ਉਸਦਾ ਮੈਸੇਜ ਅੱਧੀ ਕੁ ਰਾਤ ਦੇ ਕਰੀਬ ਦਾ ਆਇਆ ਹੋਇਆ ਸੀ। ਉਸਨੇ ਲਿਖਿਆ ਸੀ ਕਿ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਹਾਂ, ਫੋਨ ਕਰ ਲੈਣਾ। ਮੈਂ ਆਪਣਾ ਕੰਮ ਸ਼ੁਰੂ ਕਰਨ ਲਈ ਤੀਜੇ ਪਹਿਰ ਉਠਿਆ। ਮੈਸੇਜ ਵੇਖਿਆ ਤਾਂ ਸੋਚਿਆ ਕਿ ਇਸ ਵੇਲੇ ਫੋਨ ਕਰਨਾ ਸਹੀ ਨਹੀਂ ਹੈ, ਦਿਨ ਚੜੇ ਫੋਨ ਕਰਨਾ ਚਾਹੀਦਾ ਹੈ ਕਿਉਂਜੋ ਮੈਸੇਜ ਵਿਚ ਕਿਸੇ ਐਮਰਜੰਸੀ ਦਾ ਜ਼ਿਕਰ ਨਹੀਂ ਸੀ ਕੀਤਾ ਗਿਆ। ਦਿਨ ਚੜੇ ਮੈਂ ਆਪਣੀ ਕਾਰ ਵਾਸ਼ਿੰਗ ਲਈ ਲਗਾਈ ਤੇ ਸੋਚਿਆ ਕਿ ਜਦੋਂ ਤੱਕ ਕਾਰ ਧੋਤੀ ਜਾਵੇਗੀ, ਮੈਂ ਉਸਨੂੰ ਫੋਨ ਕਰ ਲੈਂਦਾ ਹਾਂ। ਫੋਨ ਕੀਤਾ ਤਾਂ ਅੱਗੋਂ ਨੀਂਦ ਦੀ ਹਾਲਤ ਵਿਚ ਕਿਸੇ ਨੇ ਫੋਨ ਚੁੱਕਿਆ। ਉਸਨੂੰ ਮੇਰੀ ਗੱਲ ਦੀ ਸਮਝ ਹੀ ਨਹੀਂ ਸੀ ਆ ਰਹੀ ਕਿ ਕੌਣ ਬੋਲ ਰਿਹਾ ਹਾਂ ਤੇ ਉਸਨੂੰ ਫੋਨ ਕਿਉਂ ਕੀਤਾ ਹੈ?
ਉਹ ਮੇਰੇ ਤੋਂ ਸੈਂਕੜੇ ਕਿਲੋਮੀਟਰ ਦੂਰ ਆਸਟ੍ਰੇਲੀਆ ਵਿਚੋਂ ਹੀ ਕਿਤੋਂ ਬੋਲ ਰਹੀ ਸੀ। ਉਹ ਡੇਢ ਕੁ ਸਾਲ ਪਹਿਲਾਂ ਪੰਜਾਬੋਂ ਕਿਸੇ ਛੋਟੇ ਜਿਹੇ ਪਿੰਡ ਵਿਚੋਂ ਆਈ ਸੀ ਤੇ ਅਜੇ ਪੜ੍ਹਾਈ ਚੱਲ ਰਹੀ ਸੀ। ਉਸਦੇ ਘਰ ਦਿਆਂ ਦੀ ਦਰਮਿਆਨੀ ਖੇਤੀ ਸੀ। ਹਰੇਕ ਮੱਧ-ਵਰਗੀ ਪਰਿਵਾਰ ਵਾਂਗ ਉਹਨਾਂ ਦੀ ਵੀ ਇਹੀ ਸੋਚ ਸੀ ਕਿ ਪਹਿਲੀ ਫ਼ੀਸ ਭਰ ਕੇ ਇੱਕ ਵਾਰ ਭੇਜ ਦਿਓ, ਬਾਅਦ ਵਿਚ ਉਹ ਪੜ੍ਹਾਈ ਦੇ ਨਾਲ-ਨਾਲ ਕੰਮ ਕਰਕੇ ਆਪਣੀਆਂ ਫ਼ੀਸਾਂ ਵੀ ਕੱਢੀ ਜਾਵੇਗੀ।
ਸਭ ਕੁਝ ਸਹੀ ਚੱਲ ਰਿਹਾ ਸੀ ਕਿ ਕਰੋਨਾ ਦੀ ਮਾਰ ਪੈ ਗਈ। ਉਸਦਾ ਕੰਮ ਛੁੱਟ ਗਿਆ। ਕਿਸੇ ਨਾਲ ਅੱਖਾਂ ਚਾਰ ਹੋ ਗਈਆਂ ਸਨ ਪਰ ਉਹ ਕਹਿੰਦਾ ਕਿ ਵਿਆਹ ਤਾਂ ਨਹੀਂ ਕਰਵਾਉਣਾ, ਜੇਕਰ ਉਂਝ ਨਾਲ ਰਹਿਣਾ ਹੈ ਤਾਂ ਰਹਿ ਪੈਂਦੇ ਹਾਂ। ਹੁਣ ਨਾ ਕਾਲਜ, ਨਾ ਕੰਮ, ਨਾ ਮਾਹੀਆ, ਸਾਰੀਆਂ ਸਕੀਮਾਂ ਪੁੱਠੀਆਂ ਪੈ ਗਈਆਂ। ਨਾਲ ਦੀਆਂ ਕੁੜੀਆਂ ਵੀ ਕਿੰਨਾ ਕੁ ਚਿਰ ਰੋਣਾ-ਕੁਰਲਾਉਣਾ ਸੁਣਦੀਆਂ? ਸਭ ਨੇ ਆਪਣੇ ਪੈਰ ਪਿੱਛੇ ਖਿੱਚ ਲਏ।
ਉਹ ਦਿਨ-ਬ-ਦਿਨ ਨਿਘਰਦੀ ਗਈ ਤੇ ਡਿਪਰੈਸ਼ਨ, ਸਟਰੈੱਸ ਤੇ ਐਨਜ਼ਾਇਟੀ ਦੀ ਸ਼ਿਕਾਰ ਹੋ ਗਈ। ਜਿਹੜੇ ਰੰਗ ਰੂਪ ਦੇ ਸਿਰ ‘ਤੇ ਛਾਲਾਂ ਮਾਰਦੀ ਸੀ, ਉਹ ਵੀ ਧੁੰਦਲਾ ਹੋ ਗਿਆ। ਜਦੋਂ ਰੰਗ ਰੂਪ ਹੀ ਨਾ ਰਿਹਾ ਤਾਂ ਮੁੰਡਾ ਵੀ ਬਾਂਦਰ ਛੜੱਪਾ ਮਾਰ ਕੇ ਅਹੁ ਗਿਆ… ਅਹੁ ਗਿਆ…। ਮੁੰਡੇ ਦੀ ਇੰਡੀ-ਸ਼ਿੰਡੀ ਕਿਸੇ ਹੋਰ ਨਾਲ ਫਿੱਟ ਹੋ ਗਈ ਹੈ ਤਾਂ ਮਾਂ ਦੀ ਧੀ ਨੇ ਉਸ ਕੁੜੀ ਦਾ ਨੰਬਰ ਲੱਭ ਕੇ ਉਸਨੂੰ ਫੋਨ ਕਰ ਦਿੱਤਾ ਅਤੇ ਉਸਤੋਂ ਵੀ ਲਾਹ-ਪਾਹ ਕਰਵਾ ਲਈ। ਭਰੀ ਦੁਨੀਆ ‘ਚ ਉਹ ਖ਼ੁਦ ਨੂੰ ਇਕੱਲੀ ਮਹਿਸੂਸ ਕਰਨ ਲੱਗੀ। ਚੱਲ ਰਹੇ ਹਾਲਾਤ ਅਤੇ ਸੁਹੱਪਣ ਦੇ ਖ਼ਤਮ ਹੋ ਜਾਣ ਕਾਰਣ ਉਹ ਕੁਝ ਕੁ ਮਹੀਨਿਆਂ ਵਿਚ ਹੀ Extreme ਲੈਵਲ ਦੇ ਡਿਪਰੈਸ਼ਨ ਵਿਚ ਚਲੀ ਗਈ। ਪਤਾ ਨਹੀਂ ਕਿੱਥੋਂ ਉਸਨੂੰ ਮੇਰੇ ਬਾਰੇ ਪਤਾ ਲੱਗਿਆ ਤੇ ਉਸਨੇ ਅੱਧੀ ਰਾਤ ਨੂੰ ਮੈਨੂੰ ਗੱਲ ਕਰਨ ਲਈ ਸੁਨੇਹਾ ਲਾ ਦਿੱਤਾ।
ਜਦੋਂ ਮੈਂ ਉਸਨੂੰ ਫੋਨ ਕੀਤਾ ਤਾਂ ਉਸ ਤੋਂ ਗੱਲ ਹੋ ਹੀ ਨਹੀਂ ਸੀ ਰਹੀ। ਕੁਝ ਮਿੰਟਾਂ ਬਾਅਦ ਜਦੋਂ ਉਸਨੇ ਚੇਤੇ ਆਇਆ ਕਿ ਉਸਨੇ ਮੈਨੂੰ ਗੱਲ ਕਰਨ ਲਈ ਮੈਸੇਜ ਕੀਤਾ ਸੀ ਤਾਂ ਉਸਨੇ ਕਿਹਾ ਕਿ “ਹੁਣ ਤਾਂ ਗੱਲ ਕਰਨ ਦੀ ਕੋਈ ਲੋੜ ਨਹੀਂ ਰਹੀ, ਮੈਂ ਆਪਣਾ ਮਸਲਾ ਖ਼ੁਦ ਹੀ ਹੱਲ ਕਰ ਲਿਆ ਹੈ!”
“ਮਸਲਾ ਕੀ ਸੀ ਤੇ ਹੱਲ ਕਿਵੇਂ ਕਰ ਲਿਆ ਹੈ? ਤੁਸੀਂ ਬੋਲ ਕੌਣ ਰਹੇ ਹੋ ਤੇ ਕਿੱਥੋਂ?”, ਮੈਂ ਕਈ ਸੁਆਲ ਇਕੱਠੇ ਹੀ ਕਰ ਦਿੱਤੇ ਸਨ।
“ਮੇਰਾ ਨਾਮ _____ ਹੈ ਤੇ ਮੈਂ ______ ਤੋਂ ਬੋਲ ਰਹੀ ਹਾਂ। ਮੈਂ ਆਪਣੀ ਜ਼ਿੰਦਗੀ ਤੋਂ ਤੰਗ ਆ ਚੁੱਕੀ ਹਾਂ ਤੇ ਹੁਣ ਮੈਂ ਜ਼ਹਿਰ ਖਾ ਲਿਆ ਹੈ!”, ਉਸਨੇ ਟੁੱਟੇ ਫੁੱਟੇ ਸ਼ਬਦਾਂ ‘ਚ ਦੱਸਿਆ।
“ਕੀ????? ਕੀ ਕਿਹਾ? ਤੁਸੀਂ ਜ਼ਹਿਰ ਖਾ ਲਿਆ ਹੈ?? ਕਿੰਨਾ ਚਿਰ ਹੋ ਗਿਆ??”
“ਹੁਣ ਤੁਸੀਂ ਫੋਨ ਬੰਦ ਕਰ ਦਿਓ, ਮੈਨੂੰ ਨੀਂਦ ਆ ਰਹੀ ਹੈ, ਗੱਲ ਨਹੀਂ ਹੋ ਰਹੀ!”
ਸੱਚ ਕਹਾਂ ਤਾਂ ਮੇਰੀ ਜਾਨ ਨਿੱਕਲ ਗਈ ਸੀ। ਪਲ ਭਰ ਵਿਚ ਹੀ ਮੇਰੇ ਜ਼ਿਹਨ ਵਿਚ ਆਪਣੇ ਆਪ ਨਾਲ ਬਹੁਤ ਸੁਆਲ-ਜੁਆਬ ਹੋ ਗਏ। ਉਹਨਾਂ ਵਿਚੋਂ ਦੋ ਗੱਲਾਂ ਪ੍ਰਮੁੱਖ ਸਨ, ਪਹਿਲੀ ਮੈਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ