5-6 ਸਾਲ ਪਹਿਲਾਂ ਦੀ ਗੱਲ ਆ। ਬਸ ਦਾ ਸਫਰ ਰੋਜ ਕਰਦੀ ਸਾਂ। ਅੱਗੇ ਵੀ ਦੱਸ ਚੁਕੀ ਆਂ ਕਿ ਬੱਸ ਚ ਮੂਹਰਲੀਆਂ ਸੀਟਾਂ ਬਜ਼ੁਰਗਾਂ,ਬਚਿਆਂ, ਵੀਲਚੇਅਰ ਵਾਲਿਆਂ ਲਈ ਰਾਖਵੀਆਂ ਹੁੰਦੀਆਂ।
ਅਕਸਰ ਓਹਨਾਂ ਸੀਟਾਂ ਤੇ 2 ਕੁੜੀਆਂ ਇਕੱਠੀਆਂ ਚੜਦੀਆਂ ਬੈਠ ਜਾਂਦੀਆਂ ਤੇ ਇਕੋ ਮਾਈਕਰੋਫੋਨ ਦੀ ਤਾਰ ਨਾਲ ਗਾਣੇ ਸੁਣਦੀਆਂ ਤੇ ਬਾਕੀਆਂ ਤੋਂ ਬੇਖਬਰ ਗਲਾਂ ਕਰਦੀਆਂ ਰਹਿੰਦੀਆਂ।
ਮੈਨੂੰ ਨਾਵਾਂ ਦਾ ਤਾ ਪਤਾ ਨਹੀਂ, ਚਲੋ ਨੰਬਰ 1 ਤੇ ਨੰਬਰ 2 ਰੱਖ ਲੈਨੀ ਆ।
ਇਕ ਦਿਨ ਓਸੇ ਬੱਸ ਚ 2 ਬਜ਼ੁਰਗ ਚੜੇ, 80 ਕ ਵਰਿਆਂ ਦਾ ਗੋਰਾ ਦਰਵਾਜ਼ੇ ਕੋਲ ਈ ਡੰਡਾ ਫੜ ਖੜਾ ਹੋ ਗਿਆ, ਤੇ ਦੂਸਰੀ ਮਾਤਾ ਆਗਾਂਹ ਹੋਈ ਤਾਂ ਨੰਬਰ 1 ਕਹਿੰਦੀ
“ਅੜੀਏ ਇਹਨੂੰ ਸੀਟ ਛੱਡ ਦੇਈਏ”
ਨੰਬਰ 2 ਉਹਦਾ ਹੱਥ ਦੱਬ ਕਹਿੰਦੀ
” ਬੈਠੀ ਰਹਿ, ਬੈਠੀ ਰਹਿ।ਆਪੇ ਆਗਾਂਹ ਲੰਘ ਜਾਉ”
ਅਗਲੇ ਸਟਾਪ ਤੇ ਫਿਰ ਇਕ ਬਾਪੂ ਚੜਿਆ ਤਾ ਨੰਬਰ 1 ਦਾ ਉਹੀ ਕਹਿਣਾ ਕਿ ਸੀਟ ਛੱਡੀ ਜਾਵੇ ਤੇ ਨੰਬਰ 2 ਦੇ ਉਹੀ ਲਫਜ਼
” ਬੈਠੀ ਰਹਿ, ਬੈਠੀ ਰਹਿ, ਪਿੱਛੇ ਹੈਗੀਆਂ ਸੀਟਾਂ”
...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ