ਆਪਣੇ ਮਹਿਲ ਵਰਗੇ ਮਹਿਮਾਨ ਕਮਰੇ ਵਿੱਚ ਪਿੰਡ ਵਾਲੇ ਗੁਰਦੁਆਰੇ ਦੀ ਕਮੇਟੀ ਤੇ ਮੁੱਖ ਸੇਵਾਦਾਰ ਬਾਬਾ ਜੀ ਨੂੰ ਅੰਦਰ ਵੜਦਿਆਂ ਹੀ ਪਿੰਡ ਖੁੱਲੇ ਪਬਲਿਕ ਸਕੂਲ ਦੇ ਮਾਲਕ ਬਲਦੇਵ ਸਿੰਘ ਨੇ ਸਤਿ ਸ੍ਰੀ ਅਕਾਲ ਬੁਲਾਈ।
“ਆਉ ਜੀ ਕਿਵੇਂ ਆਉਣੇ ਹੋਏ “
“ਬਲਦੇਵ ਸਿੰਘ ਜੀ ਤੁਹਾਨੂੰ ਪਤੈ ਬਈ ਪਿਛਲੇ ਸਾਲ ਆਪਾਂ ਗੁਰਦੁਆਰਾ ਸਾਹਬ ਨਾਲ ਲਗਦੀ ਬਚਨ ਸਿੰਘ ਵਾਲੀ ਜ਼ਮੀਨ ਹਾਲ ਪਾਉਣ ਲਈ ਲੈ ਲਈ ਸੀ।ਹੁਣ ਹਾਲ ਤਿਆਰ ਹੋ ਰਿਹਾ ਤੇ ਲੈਂਟਰ ਤੱਕ ਕੰਮ ਚਲਿਆ ਗਿਆ।ਗਰੀਬ ਗੁਰਬੇ ਨੂੰ ਛੋਟੇ ਮੋਟੇ ਪਰੋਗਰਾਮ ਕਰਨ ਨੂੰ ਛੱਤ ਹੋਜੂ।ਅਸੀਂ ਬੇਨਤੀ ਲੈ ਕੇ ਆਏ ਆਂ ਕਿ ਤਿਲ ਫੁਲ ਜੋ ਸਰਦਾ ਭੇਟਾ ਸੇਵਾ ਕਰੋ।” ਬਾਬਾ ਜੀ ਬਲਦੇਵ ਸਿੰਘ ਵੱਲ ਹੱਥ ਜੋੜ ਕੇ ਬੋਲੇ।
“ਦੇਖੋ ਬਾਬਾ ਜੀ ਤੁਹਾਨੂੰ ਵੀ ਪਤੈ ਮੈਂ ਇਹਨਾਂ ਕੰਮਾਂ ਚ ਨੀ ਪੈਂਦਾ।ਹੁਣ ਜ਼ਮਾਨੇ ਬਦਲ ਗਏ ਨੇ ਦੁਨੀਆਂ ਚੰਦ ਤੇ ਪਹੁੰਚ ਗਈ।ਆਪਾਂ ਓਥੇ ਹੀ ਖੜੇ ਆਂ ਉਗਰਾਹੀਆਂ ਤੇ।ਹੁਣ ਆਪਾਂ ਵੀ ਬਦਲੀਏ,ਅਗਾਂਹਵਧੂ ਸੋਚ ਨਾਲ ਹੀ ਗੁਜ਼ਾਰਾ ਹੋਣਾ ਹੁਣ।ਨਾਲੇ ਗਰੀਬ ਗੁਰਬੇ ਦਾ ਦੇਖਣਾ ਸਰਕਾਰਾਂ ਦਾ ਫਰਜ਼ ਐ ਤੁਸੀਂ ਕਾਹਨੂੰ ਝੰਜਟਾਂ ਚ ਪੈਨੇ ਓ।ਇੰਨੇ ਬੰਦੇ ਕੱਠੇ ਹੋ ਕੇ ਐਨਰਜੀ ਕਿਸੇ ਪ੍ਰੋਡਕਟਿਵ ਕੰਮ ਤੇ ਲਾਉ।ਇਹ ਮੁਸ਼ਕਲ ਐ ਹੋਰ ਕੋਈ ਵਿਹਾਰਕ ਕੰਮ ਹੋਇਆ ਤਾਂ ਜ਼ਰੂਰ ਕਰਾਂਗੇ।ਮੈਂ ਥੋੜਾ ਕਾਹਲੀ ਚ ਆ ਸਕੂਲ ਅਡਮੀਸ਼ਨਾਂ ਚਲਦੀਆਂ।ਚਾਹ ਪਾਣੀ ਛਕ ਕੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ