ਭਾਈ ਗੜ੍ਹੀਆ ਜੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਆਗੂ ਸਿੱਖਾਂ ਵਿੱਚੋਂ ਇਕ ਸਨ। ਭਾਈ ਗੜ੍ਹੀਆ ਜੀ ਨੂੰ ਗੁਰੂ ਸਾਹਿਬ ਨੇ ਕਸ਼ਮੀਰ ਵਿਚੋਂ ਦਸਵੰਧ ਇਕੱਠਾ ਕਰਨ ਲਈ ਕਸ਼ਮੀਰ ਭੇਜਿਆ। ਭਾਈ ਗੜ੍ਹੀਆ ਜੀ ਗੁਰੂ ਸਾਹਿਬ ਦਾ ਹੁਕਮ ਮੰਨਕੇ ਕਸ਼ਮੀਰ ਵੱਲ ਨੂੰ ਰਵਾਨਾ ਹੋਏ। ਪੈਰਾਂ ਵਿੱਚ ਇਕ ਟੁੱਟੀ ਜਿਹੀ ਜੁੱਤੀ ਤੇ ਸਰੀਰ ਤੇ ਇਕ ਪੁਰਾਣਾ ਜਿਹਾ ਕੁੜਤਾ ਪਰ ਚਿਹਰੇ ਤੇ ਨਾਮ ਬਾਣੀ ਦਾ ਅਜਿਹਾ ਨੂਰ ਚਿਹਰਾ ਇਉਂ ਚਮਕ ਰਿਹਾ ਸੀ ਗਦਗਦ ਹੋ ਰਿਹਾ ਸੀ ਮਾਨੋ ਲੀਰਾਂ ਵਿਚ ਲਾਲ ਲਪੇਟਿਆ ਹੋਵੇ। ਰਸਤੇ ਵਿਚ ਭਾਈ ਗੜ੍ਹੀਆ ਜੀ ਗੁਜਰਾਤ ਵਿਚ ਰੁਕੇ ਇਥੇ ਇਕ ਦੌਲਾ ਸਾਂਈ ਰਹਿੰਦਾ ਸੀ। ਜਿਸ ਕੋਲ ਜ਼ਮੀਨ ਵਿਚ ਦੱਬੇ ਖਜ਼ਾਨੇ ਲੱਭਣ ਦੀ ਸਿੱਧੀ ਸੀ। ਦੌਲਾ ਸਾਂਈ ਇਸ ਦੌਲਤ ਨਾਲ ਗਰੀਬ ਗੁਰਬੇ ਦੇ ਕੰਮ ਆਉਂਦੇ। ਹਰ ਵੇਲੇ ਲੋਕਾਂ ਦੀ ਸੇਵਾ ਕਰਦੇ ਕਿਸੇ ਨੂੰ ਵੀ ਪੈਸੇ ਦੀ ਲੋੜ ਹੁੰਦੀ ਤਾਂ ਸਾਂਈ ਦੌਲਾ ਜੀ ਅੱਧੀ ਰਾਤ ਨੂੰ ਵੀ ਪੈਸੇ ਲੈਕੇ ਉਸ ਦੇ ਘਰ ਪਹੁੰਚ ਜਾਂਦੇ। ਸਾਰੇ ਇਲਾਕੇ ਦੇ ਲੋਕ ਉਨ੍ਹਾਂ ਨੂੰ ਸਾਂਈ ਜੀ ਕਰਕੇ ਮੰਨਦੇ ਸਨ। ਇਤਨੇ ਨੇਕ ਹੋਣ ਦੇ ਬਾਵਜੂਦ ਵੀ ਸਾਂਈ ਦੌਲਾ ਜੀ ਦਾ ਮਨ ਟਿਕਾਉ ਵਿਚ ਨਹੀਂ ਸੀ। ਹਰ ਵੇਲੇ ਭਟਕਦਾ ਰਹਿੰਦਾ ਸੀ। ਭਾਂਵੇ ਲੋਕ ਉਨ੍ਹਾਂ ਨੂੰ ਦਰਵੇਸ਼ ਮੰਨਦੇ ਸਨ। ਪਰ ਸਾਂਈ ਦੌਲਾ ਜੀ ਆਪਣੇ ਮਨ ਤੋਂ ਬਹੁਤ ਦੁਖੀ ਸਨ।
ਜਦ ਸਾਂਈ ਦੌਲਾ ਜੀ ਨੇ ਭਾਈ ਗੜ੍ਹੀਆਂ ਜੀ ਦਾ ਆਉਣਾ ਸੁਣਿਆ ਤਾਂ ਤੁਰੰਤ ਧਰਮਸ਼ਾਲ ਆ ਗਏ ਆਕੇ ਕੀਰਤਨ ਸੁਣਿਆ ਮੰਨ ਵਿਚ ਠੰਡ ਪਈ ਉਸ ਤੋਂ ਉਪਰੰਤ ਭਾਈ ਗੜ੍ਹੀਆ ਜੀ ਨਾਲ ਵਿਚਾਰਾਂ ਕੀਤੀਆਂ ਜਿਸ ਤੋਂ ਬਾਅਦ ਦੌਲਾ ਜੀ ਨੂੰ ਨਾਮ ਦੀ ਮਹਿਮਾ ਦਾ ਪਤਾ ਲੱਗਾ ਅਤੇ ਦੌਲਾ ਜੀ ਵੀ ਸਿੱਖੀ ਮਾਰਗ ਤੇ ਚੱਲਣ ਲੱਗੇ। ਜਦ ਭਾਈ ਗੜ੍ਹੀਆ ਜੀ ਗੁਜਰਾਤ ਤੋਂ ਕਸ਼ਮੀਰ ਨੂੰ ਰਵਾਣਾ ਹੋਣ ਲੱਗੇ ਤਾਂ ਸਾਂਈ ਦੌਲਾ ਜੀ ਨੇ ਦੇਖਿਆ ਕਿ ਭਾਈ ਗੜ੍ਹੀਆ ਜੀ ਨੇ ਟੁੱਟੀ ਜੁੱਤੀ ਪਾਈ ਹੈ ਜਿਸ ਵਿਚ ਰੇਤ ਭਰ ਗਈ ਸੀ ਤੇ ਤੁਰਨਾ ਬਹੁਤ ਮੁਸ਼ਕਲ ਹੋ ਗਿਆ ਸੀ। ਇਹ ਦੇਖ ਸਾਂਈ ਦੌਲਾ ਜੀ ਨੇ ਸੋਚਿਆ ਕਿ ਭਾਈ ਜੀ ਪਾਸ ਗਿਆਨ ਦੀ ਰੌਸ਼ਨੀ ਤਾਂ ਹੈ ਪਰ ਮਾਇਆ ਪੱਖੋਂ ਬਹੁਤ ਤੰਗੀ ਹੈ ਕਿਉਂ ਨਾ ਮੈਂ ਇਨ੍ਹਾਂ ਨੂੰ ਗੁਪਤ ਖਜ਼ਾਨੇ ਲੱਭਣ ਦੀ ਜੁਗਤ ਦੱਸ ਦੇਵਾਂ ਜਿਸ ਨਾਲ ਇਹ ਆਪਣੀ ਆਰਥਿਕ ਹਾਲਤ ਨੂੰ ਸੁਧਾਰ ਸਕਣ। ਇਹ ਸੋਚ ਸਾਂਈ ਦੌਲਾ ਜੀ ਨੇ ਆਵਾਜ਼ ਦਿੱਤੀ। ਭਾਈ ਜੀ ਇਕ ਗੱਲ ਕਰਨੀ ਸੀ।
ਭਾਈ ਗੜੀਆ ਜੀ- ਕਰੋ ਭਾਈ
ਜ਼ਿੰਦਗੀ ਦੇ ਨਿਰਬਾਹ ਲਈ ਮਾਇਆ ਬਹੁਤ ਜ਼ਰੂਰੀ ਹੈ ਇਹ ਵੀ ਪ੍ਰਭੂ ਦੀ ਹੀ ਦਾਤ ਹੈ। ਸਾਂਈ ਦੌਲਾ ਜੀ ਨੇ ਇਤਨਾ ਕਿਹਾ ਹੀ ਸੀ ਕਿ ਭਾਈ ਗੜ੍ਹੀਆ ਜੀ ਬੋਲੇ ਹਾਂਜੀ ਸਾਂਈ ਜੀ ਸਭ ਉਸ ਦੀ ਦਾਤ ਹੀ ਹੈ ਉਸ ਦੇ ਹੀ ਖਜ਼ਾਨੇ ਹਨ ਜੋ ਸਦਾ ਭਰੇ ਰਹਿੰਦੇ ਹਨ। ਇਹ ਸੁਣ ਜਦ ਸਾਂਈ ਦੌਲਾ ਜੀ ਨੇ ਜ਼ਮੀਨ ਵੱਲ ਤੱਕਿਆ ਤਾਂ ਦੇਖਕੇ ਹੈਰਾਨ ਹੋ ਗਿਆ ਕਿ ਸਾਰੀ ਧਰਤੀ ਸੋਨੇ ਦੀ ਕਣ ਕਣ ਸੋਨੇ ਦਾ ਪੱਥਰ ਰੋੜ ਸਭ ਸੋਨੇ ਦੇ ਭੁੱਬਾਂ ਨਿਕਲ ਗਈਆਂ ਤੇ ਗੜ੍ਹੀਆ ਜੀ ਦੇ ਪੈਰੀਂ ਡਿੱਗਾ। ਤਾਂ ਭਾਈ ਸਾਹਿਬ ਨੇ ਕਿਹਾ ਸਾਂਈ ਜੀ ਹੈ ਸਭ ਕੁਝ ਪਰ ਪਦਾਰਥਾਂ ਨੂੰ ਭੋਗਣ ਦੀ ਇੱਛਾ ਹੀ ਨਹੀਂ ਹੈ। ਜੋ ਸਾਡੇ ਕੋਲ ਹੈ ਉਸ ਨੂੰ ਪ੍ਰਭੂ ਦੀ ਰਜ਼ਾ ਮੰਨਦੇ ਹਾਂ ਤੇ ਸ਼ੁਕਰ ਵਿਚ ਰਹਿੰਦੇ ਹਾਂ। ਇਸ ਮਾਇਆ ਦੀ ਖਿੱਚ ਹੀ ਸੀ ਜੋ ਤੁਹਾਡੇ ਮਨ ਨੂੰ ਟਿਕਣ ਨਹੀਂ ਸੀ ਦਿੰਦੀ ਇਸ ਖਿੱਚ ਨੂੰ ਪ੍ਰਭੂ ਵਲ ਲਾਓ ਤਾਂ ਸੁਖ ਮਿਲਸੀ।
ਇਸ ਤੋਂ ਬਾਅਦ ਭਾਈ ਸਾਹਿਬ ਕਸ਼ਮੀਰ ਪੁੱਜੇ ਜਾਕੇ ਗੁਰੂ ਸਾਹਿਬ ਦਾ ਹੁਕਮ ਸੁਣਾਇਆ ਕਿ ਗੁਰੂ ਸਾਹਿਬ ਨੇ ਦਸਵੰਧ ਲੈਣ ਲਈ ਭੇਜਿਆ ਹੈ। ਸਿੱਖਾਂ ਸਤ ਬਚਨ ਕਿਹਾ ਅਤੇ ਆਖਿਆ ਕਿ ਦਸਵੰਧ ਗੁਰੂ ਦਾ ਅਸੀਂ ਕੱਢ ਰੱਖਿਆ ਹੈ। ਆਪ ਕਿਰਪਾ ਕਰੋ ਪਰਵਾਨ ਕਰੋ ਇਹ ਕਹਿ ਮੁਖੀ ਸਿੱਖ ਨੇ ਸਾਰਾ ਦਸਵੰਧ ਇਕ ਥੈਲੀ ਵਿਚ ਪਾ ਨਾਲ ਲਿਖ ਦਿੱਤਾ ਕਿ ਇਤਨੇ ਹਜ਼ਾਰ ਰੁਪਏ ਹਨ। ਭਾਈ ਸਾਹਿਬ ਨੇ ਵੀ ਇਕ ਰਸੀਦ ਉਸ ਮੁਖੀ ਸਿੱਖ ਨੂੰ ਪਕੜਾਈ ਇਹ ਦੇਖ ਸਿੱਖਾਂ ਕਿਹਾ ਕਿ ਇਸ ਦੀ ਕੀ ਲੋੜ ਹੈ ਅਸੀਂ ਕੋਈ ਅਹਿਸਾਨ ਨਹੀਂ ਕੀਤਾ ਜੋ ਆਪ ਤੋਂ ਰਸੀਦਾਂ ਪਏ ਲਈਏ।
ਗੜ੍ਹੀਆ ਜੀ- ਨਹੀਂ ਭਾਈ ਇਹ ਸੁੱਚੀ ਕਿਰਤ ਹੈ ਨਾ ਦੇਣ ਵਾਲਾ ਭੁੱਲੇ ਨਾ ਲੈਣ ਵਾਲਾ। ਇਸ ਤੋਂ ਬਾਅਦ ਭਾਈ ਸਾਹਿਬ ਅੱਗੇ ਗਏ ਤਾਂ ਪਤਾ ਲੱਗਾ ਕਿ ਇਸ ਸਮੇਂ ਤਾਂ ਕਸ਼ਮੀਰ ਵਿਚ ਕਾਲ ਪੈ ਰਿਹਾ ਹੈ। ਲੋਕਾਂ ਘਰ ਖਾਣ ਨੂੰ ਦਾਣੇ ਵੀ ਨਹੀਂ ਹਨ। ਗੁਜ਼ਾਰਾ ਵੀ ਬੜਾ ਮੁਸ਼ਕਲ ਨਾਲ ਚੱਲਦਾ ਹੈ। ਇਹ ਸੁਣ ਭਾਈ ਸਾਹਿਬ ਨੇ ਪੁੱਛਿਆ ਪਰ ਸਿੱਖਾਂ ਨੇ ਤਾਂ ਮੈਨੂੰ ਬਹੁਤ ਮਾਇਆ ਦਿੱਤੀ ਹੈ। ਫਿਰ ਉਹ ਕਿਥੋਂ ਆਈ। ਉਤਰ ਮਿਲਿਆ ਕਿ ਉਹ ਮਾਇਆ ਸਿੱਖਾਂ ਨੇ ਗੁਰੂ ਸਾਹਿਬ ਦੇ ਪਰੇਮ ਵਿਚ ਆਪਣੀ ਵਿਤੋਂ ਵੱਧਕੇ ਦਿੱਤੀ ਹੈ ਨਾਲੇ ਉਹ ਸਾਰੇ ਅਮੀਰ ਸਿੱਖ ਹਨ। ਗਰੀਬ ਸਿੱਖ ਵੀ ਇਸ ਗੱਲੋਂ ਪਛਤਾਵੇ ਵਿਚ ਹਨ ਕਿ ਕਾਲ ਦੇ ਸਮੇਂ ਵਿਚ ਉਨ੍ਹਾਂ ਕੋਲ ਦਸਵੰਧ ਕੱਡਣ ਲਈ ਪੈਸੇ ਨਹੀਂ ਹਨ।
ਇਹ ਸੁਣ ਭਾਈ ਸਾਹਿਬ ਨੇ ਅਗਲੇ ਦਿਨ ਧਰਮਸ਼ਾਲਾ ਵਿਚ ਲੰਗਰ ਸ਼ੁਰੂ ਕਰਵਾ ਦਿੱਤਾ। ਸਭਨੇ ਲੰਗਰ ਛਕਿਆ ਕੋਈ ਕਹੇ ਮੈਂ ਤਿੰਨ ਦਿਨ ਬਾਅਦ ਅੰਨ ਦੇਖਿਆ ਹੈ ਕੋਈ ਕਹੇ ਦੋ ਦਿਨ ਬਾਅਦ ਇਸ ਤਰ੍ਹਾਂ ਸਭ ਲੰਗਰ ਛਕਕੇ ਤ੍ਰਿਪਤ ਹੋ ਗਏ। ਇਸ ਤੋਂ ਬਾਅਦ ਜਿਹੜੀ ਮਾਇਆ ਬਚੀ ਉਹ ਭਾਈ ਸਾਹਿਬ ਨੇ ਇਕ ਥਾਂ ਢੇਰੀ ਕਰ ਦਿੱਤੀ ਤੇ ਕਿਹਾ ਕਿ ਭਾਈ ਜਿਸ ਨੂੰ ਜਿਤਨੀ ਲੋੜ ਹੈ ਮਾਇਆ ਲੈ ਲਵੋ। ਸਭਨੇ ਲੋੜ ਅਨੁਸਾਰ ਮਾਇਆ ਲਈ ਫਿਰ ਵੀ ਜਿਹੜੀ ਵੱਧ ਗਈ ਉਹ ਘਰ ਘਰ ਜਾਕੇ ਬਿਨਾਂ ਕਿਸੇ ਜਾਤ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ