ਪਿੰਡੋ ਬਹਾਰ ਤਿੰਨ ਮੰਜਲੀ ਕੋਠੀ ਬਣਾ ਕੇ , ਉੱਪਰ ਬਲਦਾ ਦੀ ਜੋੜੀ ਖੜਾ ਦਿੱਤੀ !!
ਵਿਹੜੇ ਵਿੱਚ ਬੁੜੀਆ ਨੇ ਕੋਈ ਰੁੱਖ ਨਹੀ ਲਾਉਣ ਦਿੱਤਾ ਐਵੇ ਪੱਤੇ ਝੜਦੇ ਰਹਿਣ ਗਏ , ਬਸ ਪਾਰਕ ਬਣਾ ਫੁੱਲਾ ਬੂਟੇ ਜਰੂਰ ਲਾ ਦਿੱਤੇ !!
ਕੋਠੀ ਅੰਦਰ ਬੰਦ ਕਮਰੇ ਵਿੱਚ ਚਲਦੇ ਏਸੀ ਹੁਣ ਪਤਾ ਵੀ ਨਹੀ ਚਲਦਾ ਦਿਨ ਰਾਤ ਦਾ, ਪੁੱਤ ਇੰਦਰ ਨੇ ਇੱਕੋ ਜਿੱਦ ਫੜੀ ਆ ਬਾਰਾ ਜਮਾਤਾ ਕਰਨ ਮਗਰੋ ਕਨੈਡਾ ਜਾਣਾ ਕਦੇ ਖੂਹ ਤੇ ਖੇਤਾ ਵੱਲ ਗੇੜਾ ਵੀ ਮਾਰਨ ਨਹੀ ਗਿਆ !!
ਪਿੰਡ ਵਾਲਾ ਪੁਰਣਾ ਘਰ ਵੇਚਣ ਲਈ ਕਈ ਵਾਰ ਦਾਲਾਲਾ ਨੂੰ ਕਿਹਾ ਕੋਈ ਚੰਗਾ ਗਹਾਕ ਨਾ ਲੱਗਿਆ !!
ਅੱਜ ਸਵੇਰੇ ਪ੍ਰੇਮੇ ਦਲਾਲ ਦਾ ਫੋਨ ਆ ਗਿਆ ਗੁਰਦੀਪ ਸਿਆ ਦੱਸ ਫਿਰ ਪਿੰਡ ਵਾਲਾ ਘਰ ਵਿਕਾ ਦਿਆ ਮੇਰੇ ਕੋਲ ਚੰਗੀ ਸਾਮੀ ਆ !!
ਮੈ ਪ੍ਰੇਮੇ ਦਲਾਲ ਨੂੰ ਕਿਹਾ ਵਿਕਾ ਦੇ ਤੇਰਾ ਵੀ ਮਾਣ ਤਾਣ ਚੰਗਾ ਕਰੂ ਪ੍ਮੇ ਨੇ ਰੇਟ ਪੁੱਛਿਆ ਮੈ ਕਿਹਾ ਸਣੇ ਸਾਰਾ ਸਮਾਨ ਵੀਹ ਲੱਖ ਲੈਣਾ ਘਰ ਦਾ !!
ਦੂਜੀ ਸੇਵੇਰ ਪ੍ਰੇਮਾ ਵਪਾਰੀ ਗਹਾਕਾ ਨੂੰ ਲੇ ਆਇਆ ,ਮੈ ਨਾਲ ਜਾ ਕੇ ਘਰ ਦਿਖਾਉਣ ਲੈ ਗਿਆ !!
ਮੇਨ ਗੇਟ ਖੋਲ ਅੰਦਰ ਚਲੇ ਗਏ ਪ੍ਰੇਮਾ ਗਹਾਕਾ ਨੂੰ ਘਰ ਦੇ ਕਮਰੇ ਦਿਖਾਉਣ ਲੱਗ ਪਿਆ, ਨਾਲ ਸਮਾਨ ਜੋ ਮੇਰੇ ਬਾਪੂ ਜੀ ਨੇ ਬਣਿਆ ਸੀ ਬਾਪੂ ਬੇਬੇ ਦੀ ਮੋਤ ਹੋ ਗਈ ਸੀ !!
ਜਦ ਮੈ ਬਰਾਡੇ ਵਿੱਚ ਗਹਾਕਾ ਨੂੰ ਸਮਾਨ ਦਿਖਾਉਣ ਲੱਗਿਆ, ਬਾਪੂ ਜੀ ਦੇ ਸਕੂਟਰ ਤੋ ਪੱਲੜ ਲਾਇਆ ,ਮੈਨੂੰ ਐਵੇ ਲੱਗਿਆ ਜਾਵੇ ਬਾਪੂ ਨੇ ਮੇਰਾ ਮੋਢਾ ਹਲੂਣ ਕੇ ਕਿਹਾ ਹੋਵੇ ਗੁਰਦੀਪ ਪੁੱਤ ਇਸੇ ਸਕੂਟਰ ਮੂਹਰੇ ਖੜ ਕੇ ਤੂੰ ਨਾਨਾਕੇ ਪਿੰਡ ਨੂੰ ਜਾਦਾ ਸੀ !!
ਜਿਹੜਾ ਇਹ ਐਸਰ ਟਰੈਕਟਰ ਵੇਚਣ ਲੱਗਿਆ, ਕਦੇ ਤੂੰ ਇਹਦੇ ਉੱਪਰ ਬੈਠ ਆਪਣੇ ਯਾਰਾ ਦੋਸਤਾ ਨਾਲ ਮੇਲਾ ਦੇਖਣ ਜਾਦਾ ਸੀ !!
ਜਿਹੜੀ ਆ ਘਲਾੜੀ ਪਾਈ ਆ ਇਸ ਤੋ ਗੁੜ ਦੀਆ ਟੀਕੀਆ ਬਣਾ ਬਣਾ ਰਿਸਤਾ ਨੂੰ ਦਿੰਦਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ