ਕਦੇ ਕਦੇ ਜਦੋਂ ਫ਼ਿਕਰਮੰਦੀ ਵਾਲਾ ਹੌਲ ਜਿਹਾ ਉੱਠਦਾ ਤਾਂ ਇਹਨਾਂ ਨੂੰ ਆਖ ਦਿਆ ਕਰਦੀ..ਤੁਸੀਂ ਆਪਣੀ ਸਿਹਤ ਦਾ ਖਿਆਲ ਨਹੀਂ ਰੱਖਦੇ..ਕਿੱਦਾਂ ਚੱਲੂ ਅੱਗੇ ਚੱਲ ਕੇ..?
ਅੱਗੋਂ ਹਾਸੇ ਜਿਹੇ ਨਾਲ ਝਿੜਕ ਦਿਆ ਕਰਦੇ..ਅਖ਼ੇ ਤੂੰ ਤੇ ਠਾਣੇਦਾਰਨੀ ਏ ਇਸ ਘਰ ਦੀ..ਤੇ ਜਿਹਨਾਂ ਲੋਕਾਂ ਦੇ ਮੈਂ ਕੰਮ ਸਵਾਰੇ ਨੇ ਤੇ ਅੱਗੋਂ ਵੀ ਸੰਵਾਰਨੇ ਨੇ..ਉਹ ਸਾਰੇ ਤੇਰੇ ਮੁਨਸ਼ੀ..ਅੱਧੀ ਜ਼ੁਬਾਨੇ ਵਾਜ ਦੇਵੇਂਗੀ ਤਾਂ ਨੱਸੇ ਆਉਣਗੇ ਸਾਰੇ..!
ਕਈ ਵਾਰ ਆਖਦੀ ਤੁਸਾਂ ਏਨੇ ਸਾਰੇ ਸਿਲਸਿਲੇ ਸਹੇੜ ਰੱਖੇ ਨੇ..ਕਦੀ ਮੈਨੂੰ ਵੀ ਦੱਸ ਦਿਆ ਕਰੋ ਥੋੜਾ ਬਹੁਤ ਇਹਨਾਂ ਬਾਰੇ..ਫਲਾਣਾ ਕੰਮ ਕਿੱਦਾਂ ਕਰਨਾ..ਕਿਹੜੀ ਪੈਲੀ ਕਿਥੇ ਏ ਤੇ ਕਿਸਦੇ ਨਾਲ ਕੀ ਕੀ ਲੈਣ ਦੇਣ ਏ ਆਪਣਾ..!
ਏਨੀ ਗੱਲ ਆਖ ਚੁੱਪ ਕਰਵਾ ਦਿੰਦੇ..”ਲੈ ਦੱਸ ਥਾਣੇਦਾਰ ਆਪ ਥੋੜੀ ਕੁਝ ਕਰਿਆ ਕਰਦਾ..ਬਾਕੀਆਂ ਤੋਂ ਆਖ ਕੇ ਕਰਵਾਇਆ ਕਰਦਾ..ਮੈਂ ਹਾਂ ਨਾ ਤੇਰਾ ਲਾਣੇਦਾਰ..ਤੇਰੇ ਸਾਰੇ ਹਿਸਾਬ ਕਿਤਾਬ ਰੱਖਣ ਨੂੰ”
ਅੱਜ ਗਿਆਂ ਨੂੰ ਪੂਰੇ ਦੋ ਮਹੀਨੇ ਹੋ ਗਏ ਨੇ..ਓਹਨਾ ਦਾ ਆਪੇ ਸਿਰਜਿਆ ਥਾਣਾ ਹੁਣ ਸੁੰਝਾਂ ਹੋ ਗਿਆ..ਕਿਸੇ ਵੇਲੇ ਅੱਧੀ ਵਾਜ ਤੇ ਵਾਹੋ-ਦਾਹੀ ਨੱਸੇ ਆਉਂਦੇ ਕਿੰਨੇ ਸਾਰੇ ਮੁਨਸ਼ੀ ਅੱਜ ਗਾਇਬ ਨੇ ਤੇ ਭਰ ਗਰਮੀਂ ਵਿਚ ਇੱਕ ਨਿਗੂਣੇ ਜਿਹੇ ਅਧਾਰ ਕਾਰਡ ਦੀ ਕਾਪੀ ਕਢਾਉਣ ਲਾਈਨ ਵਿਚ ਲੱਗੀ ਹੋਈ ਕੱਲੀ ਕਾਰੀ ਇਹ ਠਾਣੇਦਾਰਨੀ ਆਪਣੇ ਦੂਰ ਤੁਰ ਗਏ ਥਾਣੇਦਾਰ ਨੂੰ ਚੇਤੇ ਕਰ ਕਰ ਉਦਾਸੀ ਦੇ ਡੂੰਘੇ ਸਮੁੰਦਰ ਵਿਚ ਡੁੱਬੀ ਜਾ ਰਹੀ ਏ..!
ਸੋ ਦੋਸਤੋ ਇਸ ਦੁਨੀਆ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ