ਅੱਜ ਮੈ ਆਪਣੀ ਜਿੰਦਗੀ ਦੀ ਇਕ ਹੋਰ ਸੱਚੀ ਘਟਨਾਂ ਆਪ ਜੀ ਨਾਲ ਸਾਂਝੀ ਕਰਨ ਲੱਗਿਆਂ ਜੀ ।
ਮੈ ਦੁਬਈ ਵਿੱਚ ਟਰਾਲਾ ਚਲੌਦਾ ਸੀ ਮੇਰੇ ਨਾਲ ਇਕ ਬਜੁਰਗ ਵੀ ਦੁਬਈ ਵਿੱਚ ਸੀ ਗੁਰਸਿੱਖ ਸੀ ਉਸ ਦੀਆ ਆਪਣੀਆ ਗੱਡੀਆਂ ਸਨ ।
ਕਾਫੀ ਅਮੀਰ ਸੀ ਕਿਉਕਿ ਬਹੁਤ ਸਮੇ ਤੋ ਦੁਬਈ ਵਿੱਚ ਟਰਾਲਾ ਚਲੌਦਾ ਸੀ ਜਮੀਨ ਜਇਆਦਾਦ ਵੀ ਪੰਜਾਬ ਵਿਚ ਉਸ ਨੇ ਕਾਫੀ ਬਣਾਈ ਸੀ ਉਸ ਦਾ ਜਲੰਧਰ ਜਿਲੇ ਵਿੱਚ ਪਿੰਡ ਸੀ । ਮੇਰੇ ਨਾਲ ਉਸ ਦੇ ਵੀਚਾਰ ਰਲ ਗਏ ਸਾਡਾ ਦੋਵਾ ਦਾ ਕਾਫੀ ਮੇਲ ਮਿਲਾਪ ਵਧ ਗਿਆ । ਭਾਵੇ ਮੈ ਉਮਰ ਵਿੱਚ ਉਸ ਤੋ ਬਹੁਤ ਛੋਟਾ ਸੀ ਪਰ ਗਲ ਵੀਚਾਰਾ ਦੀ ਹੁੰਦੀ ਹੈ ਰਲ ਗਏ ਤਾ ਪਿਆਰ ਨਹੀ ਤੇ ਬੋਲ ਚਾਲ ਬੰਦ । ਅਸੀ ਉਸ ਨੂੰ ਬਾਬਾ ਜੀ ਕਹਿ ਕੇ ਬਲੌਦੇ ਸਾ ਇਕ ਤੇ ਉਹ ਬਜੁਰਗ ਸੀ ਦੂਸਰਾ ਅੰਮ੍ਰਿਤਧਾਰੀ ਸੀ । ਇਕ ਵਾਰ ਅਸੀ ਦੋਵੇ ਬੈਠੇ ਉਸ ਨੇ ਦਸਿਆ ਕਿ ਪੰਜਾਬ ਵਿੱਚ ਉਸ ਕੋਲ 18 ਕਿਲੇ ਜਮੀਨ ਹੈ ਤਿੰਨ ਮੰਜਲਾਂ ਕੋਠੀ ਹੈ ਧਨ ਵੀ ਬਹੁਤ ਹੈ । ਪਰ ਰੱਬ ਨੇ ਕੋਈ ਪੁੱਤ ਨਹੀ ਦਿੱਤਾ ਇਕੋ ਇਕ ਧੀ ਹੈ ਉਸ ਵਾਸਤੇ ਬਹੁਤ ਵੱਡਿਆ ਘਰਾਂ ਦੇ ਰਿਸਤੇ ਆਉਦੇ ਹਨ । ਕਿਸੇ ਕੋਲ ਪੰਜਾਹ ਕਿਲੇ ਕਿਸੇ ਕੋਲ ਹੋਰ ਵੀ ਵੱਧ ਜਇਆਦਾਦ ਪਰ ਜਦੋ ਦੇਖਣ ਜਾਈ ਦਾ ਸਿਰੋ ਵਾਲ ਕਟੇ ਹੋਏ ਦਿਲ ਡਰ ਜਾਦਾ ਕਿਤੇ ਮੁੰਡਾ ਗਲਤ ਰਸਤੇ ਨਾ ਪਿਆ ਹੋਵੇ । ਕਹਿਣ ਦਾ ਮਤਲਬ ਕੰਮ ਕਰਨ ਵਾਸਤੇ ਬੰਦੇ ਰਖੇ ਹੋਏ ਹਨ ਆਪ ਵਿਹਲਾ ਕਿਤੇ ਨਸ਼ਿਆਂ ਦੇ ਚੱਕਰ ਵਿੱਚ ਨਾ ਪਇਆ ਹੋਵੇ । ਮੈਨੂੰ ਕਹਿਦਾ ਜੋਰਾਵਰ ਸਿੰਘ ਤੂੰ ਦਸ ਕੀ ਕਰਾ ਧੀ ਵੀ ਸੌਖੀ ਰਹੇ ਤੇ ਸਾਨੂੰ ਵੀ ਦੋਹਾ ਜੀਆਂ ਨੂੰ ਬੁਢਾਪੇ ਵਿੱਚ ਆਸਰਾ ਹੋਵੇ । ਮੈ ਆਖਿਆ ਬਾਬਾ ਜੀ ਜੇ ਤੁਸੀ ਮੇਰੀ ਗੱਲ ਮੰਨੋ ਕਿਸੇ ਗੁਰਸਿਖ ਗਰੀਬ ਪਰਿਵਾਰ ਵਿੱਚੋ ਲੜਕਾਂ ਦੇਖੋ ਜੋ ਦੋ ਤਿਨ ਭਰਾ ਹੋਵਣ ਤੇ ਲੜਕਾਂ ਗੁਰਸਿਖ ਹੋਵੇ ਤੇ ਪਤਾ ਕਰਿਉ ਨਸ਼ਿਆਂ ਤੋ ਰਹਿਤ ਹੋਵੇ । ਉਸ ਨਾਲ ਆਪਣੀ ਧੀ ਦਾ ਰਿਸ਼ਤਾ ਕਰ ਦਿਉ ਇਕ ਤਾ ਉਸ ਦੀ ਗਰੀਬੀ ਕੱਟੀ ਜਾਵੇਗੀ ਤੇ ਸਾਰੀ ਉਮਰ ਤੁਹਾਡਾ ਰੀਣੀ ਰਹੇਗਾ ਦੂਸਰਾ ਹੋ ਸਕਦਾ ਬੁਢਾਪੇ ਵਿੱਚ ਤੁਹਾਡੇ ਕੋਲ ਰਹਿ ਕੇ ਤੁਹਾਡੀ ਸੇਵਾ ਕਰੇਗਾ । ਤੁਹਾਡੀ ਧੀ ਤੇ ਜਵਾਈ ਤੁਹਾਡੀਆਂ ਅੱਖਾ ਦੇ ਸਾਹਮਣੇ ਰਹਿਣਗੇ ਉਸ ਸਮੇ ਤੇ ਉਹ ਬਜੁਰਗ ਚੁਪ ਕਰਕੇ ਮੇਰੇ ਕੋਲੋ ਚਲਾ ਗਿਆ । ਪਰ ਅਸੀ ਲੋਕ ਤੇ ਭਰਿਆਂ ਦਾ ਹੀ ਘਰ ਭਰਦੇ ਹਾ ਉਹ ਪੰਜਾਬ ਆਇਆ ਆਪਣੀ ਧੀ ਦਾ ਵਿਆਹ ਕਿਸੇ ਯੂਰਪ ਵਿੱਚੋ ਆਏ ਮੁੰਡੇ ਨਾਲ ਕਰ ਦਿੱਤਾ । ਕੁਝ ਸਮੇ ਬਾਅਦ ਉਹ ਮੁੰਡਾ ਉਸ ਬਜੁਰਗ ਦੀ ਕੁੜੀ ਨੂੰ ਨਾਲ ਹੀ ਵਿਦੇਸ਼ ਲੈ ਗਿਆ ਪਿਛੇ ਰਹਿ ਗਏ ਉਹ ਬਜੁਰਗ ਜੋੜਾ । ਬਹੁਤ ਸਮੇ ਬਾਅਦ ਮੇਰੇ ਨਾਲ ਉਸ ਬਜੁਰਗ ਦੀ ਫੂਨ ਤੇ ਗਲ ਹੋਈ ਕਹਿੰਦਾ ਜੋਰਾਵਰ ਸਿੰਘ ਮੈਨੂੰ ਤੇਰੀ ਕਹੀ ਗਲ ਹੁਣ ਬਹੁਤ ਯਾਦ ਆਉਦੀ । ਇਕੱਲੀ ਧੀ ਸੀ ਅੱਖਾਂ ਸਾਹਮਣੇ ਦੁਖ ਸੁਖ ਵੇਲੇ ਸਾਡੇ ਲਾਗੇ ਲਗਦੀ , ਆਪਣੇ ਹੱਥੀ ਉਸ ਨੂੰ ਵਿਦੇਸ਼ ਤੋਰ ਦਿੱਤਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ