ਭਾਈ ਮੁਗਲੂ ਜੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਫ਼ੌਜ ਵਿੱਚ ਸਿਪਾਹੀ ਸਨ। ਜੰਗਾਂ ਦੇ ਸਮੇਂ ਇਨ੍ਹਾਂ ਬੜੀ ਸੇਵਾ ਕੀਤੀ ਖਾਸ ਕਰਕੇ ਮਹਿਰਾਜ ਦੀ ਜੰਗ ਵਿੱਚ ਵੈਰੀਆਂ ਦੇ ਆਹੂ ਲਾਹੇ, ਬੜੇ ਜੌਹਰ ਦਿਖਾਏ। ਜੰਗ ਫਤਹਿ ਹੋਣ ਤੋਂ ਬਾਅਦ ਛੇਵੇਂ ਸਤਿਗੁਰਾਂ ਨੇ ਸਾਰੀ ਫ਼ੌਜ ਨੂੰ ਬਖ਼ਸ਼ਿਸ਼ਾਂ ਦੇ ਨਾਲ ਨਿਵਾਜ਼ਿਆ। ਭਾਈ ਮੁਗਲੂ ਜੀ ਦੀ ਵਾਰੀ ਆਈ ਤਾਂ ਸਤਿਗੁਰਾਂ ਪੁੱਛਿਆ “ਮੁਗਲੂ ਦੱਸੋ ਕਿਸ ਚੀਜ਼ ਦੀ ਲੋੜ ਹੈ ?” ਹੱਥ ਜੋੜ ਕੇ ਮੁਗਲੂ ਜੀ ਕਹਿੰਦੇ ਨੇ “ਮਹਾਰਾਜ ਤੁਹਾਡਾ ਦਿੱਤਾ ਸਭ ਕੁਝ ਹੈ ਕਿਸੇ ਚੀਜ਼ ਦਾ ਘਾਟਾ ਨਹੀਂ”। ਮੀਰੀ ਪੀਰੀ ਦੇ ਮਾਲਕ ਫਿਰ ਬੋਲੇ “ਮੁਗਲੂ ਅਸੀਂ ਦੇਣਾ ਚਾਹੁੰਦੇ ਹਾਂ ਕੁਝ ਤੇ ਮੰਗੋ।” ਭਾਈ ਜੀ ਨੇ ਕਿਹਾ “ਸਤਿਗੁਰੂ ਫਿਰ ਕਿਰਪਾ ਕਰੋ ਮੇਰੇ ਆਖਰੀ ਸਵਾਸ ਤੁਹਾਡੀ ਗੋਦ ਦੇ ਵਿੱਚ ਤੁਹਾਡੇ ਦਰਸ਼ਨ ਕਰਦਿਆਂ ਨਿਕਲਣ।” ਸਤਿਗੁਰਾਂ ਕਿਹਾ “ਮੁਗਲੂ ਤੇਰੀ ਉਮਰ ਬਹੁਤ ਲੰਮੀ ਹੈ ਪਰ ਤੇਰੀ ਇੱਛਾ ਜ਼ਰੂਰ ਪੂਰੀ ਹੋਵੇਗੀ, ਅਸੀਂ ਨੌਵੇਂ ਜਾਮੇ ਵਿੱਚ ਹੋਵਾਂਗੇ।” ਸਮਾਂ ਲੰਘਦਾ ਗਿਆ। ਬਿਰਧ ਉਮਰ ਵਿੱਚ ਭਾਈ ਮੁਗਲੂ ਜੀ ਪਲ ਪਲ ਸਤਿਗੁਰਾਂ ਨੂੰ ਯਾਦ ਕਰਦੇ ਨੇ ਤੇ ਦਰਸ਼ਨਾਂ ਦੀ ਮੰਗ ਹੈ। ਗੁਰੂ ਤੇ ਇੰਨਾ ਭਰੋਸਾ ਹੈ ਕਿ ਘਰ ਵਾਲਿਆਂ ਨੂੰ ਕਹਿ ਛੱਡਿਆ “ਦਿਨ ਹੋਵੇ ਜਾਂ ਰਾਤ ਦਰਵਾਜ਼ਾ ਖੁੱਲ੍ਹਾ ਹੀ ਰੱਖਣਾ, ਮੇਰੇ ਸਤਿਗੁਰਾਂ ਨੇ ਬਚਨ ਕੀਤਾ ਉਹ ਜ਼ਰੂਰ ਆਉਣਗੇ।”
ਸਿੱਖ ਦੇ ਪਿਆਰ ਦੇ ਖਿੱਚੇ ਹੋਏ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਮਾਲਵਾ ਯਾਤਰਾ ਸਮੇਂ ਭੀਖੀ ਤੋਂ ਬੜੀ ਕਾਹਲੀ ਦੇ ਨਾਲ ਗੰਢੂਆਂ ਪਿੰਡ ਭਾਈ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ