … ਚਲੋ ਚਲੀਏ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ