ਕਿੰਨ੍ਹੇ ਹੀ ਵਰ੍ਹਿਆ ਬਾਅਦ ਮੈਂ ਦੋ ਧੀਆਂ ਦੀ ਮਾਂ ਬਣੀ….ਇੱਕੋ ਹੀ ਕੁੱਖ ‘ਚੋ, ਇੱਕੋ ਸਮੇਂ ਪੈਦਾ ਹੋਈਆਂ ਦੋ ਧੀਆਂ ‘ਤੇ ਦੋਨਾਂ ਵਿੱਚ ਡਾਹਢਾ ਫ਼ਰਕ ਸੀ…ਰੰਗ ਪੱਖੋਂ ਵੀ ਤੇ ਸਿਹਤ ਪੱਖੋਂ ਵੀ, ਘਰ ‘ਚ ਬੜੀ ਰੌਣਕ ਸੀ ।
ਜਦ ਮੈਂ ਮੁੜ ਸਹੁਰੇ ਘਰ ਆਈ, ਘਰ ‘ਚ ਇੱਕੋ ਜਿਹੇ ਦੋ-ਦੋ ਖਿਡੌਣੇ ਸਨ , ਪਰ ਕੱਪੜਿਆ ਦੇ ਰੰਗਾਂ ਵਿੱਚ ਜ਼ਮੀਨ-ਅਸਮਾਨ ਦਾ ਫ਼ਰਕ ਸੀ, ਸਾਰੇ ਆਖ ਰਹੇ ਸੀ ਕਿ ਨਸੀਬ ਕੌਰ ਦੇ ਫਿੱਕੇ ਰੰਗ ਪਾਇਉ ਤੇ ਨਿਹਾਲ ਕੌਰ ਦੇ ਗਾੜੇ, ਸੁਣ ਕੇ ਬੜਾ ਅਜੀਬ ਲੱਗਾ ਕਿਉਕਿ ਰੱਬ ਨੇ ਤਾਂ ਫ਼ਰਕ ਰੱਖਿਆ ਹੀ ਸੀ,,ਪਰ ਇੱਕੋ ਕੁੱਖ ‘ਚੋੰ ਜਣੀਆਂ ਲਈ ਮੈਂ ਕਿੱਦਾ ਵਿਤਕਰਾ ਕਰਾ ????
ਸਮਾਂ ਆਪਣੀ ਚਾਲੇ ਚੱਲਦਾ ਗਿਆ ਤੇ ਉਮਰਾਂ ਦੇ ਵੱਧਣ ਨਾਲ ਇਹ ਭੇਦਭਾਵ ਹੋਰ ਵੀ ਵੱਧਦਾ ਗਿਆ, ਉਹਨਾਂ ਦੀ ਦਾਦੀ ਅਕਸਰ ਹੀ ਨਿਹਾਲੋ ਨੂੰ ਚੁੱਲੇ-ਚੌਕੇਂ ਵੱਲ ‘ਤੇ ਨਸੀਬੋ ਨੂੰ ਮੱਝਾਂ ਵਾਲੇ ਕੰਮਾ ਵੱਲ ਲਗਾ ਦਿੰਦੀ,,, ਉਹਨੇ ਵੀ ਕਦੇ ਅੱਗੋੰ ਮਾਂ ਦੀ ਧੀ ਜਵਾਬ ਨਾ ਦਿੰਦੀ…. ਤੇ ਝੱਟ ਆਖੇ ਲੱਗ ਜਾਂਦੀ । ਜਦ ਸਾਉਣ ਮਹੀਨਾ ਆਉਣਾ ਤਾਂ ਉਹਨੇ ਚੂੜੀਆਂ ਨਾ ਚੜਾਉਣੀਆਂ, ਮੈਂ ਬਥੇਰਾ ਜ਼ੋਰ ਲਾਉਣਾ ਕਿ ਨਾਲਦੀਆਂ ਚਾਅ ਪੂਰੇ ਕਰਦੀਆ,,, ਕਮਲੀਏ ਤੂੰ ਵੀ ਕਰਿਆ ਕਰ,,, ਪਰ ਉਹ ਨਾ ਮੰਨਦੀ ਸਗੋ ਹੱਸ ਕੇ ਟਾਲ ਦਿੰਦੀ।
ਹੁਣ ਦੋਵੇਂ ਵਿਆਹ ਯੋਗ ਹੋ ਗਈਆ ਸਨ , ਬੜੇ ਰਿਸ਼ਤੇ ਉੱਠਦੇ ਨਿਹਾਲੋ ਲਈ ਪਰ ਨਸੀਬੋ ਦੇ ਰੰਗ ਕਰਕੇ ਮੱਠੇ ਪੈ ਜਾਦੇਂ,...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ