ਪੰਜ ਧੀਆਂ ਦਾ ਬਾਪ ਸੰਪੂਰਨ ਸਿੰਘ ਅੱਜ ਬੜਾ ਹੀ ਖੁਸ਼ ਸੀ…
ਵੱਡੀ ਧੀ ਲਾਲੀ ਅੱਜ ਵਿਆਹ ਤੋਂ ਪੂਰੇ ਅੱਠਾਂ ਵਰ੍ਹਿਆਂ ਬਾਅਦ ਉਸਨੂੰ ਮਿਲਣ ਆਪਣੇ ਘਰੇ ਆਈ ਹੋਈ ਸੀ !
ਵੱਡਾ ਜਵਾਈ ਵਿਆਹ ਤੋਂ ਕੁਝ ਦਿਨ ਮਗਰੋਂ ਹੀ ਕਿਸੇ ਮੋਟਰ ਸਾਈਕਲ ਦੇ ਲੈਣ ਦੇਣ ਤੋਂ ਏਨਾ ਰੁੱਸਿਆ ਕੇ ਨਾ ਤੇ ਆਪ ਕਦੀ ਸਹੁਰੇ ਵੜਿਆ ਤੇ ਨਾ ਹੀ ਲਾਲੀ ਮੁੜ ਪੇਕੇ ਆਈ !
ਸੰਪੂਰਨ ਸਿੰਘ ਨੇ ਨਾਲਦੀ ਦੇ ਤੁਰ ਜਾਣ ਮਗਰੋਂ ਬਾਕੀ ਚਾਰੇ ਧੀਆਂ ਕੱਲੇ ਕਾਰੇ ਨੇ ਕਿਦਾਂ ਵਿਆਹੀਆਂ ਇਹ ਸਿਰਫ ਉਹ ਆਪ ਹੀ ਜਾਣਦਾ ਸੀ…ਪ੍ਰੋਵਿਡੇੰਟ ਫ਼ੰਡ…ਜਮੀਨ..ਜਾਇਦਾਤ..ਸ਼ਹਿਰ ਵਾਲਾ ਮਕਾਨ ਸਭ ਕੁਝ ਗਹਿਣੇ ਪੈ ਗਿਆ!
ਜਦੋਂ ਕਦੀ ਮਨ ਵਿੱਚ ਲੋਰ ਉੱਠਦਾ ਤਾਂ ਉਹ ਆਟੋ ਫੜ ਲਾਲੀ ਨੂੰ ਮਿਲਣ ਉਸਦੇ ਸਹੁਰੇ ਘਰ ਪੁੱਜ ਹੀ ਜਾਂਦਾ..ਪਰ ਅੱਗੋਂ ਰੁੱਖਾ ਜਿਹਾ ਵਰਤਾਉ….ਸਭ ਕੁਝ ਹੱਸਦਾ ਹੋਇਆ ਆਪਣੇ ਜ਼ਿਹਨ ਤੇ ਸਹਿ ਲੈਂਦਾ ਤੇ ਬਿਨਾ ਕੁਝ ਖਾਦੇ ਪੀਤੇ ਵਾਪਿਸ ਮੁੜ ਆਉਂਦਾ!
ਖੈਰ ਅੱਜ ਫੇਰ ਏਧਰ ਓਧਰ ਦੀਆਂ ਕੁਝ ਪੂਰਾਣੀਆਂ ਸੋਚਾਂ ਵਿਚਾਰਾਂ ਮਗਰੋਂ ਕੋਲ ਬੈਠੀ ‘ਲਾਲੀ” ਨੇ ਚੁੱਪ ਤੋੜੀ
ਆਖਣ ਲੱਗੀ ਕੇ ਦਾਰ ਜੀ ਕਿੱਦਾਂ ਹੋ ਤੁਸੀਂ?
ਅੱਗੋਂ ਆਖਣ ਲੱਗਾ ‘ਧੀਏ ਤੂੰ ਆ ਗਈ ਏਂ..ਤੇਰਾ ਬਾਪ ਇੱਕ ਵਾਰ ਫੇਰ ਤੋਂ ਜੁਆਨ ਹੋ ਗਿਆ..ਬੜਾ ਚਿੱਤ ਕਰਦਾ ਸੀ ਤੈਨੂੰ ਮਿਲਣ ਦਾ..ਚੰਗਾ ਕੀਤਾ ਆ ਗਈ ਏਂ”
“ਦਾਰ ਜੀ ਇੱਕ ਗੱਲ ਕਰਨੀ ਸੀ ਥੋਡੇ ਨਾਲ..ਇਹਨਾਂ ਨਨਾਣ ਦਾ ਵਿਆਹ ਧਰ ਦਿੱਤਾ ਏ ਅਗਲੀ ਪੰਝੀ ਦਾ…ਤੇ…ਤੇ..ਮੈਂ ”
“ਖੁੱਲ ਕੇ ਗੱਲ ਕਰ ਮੇਰੀ ਲਾਡੀ ਧੀ ..ਝਿਜਕ ਨਾ..ਪਿਓ ਨਾਲ ਕਾਹਦਾ ਸੰਗ-ਓਹਲਾ..ਤੂੰ ਗੱਲ ਤੇ ਦੱਸ ਮੇਰਾ ਸ਼ਿੰਦਾ ਪੁੱਤ”?
“ਇਹ ਆਖਦੇ ਸੀ ਕੇ ਜਿਹੜੇ ਮੋਟਰ ਸਾਈਕਲ ਤੋਂ ਮੇਰੇ ਵਿਆਹ ਵੇਲੇ ਗੁੱਸੇ ਨਰਾਜਗੀ ਹੋਈ ਸੀ..ਜੇ ਉਹ ਹੁਣ ਇਸ ਮੌਕੇ ਮਿਲ ਜਾਂਦਾ ਤਾਂ ਸੁਲ੍ਹਾ-ਸਫਾਈ ਦੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
nishan singh
main tvadian khania parhda hn minu chnga lagda g dhnvaad