ਸੂਟਾਂ ਦੀਆਂ ਤਾਂ ਸਾਰੀਆਂ ਹੀ ਬੀਬੀਆਂ ਦੀਵਾਨੀਆਂ ਹੁੰਦੀਆਂ ਹਨ ।ਪਰ ਕਈਆਂ ਨੂੰ ਸੂਟਾਂ ਤੋਂ ਬਿਨਾਂ ਹੋਰ ਕੁਝ ਨਜ਼ਰ ਹੀ ਨਹੀਂ ਆਉਂਦਾ।ਉਹ ਬਸ ਬਿਨਾਂ ਸੋਚੇ ਸਮਝੇ ਸੂਟ ਖ਼ਰੀਦ ਖ਼ਰੀਦ ਅਲਮਾਰੀਆਂ ਭਰੀ ਜਾਂਦੀਆਂ ਹਨ ।ਬੀਬੀਆਂ ਦੀ ਸੂਟਾਂ ਪ੍ਰਤੀ ਦੀਵਾਨਗੀ ਨੂੰ ਨਸ਼ਰ ਕਰਦੀ ਖ਼ਬਰ ਕੁਝ ਦਿਨ ਪਹਿਲਾਂ ਤੁਸੀਂ ਸਾਰਿਆਂ ਨੇ ਸੁਣੀ ਹੋਵੇਗੀ ।ਇਸੇ ਵਿਸ਼ੇ ਤੇ ਗੱਲ ਕਰਦੇ ਹਾਂ
ਅਪ੍ਰੈਲ ਦੇ ਮਹੀਨੇ ਲੋਕ ਡਾਊਨ ਦੌਰਾਨ ਭਾਣਜੀ ਦਾ ਵਿਆਹ ਸੀ ਇਸ ਲਈ ਕੱਪੜੇ ਖਰੀਦਣ ਲਈ ਬਾਜ਼ਾਰ ਜਾਣਾ ਪਿਆ ਬਾਜ਼ਾਰ ਵਿੱਚ ਨਵੀਂ ਦੁਕਾਨ ਖੁੱਲ੍ਹੀ ਸੀ ਸੋਚਿਆ ਇੱਥੋਂ ਕੱਪੜਾ ਖਰੀਦ ਕੇ ਦੇਖਦੇ ਹਾਂ ।ਅੱਗੋਂ ਦੁਕਾਨਦਾਰ ਪੂਰਾ ਗਾਲੜੀ।ਸੂਟ ਦਿਖਾਉਂਦੇ ਹੋਏ ਉਸ ਨੇ ਹੱਡ ਬੀਤੀਆਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆ।ਮੈਨੂੰ ਵੀ ਗੱਲਾਂ ਸੁਣਨ ਦਾ ਬਹੁਤ ਸ਼ੌਂਕ ਹੈ ਸਾਹਮਣੇ ਵਾਲਾ ਚਾਹੇ ਬਜ਼ੁਰਗ ਹੋਵੇ ਚਾਹੇ ਬੱਚਾ ਮੈਂ ਹਰੇਕ ਦੀ ਗੱਲ ਬੜੇ ਧਿਆਨ ਨਾਲ ਸੁਣਦੀ ਹਾਂ।ਉਹ ਕਹਿਣ ਲੱਗਾ ਪਿਛਲੇ ਹਫ਼ਤੇ ਇਕ ਬਜ਼ੁਰਗ ਦੰਪਤੀ ਆਪਣੇ ਪੁੱਤ ਦੇ ਵਿਆਹ ਲਈ ਵਰੀ ਦੇ ਸੂਟ ਖਰੀਦਣ ਸਾਡੀ ਦੁਕਾਨ ਤੇ ਆ ਗਏ ।ਦੋਵਾਂ ਨੂੰ ਵਿਆਹ ਦਾ ਬਹੁਤ ਹੀ ਜ਼ਿਆਦਾ ਚਾਅ ਸੀ। ਅਸੀਂ ਉਨ੍ਹਾਂ ਦੀ ਬਜਟ ਦੇ ਹਿਸਾਬ ਨਾਲ ਵਧੀਆ 30 ਕੁ ਹਜ਼ਾਰ ਦੇ ਸੂਟ ਦੇ ਦਿੱਤੇ ।
ਦੂਸਰੇ ਦਿਨ ਬਜ਼ੁਰਗ ਫੇਰ ਸੂਟਾਂ ਵਾਲੇ ਲਫਾਫੇ ਚੁੱਕੀ ਦੁਕਾਨ ਉੱਤੇ ਵਾਪਿਸ ਆ ਗਿਆ ।ਮੈਂ ਕਿਹਾ, ਬਜ਼ੁਰਗੋ ਕੀ ਗੱਲ ਹੋਗੀ। ਅੱਗੋਂ ਤਪਿਆ ਹੋਇਆ ਉਹ ਕਹਿਣ ਲੱਗਾ ਕੱਲ੍ਹ ਸੂਟ ਖਰੀਦਣ ਤੋਂ ਬਾਅਦ ਮੁੰਡੇ ਦੇ ਕਹਿਣ ਤੇ ਅਸੀਂ ਸੂਟਾਂ ਦੀਆਂ ਫੋਟੋਆਂ ਨੂੰਹ ਰਾਣੀ ਨੂੰ ਵ੍ਹੱਟਸਐਪ ਕਰ ਦਿੱਤੀਆਂ ।ਅੱਗੋਂ ਉਹ ਮੁੰਡੇ ਨੂੰ ਫੋਨ ਕਰਕੇ ਕਹਿੰਦੀ ਹੈ ਕਿ ਮੈਨੂੰ ਕੋਈ ਵੀ ਸੂਟ ਪਸੰਦ ਨਹੀਂ ।ਪੁੱਤ ਮੇਰਾ ਫੌਜ ਵਿਚ ਹੈ ਉਸੇ ਸਮੇਂ ਉਸ ਦਾ ਫੋਨ ਆ ਗਿਆ ਕਿ ਪੈਸੇ ਮੈਂ ਭੇਜ ਦੇਵਾਂਗਾ ਪਰ ਤੁਸੀਂ ਮੇਰੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਨਵਜੋਤ ਸਿੰਘ
ਸਹੀ ਕਿਹਾ ਜੀ 😂🤣