ਸਾਡੇ ਘਰ ਵੀ ਹੋਈ । ਮੇਰੀ ਛੋਟੀ ਭਰਜਾਈ ਮੰਜੇ ਤੇ ਪੈ ਗਈ । ਉਹ ਤਾਂ ਕਦੇ ਮੰਜੇ ਤੇ ਪਈ ਹੀ ਨਹੀਂ ਸੀ । ਬਹੁਤ ਹੀ ਜਿਆਦਾ ਹੌਂਸਲੇ ਵਾਲੀ ਰਹੀ ਸੀ । ਇਸਲਈ ਕਰੋਨਾ ਤੋਂ ਵੀ ਨਹੀਂ ਡਰ ਰਹੀ ਸੀ । ਕਹਿੰਦੀ ਮੈਂ ਆਪੇ ਠੀਕ ਹੋ ਜਾਉਂ । ਮੈਂ ਵਾਰ ਵਾਰ ਫੋਨ ਕਰ ਰਹੀ ਸੀ । ਬਹੁਤ ਫਿਕਰ ਸੀ ਭਰਾ ਦੀ ਅਤੇ ਉਸਦੇ ਦੋਨੋਂ ਬੱਚਿਆਂ ਦੀ ।ਕੀ ਬਣੂੰ ਜੇਕਰ ਭਾਬੀ ਨੂੰ ਕੁੱਝ ਹੋ ਗਿਆ ? ਪਰ ਉਹ ਤਾਂ ਹਸਪਤਾਲ ਜਾਣ ਲਈ ਤਿਆਰ ਹੀ ਨਹੀਂ ਸੀ । ਭਰਾ ਅਤੇ ਭਰਜਾਈ ਦੋਨੋਂ ਹੀ ਹਸਪਤਾਲ ਨਾ ਜਾਣ ਦਾ ਅਤੇ ਘਰ ਹੀ ਇਲਾਜ ਕਰਵਾਉਣ ਦਾ ਸਖ਼ਤ ਫੈਸਲਾ ਲਈ ਬੈਠੇ ਸੀ । ਬਹੁਤ ਡਰੇ ਹੋਏ ਸੀ ਉਹ।ਮੈਂ ਭਾਬੀ ਦੀਆਂ ਰਿਪੋਰਟਾਂ ਭੇਜਣ ਲਈ ਕਿਹਾ । ਅਸੀਂ ਘਰ ਦੇ ਨੇੜੇ ਹੀ ਕੈਮਿਸਟ ਦੀ ਦੁਕਾਨ ਤੇ ਮੋਹਿਤ ਵੀਰੇ ਨੂੰ ਦਿਖਾਈਆਂ । ਰੱਬ ਜਿੰਨਾ ਭਰੋਸਾ ਕਰਦੇ ਹਾਂ ਅਸੀਂ ਓਹਨਾਂ ਤੇ ।ਲਾੱਕਡਾਊਨ ਦੌਰਾਨ ਉਹਨਾਂ ਨੇ ਲੋਕਾਂ ਦੀ ਖੂਬ ਸੇਵਾ ਕੀਤੀ ਸੀ । ਵੀਰ ਜੀ ਨੇ ਤੁਰੰਤ ਭਾਬੀ ਨੂੰ ਦਾਖਲ ਕਰਵਾਉਣ ਲਈ ਕਿਹਾ । ਮੈਂ ਭਰਾ ਨੂੰ ਫੋਨ ਕਰਕੇ ਦਬਾਅ ਪਾਇਆ ਕਿ ਛੇਤੀ ਭਾਬੀ ਨੂੰ ਲੈ ਕੇ ਬਠਿੰਡਾ ਆ ਜਾ । ਓਧਰੋਂ ਭਾਬੀ ਦੇ ਪੇਕੇ ਵੀ ਏਸੇ ਗੱਲ ਤੇ ਜ਼ੋਰ ਪਾ ਰਹੇ ਸੀ। ਭਰਾ ਭਰਜਾਈ ਨੂੰ ਸਾਡੀ ਮੰਨਣੀ ਪਈ । ਅਖੀਰ ਬਠਿੰਡੇ ਆ ਗਏ । ਪਰ ਭਾਬੀ ਸਿਰਫ਼ ਚੈੱਕ ਅੱਪ ਕਰਵਾਉਣ ਲਈ ਹੀ ਮੰਨੀ ਸੀ । ਦਾਖਲ ਨਾ ਹੋਣ ਦਾ ਫ਼ੈਸਲਾ ਅਜੇ ਵੀ ਅਟੱਲ ਸੀ। ਫਿਰ ਜਿਉਂਦੇ ਵੱਸਦੇ ਰਹਿਣ ਮੋਹਿਤ ਵੀਰ ਜੀ ਜਿੰਨਾਂ ਨੇ ਭਾਬੀ ਨੂੰ ਯਕੀਨ ਦਵਾਇਆ ਕਿ ਉਸਦਾ ਇਲਾਜ ਬਹੁਤ ਵਧੀਆ ਹੋਵੇਗਾ ਤੇ ਬੱਸ ਦਸ ਦਿਨਾਂ ਵਿੱਚ ਹੀ ਉਹ ਠੀਕ ਹੋ ਜਾਵੇਗੀ ।ਨਹੀਂ ਤਾਂ ਪਿੱਛੇ ਸਾਰੀ ਉਮਰ ਦਾ ਪਛਤਾਵਾ ਰਹਿ ਜਾਵੇਗਾ । ਭਾਬੀ ਨੂੰ ਬੱਚਿਆਂ ਦਾ ਵਾਸਤਾ ਦਿੱਤਾ। ਭਾਬੀ ਦੇ ਪੱਲੇ ਪੈ ਗਈ ਗੱਲ ਤੇ ਭਾਬੀ ਮੰਨ ਗਈ । ਉਸਨੂੰ ਹੌਂਸਲਾ ਹੋ ਗਿਆ ਕਿ ਉਹ ਹਸਪਤਾਲ ਜਾ ਕੇ ਠੀਕ ਹੋ ਕੇ ਵਾਪਿਸ ਘਰ ਆ ਸਕਦੀ ਹੈ । ਨਹੀਂ ਤਾਂ ਉਹ ਕਹਿੰਦੀ ਸੀ ਕਿ ਜੇਕਰ ਮੈਨੂੰ ਦਾਖਲ ਕਰਵਾ ਦਿੱਤਾ ਤਾਂ ਮੈਂ ਲਿਫਾਫੇ ਵਿੱਚ ਹੀ ਪੈਕ ਹੋ ਕੇ ਆਊਂਗੀ। ਹਸਪਤਾਲਾਂ ਵਿੱਚ ਮਰੀਜ਼ਾਂ ਦਾ ਸਹੀ ਇਲਾਜ਼ ਹੁੰਦਾ ਹੈ ਇਸ ਗੱਲ ਤੇ ਉਸਨੂੰ ਇੱਕ ਪਰਸੈਂਟ ਵੀ ਯਕੀਨ ਨਹੀਂ ਸੀ । ਉੱਪਰੋਂ ਪੈਸਿਆਂ ਦੀ ਅੰਨ੍ਹੀ ਲੁੱਟ ਤੋਂ ਵੀ ਡਰਦੀ ਸੀ । ਆਪਣੇ ਹੱਥੀਂ ਪਾਈ ਪਾਈ ਕਰਕੇ ਜੋੜਿਆ ਪੈਸਾ ਸਾਰਾ ਹੀ ਖਤਮ ਨਾ ਹੋ ਜਾਵੇ ਇਸ ਗੱਲ ਦਾ ਵੀ ਡਰ ਸੀ ਉਸਨੂੰ । ਅਸੀਂ ਬਾਰ ਬਾਰ ਕਹਿ ਰਹੇ ਸੀ ਕਿ ਪੈਸਿਆਂ ਦਾ ਬੋਝ ਨਾ ਮੰਨੇ। ਪਰ ਮੇਰੇ ਭਰਾ ਭਰਜਾਈ ਬਾਹਲੇ ਅਣਖੀਲੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ