ਕੋਈ ਤੀਹ ਵਰੇ ਪਹਿਲਾਂ ਵਾਲਾ ਮਾਹੌਲ..
ਬੇਰਿੰਗ ਕਾਲਜ ਬਟਾਲੇ ਪੜਦਿਆਂ ਬਾਪੂ ਹੋਰਾਂ ਦਾ ਚੇਤਕ ਸਕੂਟਰ ਹਫਤੇ ਵਿਚ ਸਿਰਫ ਇੱਕ ਦਿਨ ਹੀ ਮਿਲਿਆ ਕਰਦਾ..!
ਬਾਕੀ ਦੇ ਦਿਨ ਸਾਈਕਲ ਤੇ ਹੀ..ਨਵੇਂ ਨਕੋਰ ਸਾਈਕਲ ਦੀ ਟੌਹਰ ਹੀ ਵੱਖਰੀ ਹੁੰਦੀ ਸੀ..!
ਐਟਲਸ ਹੀਰੋ ਅਤੇ ਏਵੋਨ ਨਾਮ ਦੇ ਸਾਈਕਲਾਂ ਦੇ ਤਿੰਨ ਬਰੈਂਡ ਹੀ ਆਮ ਤੌਰ ਤੇ ਮਸ਼ਹੂਰ ਹੋਇਆ ਕਰਦੇ ਸਨ..!
ਛੇ ਸੱਤ ਸੋ ਵਿਚ ਨਵਾਂ ਸਾਈਕਲ ਆ ਜਾਇਆ ਕਰਦਾ ਸੀ..!
ਦਰਿਆ ਬਿਆਸ ਦੇ ਕੰਢੇ ਤੇ ਵੱਸਿਆ ਨਾਨਕਿਆਂ ਦਾ ਪਿੰਡ ਬਟਾਲਿਓਂ ਕੋਈ ਛੱਤੀ ਕੂ ਕਿਲੋਮੀਟਰ ਦੂਰ ਹੋਵੇਗਾ..!
ਕਈ ਵਾਰ ਸੁਵੇਰੇ ਹੀ ਘਰੇ ਦੱਸ ਜਾਣਾ ਕੇ ਅੱਜ ਆਥਣੇ ਉਡੀਕ ਨਾ ਰਖਿਓ..ਕਾਲਜੋਂ ਸਿੱਧਾ ਹੀ ਪਿੰਡ ਨੂੰ ਤੁਰ ਜਾਣਾ ਏ..ਓਥੋਂ ਸੁਨੇਹਾ ਜੂ ਆਇਆ ਹੁੰਦਾ ਕੇ ਗੁੜ ਤੇ ਤਿੱਲਾਂ ਵਾਲੇ ਲੱਡੂ ਤਿਆਰ ਨੇ..ਆ ਕੇ ਲੈ ਜਾਵੋ!
ਕਾਦੀਆਂ ਵਾਲੀ ਚੁੰਗੀ..ਵਡਾਲਾ ਗ੍ਰੰਥੀਆਂ ਤੋਂ ਥੋੜਾ ਪਹਿਲਾਂ ਰੁੱਖਾਂ ਵਿਚ ਲੁਕੀ ਚਿੱਟੀ ਕੋਠੀ..ਇੰਝ ਲੱਗਦਾ ਕਿਸੇ ਮਹਾਰਾਜੇ ਦਾ ਮਹਿਲ ਹੋਵੇ..ਅੱਗੇ ਵਡਾਲਾ ਗ੍ਰੰਥੀਆਂ..ਅੱਜ ਵਾਲਾ ਰਣਜੀਤ ਬਾਵਾ ਸ਼ਾਇਦ ਕਿਸੇ ਭੰਗੂੜੇ ਵਿਚ ਖੇਡਦਾ ਹੋਵੇ..!
ਅੱਗੇ ਨਹਿਰ ਦੇ ਪੁਲ ਤੇ ਉੱਗਿਆ ਵੱਡਾ ਸਾਰਾ ਰੁੱਖ ਤੇ ਹੇਠਾਂ ਬਣੇ ਪੈਂਚਰਾਂ ਵਾਲੇ ਖੋਖੇ ਤੇ ਪੈਂਚਰ ਲਵਾਉਣ ਵਾਲਿਆਂ ਦੀ ਲੱਗੀ ਭੀੜ ਅਤੇ ਉਸ ਵੇਲੇ ਦੇ ਗਰਮ ਮਾਹੌਲ ਤੇ ਅਜੀਤ ਅਖਬਾਰ ਵਿਚ ਲੱਗੀਆਂ ਖਬਰਾਂ ਪੜ੍ਹਦੀ ਕਿੰਨੀ ਸਾਰੀ ਖਲਕਤ..!
ਫਰਵਰੀ ਦੇ ਅਖੀਰ ਵਿਚ ਪੂਰੀ ਗਰਮੀ ਹੋ ਜਾਇਆ ਕਰਦੀ ਸੀ..!
ਦਸ ਕਿਲੋਮੀਟਰ ਸਾਈਕਲ ਚਲਾਉਣ ਮਗਰੋਂ ਸਟੈਂਡ ਤੇ ਲਾ ਕੇ ਬੁੱਕ ਨਾਲ ਪੀਤਾ ਹੋਇਆ ਨਲਕੇ ਦਾ ਠੰਡਾ ਸੀਤ ਪਾਣੀ ਕਿਸੇ ਕ੍ਰਿਸ਼ਮੇ ਰਾਹੀ ਫੁੱਟੇ ਹੋਏ ਚਸ਼ਮੇ ਤੋਂ ਘੱਟ ਨਾ ਲੱਗਦਾ..!
ਕਾਹਲਵਾਂ ਪਿੰਡ ਕੋਲੋਂ ਦਿਸਦੇ ਮਿਰਜੇ ਦੀਆਂ ਕਾਦੀਆਂ ਦੇ ਉਚੇ ਬੁਰਜ ਲਾਹੌਰ ਸ਼ਹਿਰ ਦਾ ਭੁਲੇਖਾ ਪਾਉਂਦੇ!
ਰਾਹ ਵਿਚ ਜੇ ਕਿਤੇ ਗੁੜ ਨਿਕਲਦਾ ਹੋਣਾ ਤਾਂ ਕਿਲੋਮੀਟਰਾਂ ਤੱਕ ਫੈਲੀ ਇਸਦੀ ਖੁਸ਼ਬੋ ਨਾਲ ਰੂਹ ਰੁਸ਼ਨਾ ਜਾਇਆ ਕਰਦੀ ਸੀ..!
ਨਿੱਕਲਦੀ ਭਾਫ..ਬਲਦੀ ਹੋਈ ਕਮਾਦ ਦੀ ਖੋਰੀ ਅਤੇ ਗੰਨੇ ਦਾ ਚੂਰਾ..ਸਾਈਕਲ ਖੜਾ ਕਰ ਓਥੇ ਹੀ ਚੁੰਬੇ ਲਾਗੇ ਬੈਠ ਅਧਰਕ ਵਾਲੀ ਰਹੁ ਪੀ ਲੈਣੀ ਤੇ ਮਗਰੋਂ ਗੁੜ ਕੱਢਦੇ ਬਜ਼ੁਰਗਾਂ ਨਾਲ ਦੋ ਚਾਰ ਗੱਲਾਂ ਵੀ ਮਾਰ ਲੈਣੀਆਂ..ਅਗਲਿਆਂ ਪਾੜੂ ਜਿਹਾ ਮੁੰਡਾ ਦੇਖ ਚੰਗੀ ਆਓ ਭਗਤ ਕਰਨੀ..ਕਿਹੜਾ ਪਿੰਡ..ਕਿੰਨਾ ਵੱਲ ਜਾਣਾ..ਫੇਰ ਰਿਸ਼ਤੇਦਾਰੀ ਅਤੇ ਵਾਕਫ਼ੀ ਨਿੱਕਲਣੀ ਸੁਭਾਵਿਕ ਹੀ ਹੁੰਦੀ..!
ਨਕਲੀ ਹਾਸੇ ਨਹੀਂ ਸਨ ਹੱਸੇ ਜਾਂਦੇ..ਖੁੱਲ ਕੇ ਹੱਸਿਆ ਕੁਦਰਤੀ ਹਾਸਾ ਮਾਹੌਲ ਵਿਚ ਤਾਜਗੀ ਬਖੇਰ ਦਿੰਦਾ..ਲੀੜੇ ਮੈਲੇ ਸਨ ਪਰ ਦਿਲ ਸਾਫ..ਤੁਰੇ ਜਾਂਦੇ ਅਣਜਾਣ ਨੂੰ ਵੀ ਖਹਿੜੇ ਪੈ ਕੇ ਰੋਟੀ ਪਾਣੀ ਖੁਆਇਆ ਜਾਂਦਾ ਸੀ..ਨਾ ਸੋਚ ਵਿਚ ਤੇ ਨਾ ਹਵਾਂ ਪਾਣੀ ਵਿਚ ਜਹਿਰ ਮਿਲਿਆ ਹੁੰਦਾ ਸੀ..ਹਵਾ ਸਾਫ..ਟਾਵੀਂ ਟਾਵੀਂ ਕਾਰ..ਦੁੱਧ ਦੇ ਦੋਹਣਿਆਂ ਵਾਲੇ ਦੋਝੀ..ਡੰਗਰਾਂ ਦੇ ਗੱਲ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ