ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹਦਿਆਂ ਇੰਦਰਾ ਅਕਸਰ ਹੀ ਮੈਨੂੰ ਵੇਖ ਖਲੋ ਜਾਇਆ ਕਰਦੀ..ਉਹ ਜਾਣਦੀ ਸੀ ਕੇ ਮੈਂ ਸੰਤ ਭਿੰਡਰਾਂਵਾਲੇ ਵਾਲਿਆਂ ਕੋਲ ਜਾਂਦਾ ਆਉਂਦਾ ਰਹਿੰਦਾ ਹਾਂ!
ਗੱਲਾਂ ਗੱਲਾਂ ਵਿਚ ਮੇਰਾ ਮਨ ਟੋਂਹਦੀ..ਭੇਦ ਪੁੱਛਦੀ..ਮੈਂ ਅੱਗੋਂ ਆਖਦਾ ਉਹ ਸੰਤ ਬੰਦਾ ਏ ਉਸਨੂੰ ਬਿੱਲਕੁਲ ਵੀ ਛੇੜੀਂ ਨਾ..ਨਾ ਹੀ ਏਡੇ ਮੁਕੱਦਸ ਥਾਂ ਤੇ ਫੌਜ ਭੇਜਣ ਬਾਰੇ ਕਦੀ ਸੋਚੀਂ ਹੀ..ਪਰ ਉਹ ਨਹੀਂ ਟਲੀ..ਮਗਰੋਂ ਜੋ ਹੋਇਆ ਸਭ ਜਾਣਦੇ ਹਾਂ..!
ਅਗਸਤ ਮਹੀਨੇ ਏਦਾਂ ਹੀ ਮੈਨੂੰ ਲੰਘਦੇ ਨੂੰ ਖਲਿਆਰ ਲਿਆ..ਅਖ਼ੇ ਸੁਬਰਾਮਨੀਅਮ ਸਵਾਮੀ ਤੂੰ ਸਹੀ ਆਖਦਾ ਸੈਂ..ਮੈਥੋਂ ਵਾਕਿਆ ਹੀ ਬੱਜਰ ਗਲਤੀ ਹੋ ਗਈ..ਹੁਣ ਓਹਨਾ ਮੈਨੂੰ ਛੱਡਣਾ ਨਹੀਂ..ਹੁਣ ਕੁਝ ਹੋ ਸਕਦਾ ਏ ਤਾਂ ਦੱਸ..!
ਅੱਗੋਂ ਆਖਿਆ ਹੁਣ ਕੁਝ ਨਹੀਂ ਹੋ ਸਕਦਾ..ਹਾਂ ਇੱਕ ਕੋਸ਼ਿਸ਼ ਕਰ ਕੇ ਵੇਖ ਲੈ..ਗਲ਼ ਵਿਚ ਪੱਲਾ ਪਾ ਕੇ ਓਸੇ ਦਰਬਾਰ ਸਾਹਿਬ ਹਾਜਿਰ ਹੋ ਜਾ..ਆਖ ਮੈਥੋਂ ਗਲਤੀ ਹੋ ਗਈ..ਸ਼ਾਇਦ ਮੁਆਫੀ ਮਿਲ ਜਾਵੇ!
ਦੱਸਦੇ ਇੰਦਰਾ ਜਦੋਂ ਵੀ ਤਣਾਓ ਵਿਚ ਹੁੰਦੀ ਤਾਂ ਸ਼੍ਰੀਨਗਰ ਲਾਗੇ ਇੱਕ ਮਜਾਰ ਤੇ ਚਾਦਰ ਜਰੂਰ ਚੜਾਉਣ ਜਾਇਆ ਕਰਦੀ..ਉਸਦਾ ਨਿੱਜੀ ਸਹਾਇਕ ਮੱਖਣ ਲਾਲ ਫੋਤੇਦਾਰ ਦੱਸਦਾ ਕੇ ਛੱਬੀ ਅਕਤੂਬਰ ਚੁਰਾਸੀ ਨੂੰ ਅਚਾਨਕ ਹੁਕਮ ਹੋਇਆ ਕੇ ਸ਼੍ਰੀਨਗਰ ਜਾਣਾ ਏ..!
ਓਥੇ ਅੱਪੜੇ..ਜਦੋਂ ਚਾਦਰ ਚੜਾਉਣ ਮਗਰੋਂ ਪ੍ਰਸ਼ਾਦ ਲੈਣ ਦੀ ਵਾਰੀ ਆਈ ਤਾਂ ਪ੍ਰਸ਼ਾਦ ਹੱਥੋਂ ਛੁੱਟ ਭੁੰਜੇ ਜਾ ਪਿਆ..ਮੈਡਮ ਦਾ ਰੰਗ ਫੂਕ ਹੋ ਗਿਆ..ਬਦਸ਼ਗਨੀ ਹੋ ਗਈ..ਫੇਰ ਕੋਲ ਹੀ ਇੱਕ ਮੰਦਰ ਵਿਚ ਗਈ..ਇਥੇ ਵੀ ਪੂਜਾਰੀ ਵੱਲੋਂ ਦਿੱਤਾ ਪ੍ਰਸ਼ਾਦ ਹੱਥੋਂ ਛੁੱਟ ਗਿਆ..ਇਸ ਵੇਰ ਸੋਚੀਂ ਪੈ ਗਈ..ਆਖਣ ਲੱਗੀ ਫੋਤੇਦਾਰ ਜੀ ਜੇ ਮੈਨੂੰ ਕੁਝ ਹੋ ਗਿਆ ਤਾਂ ਪ੍ਰਿਅੰਕਾ ਨੂੰ ਮੇਰਾ ਉੱਤਰਾਧਿਕਾਰੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ