ਰਾਤ ਦੀ ਰੋਟੀ ਬਣਾਉਂਦਿਆਂ ਮਨਪ੍ਰੀਤ ਕੁੱਝ ਘਬਰਾਹਟ ਜਿਹੀ ਮਹਿਸੂਸ ਕਰ ਰਹੀ ਸੀ।ਫਿਰ ਵੀ ਸਾਰੀ ਰੋਟੀ ਬਣਾ ਕੇ ਸਭ ਨੂੰ ਖੁਆ ਕੇ ਹੀ ਵਿਚਾਰੀ ਨੂੰ ਵਿਹਲ ਮਿਲੀ।ਇੱਕ ਤਾਂ ਪਿਛਲੀ ਰਾਤ ਉਸਦੇ ਛੇ ਕੁ ਮਹੀਨਿਆਂ ਦੇ ਮੁੰਡੇ ਨੇ ਉਸਨੂੰ ਸੌਣ ਨਹੀਂ ਦਿੱਤਾ ਉਹ ਬਿਮਾਰ ਸੀ ਦੂਜਾ ਅੱਜ ਘਰ ਨਨਾਣ ਮਿਲਣ ਆਈ ਸੀ ਤਾਂ ਸਾਰਾ ਦਿਨ ਉਸਦੀ ਆਓ ਭਗਤ ਵਿੱਚ ਲੰਘ ਗਿਆ।ਡਿੱਗਦੀ ਢਹਿੰਦੀ ਨੇ ਸੱਸ -ਸਹੁਰੇ ਤੇ ਦਾਦੀ ਸੱਸ ਨੂੰ ਰੋਟੀ ਖੁਆ ਦਿੱਤੀ ਪਰ ਆਪ ਖਾਣ ਦੀ ਹਿੰਮਤ ਨਹੀਂ ਪਈ।ਸਿਰ ਦਰਦ ਨਾਲ ਫਟ ਰਿਹਾ ਸੀ।ਉਹ ਦਵਾਈ ਲੈਕੇ ਆਪਣੇ ਕਮਰੇ ਵਿੱਚ ਚਲੀ ਗਈ ਸੋਚਿਆ ਬਿੰਦ ਝੱਟ ਆਰਾਮ ਕਰਕੇ ਬਾਕੀ ਦਾ ਕੰਮ ਨਿਬੇੜ ਲਵਾਂਗੀ।ਉਹਦਾ ਮੁੰਡਾ ਵੀ ਸੁੱਤਾ ਪਿਆ ਸੀ।ਪਤੀ ਦੇਵ ਤਾਂ ਹਾਲੇ ਦੇਰ ਰਾਤ ਘਰ ਵਾਪਿਸ ਪਰਤੇਗਾ।ਉਹਦੀ ਪਈ ਦੀ ਅੱਖ ਲੱਗ ਗਈ ਟਾਇਮ ਦਾ ਪਤਾ ਨਹੀਂ ਲੱਗਿਆ।ਘੰਟੇ ਕੁ ਬਾਅਦ ਉਹਦੀ ਸੱਸ ਆ ਗਈ।
“ਕੁੜੇ ਕਿਵੇਂ ਲੰਬੀਆਂ ਤਾਣ ਸੁੱਤੀ ਪਈ ਏਂ…..ਰਸੋਈ ‘ਚ ਗੱਡਾ ਭਾਂਡਿਆਂ ਦਾ ਪਿਆ ਮਾਂਜਣ ਆਲਾ….ਮਗਰ ਤੇਰੇ ਪਿਓ ਦਾ ਕੋਈ ਨੌਕਰ ਰੱਖਿਆ….ਕੌਣ ਮਾਂਜੂ?…..ਬੀਬੀ ਦੁੱਧ ਉਡੀਕਦੀ ਬੈਠੀ ,ਇੱਧਰ ਮਹਾਂਰਾਣੀ ਨੂੰ ਨੀਂਦ ਚੜ੍ਹੀ ਪਈ….ਮੈਨੂੰ ਦੱਸ ਤਾਂ ਦਿੰਦੀ ਸੌਣ ਲੱਗੀ ਏ …ਮੈਂ ਹੀ ਘੁੱਟ ਦੁੱਧ ਤੱਤਾ ਕਰ ਲੈਂਦੀ….”।….ਉਹਦੀ ਕੋਈ ਗੱਲ ਸੁਣੇ ਬਗੈਰ ਉਹ ਕਿੰਨਾ ਚਿਰ ਅੱਗ ਉਗਲਦੀ ਰਹੀ ।
“ਮੰਮੀ ਮੇਰਾ ਸਿਰ ਦੁਖਦਾ ਸੀ ਦਵਾਈ ਲਈ ਸੀ….ਪਤਾ ਨਹੀਂ ਕਦੋਂ ਨੀਂਦ ਆ ਗਈ….ਮੈਂ ਵੀ ਇਨਸਾਨ ਹਾਂ ਕੋਈ ਪਸ਼ੂ ਤਾਂ ਨਹੀਂ …ਮੈਂ ਰਾਤ ਵੀ ਨਹੀਂ ਸੁੱਤੀ ਦਿਨੇ ਵੀ ਬੈਠਣਾ ਤੱਕ ਨਸੀਬ ਨਹੀਂ ਹੋਇਆ….ਫਿਰ ਕੀ ਹੋ…..”ਮਨਪ੍ਰੀਤ ਦੀ ਗੱਲ ਹਾਲੇ ਵਿੱਚੇ ਸੀ ਕਿ ਉਹ ਭੜਕ ਪਈ….”ਨਾ ਮੈਂ ਕਦ ਕਿਹਾ ਤੂੰ ਪਸ਼ੂ ਏ…?….ਰਾਤੀਂ ਕੀ ਚਰਖਾ ਕੱਤਦੀ ਸੀ ਤੇ ਦਿਨੇ ਕਿਹੜੇ ਗੱਡੇ ਮੂਹਰੇ ਜੁਤੀ ਰਹੀ….ਦੋ ਟੈਮ ਦਾ ਲੰਗਰ ਹੀ ਲਾਹਿਆ ਹੋਰ ਕੀ ਕੀਤਾ ….ਸਭ ਕਰਦੀਆਂ ਤੂੰ ਕੁੱਝ ਵੱਖਰਾ ਕੀਤਾ?….ਕਿਵੇਂ ਮੂਹਰਿਓ ਜ਼ਬਾਨ ਲੜਾਉਂਦੀ ਏ…ਆਹੀ ਸਿਖਾਇਆ ਤੇਰੀ ਮਾਂ ਨੇ?…ਆਹੀ ਸੰਸਕਾਰ ਦੇਕੇ ਤੋਰਿਆ ਬੀ ਆਪਦੀ ਸੱਸ ਦੇ ਸਿਰ ਚੜ੍ਹਕੇ ਬੋਲੀਂ?
ਉਹ ਕੁੱਝ ਕਹਿਣ ਹੀ ਲੱਗੀ ਸੀ ਕਿ ਬਾਹਰ ਜ਼ੋਰ ਦੀ ਖੜਾਕ ਦੀ ਆਵਾਜ ਆਈ ਤੇ ਉਹ ਦੋਵੇਂ ਭੱਜ ਕੇ ਬਾਹਰ ਆ ਗਈਆਂ।ਬਾਹਰ ਆ ਕੇ ਦੇਖਿਆ ਕਿ ਜਗਰਾਜ ਮਨਪ੍ਰੀਤ ਦਾ ਪਤੀ ਸ਼ਰਾਬ ਦਾ ਰੱਜਿਆ ਬੀਬੀ ਦੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ