ਰਿਆੜਕੀ ਕਾਲਜ ਤੁਗਲਵਾਲ ਅਜੇ ਹਾਇਰ-ਸਕੈਂਡਰੀ ਵਿਚ ਦਾਖਲਾ ਲਿਆ ਹੀ ਸੀ..ਕੇ ਮਾਮੇ ਹੁਰਾਂ ਨਵੀਂ ਮਿੰਨੀ ਬੱਸ ਵੀ ਓਸੇ ਰੂਟ ਤੇ ਪਾ ਲਈ..!
ਮਾਮਾ ਆਪ ਟਿਕਟਾਂ ਕਟਿਆ ਕਰਦਾ ਤੇ “ਤਾਰੀ ਵੀਰ” ਬੱਸ ਚਲਾਇਆ ਕਰਦਾ..!
ਓਹਨੀ ਦਿੰਨੀ ਜਿਆਦਾਤਰ ਟਾਂਗੇ ਤੇ ਸਾਈਕਲ ਹੀ ਹੋਇਆ ਕਰਦੇ ਸਨ..!
ਸਾਡਾ ਘਰ ਸੜਕ ਤੋਂ ਚਾਰ-ਪੰਜ ਕਿੱਲੇ ਹਟਵਾਂ ਸੀ..ਨਾਨਕਿਆਂ ਦੀ ਬੱਸ ਦਾ ਏਨਾ ਹੰਕਾਰ ਕੇ ਮਜਾਲ ਏ ਕੇ ਤਾਰੀ ਵੀਰ ਮੈਨੂੰ ਉਡੀਕੇ ਬਿਨਾ ਬੱਸ ਅਗਾਂਹ ਤੋਰ ਲਵੇ..!
ਮੈਂ ਮਰਜੀ ਨਾਲ ਘਰੋਂ ਨਿੱਕਲਦੀ..ਫੇਰ ਮਟਕ ਮਟਕ ਤੁਰ ਕੇ ਅੱਪੜ ਬੜੀ ਸ਼ਾਨ ਨਾਲ ਬੱਸ ਅੰਦਰ ਵੜ ਜਾਇਆ ਕਰਦੀ ਤੇ ਪਹਿਲੋਂ ਤੋਂ ਖਾਲੀ ਰੱਖੀ ਸੀਟ ਤੇ ਬੈਠ ਜਾਇਆ ਕਰਦੀ..!
ਬੱਸ ਵਿਚ ਖੁਸਰ ਫੁਸਰ ਸ਼ੁਰੂ ਹੋ ਜਾਂਦੀ..ਕੋਈ ਆਖਦਾ..”ਭਾਣਜੀ ਜੂ ਹੋਈ..ਏਨਾ ਹੱਕ ਤੇ ਬਣਦਾ ਈ ਹੈ..ਕੋਈ ਮੇਰੀਆਂ ਕਿਤਾਬਾਂ ਵੱਲ ਤੇ ਕੋਈ ਮੇਰੇ ਗੱਲ ਪਾਏ ਸੂਟ ਵੱਲ ਵੇਖਦੀ ਰਹਿੰਦੀ..ਪਰ ਮਜਾਲ ਏ ਕੇ ਕੋਈ ਮੈਨੂੰ ਕੁਝ ਵੀ ਆਖ ਸਕਦਾ!
ਅਚਾਨਕ ਇੱਕ ਦਿਨ ਨਾਨਕੇ ਜਮੀਨ ਜਾਇਦਾਤ ਦਾ ਰੌਲਾ ਪੈ ਗਿਆ..!
ਮੇਰੀ ਮਾਂ ਨੂੰ ਤਿੰਨ ਭਰਾਵਾਂ ਚੋਂ ਕਿਸੇ ਇੱਕ ਦੀ ਹਾਮੀ ਭਰਨੀ ਪੈ ਗਈ..ਬੱਸ ਵਾਲਾ ਮਾਮਾ ਨਰਾਜ ਹੋ ਗਿਆ..ਬੋਲ ਚਾਲ ਬੰਦ ਹੋ ਗਈ ਤੇ ਫੇਰ “ਤਾਰੀ ਵੀਰੇ” ਨੇ ਬੱਸ ਖਲਿਆਰਨੀ ਬੰਦ ਕਰ ਦਿੱਤੀ..!
ਮੈਂ ਓਥੇ ਬੱਸ ਉਡੀਕਦੀ ਰਹਿੰਦੀ ਪਰ ਉਹ ਬਿਨਾ ਨਜਰਾਂ ਮਿਲਾਏ ਹੀ ਕੋਲੋਂ ਦੀ ਲੰਘਾ ਕੇ ਲੈ ਜਾਇਆ ਕਰਦਾ..!
ਅਖੀਰ ਘਰਦਿਆਂ ਮੈਨੂੰ ਸਾਈਕਲ ਲੈ ਦਿੱਤਾ..!
ਹੁਣ ਜਦੋਂ ਕਦੀ ਪਿੱਛਿਓਂ ਆਉਂਦੀ ਬੱਸ ਦਿਸ ਪੈਂਦੀ ਤਾਂ ਸਾਈਕਲ ਪਾਸੇ ਖੜਾ ਕਰ ਓਨੀ ਦੇਰ ਡਰਾਈਵਰ ਦੀ ਸੀਟ ਤੇ ਬੈਠੇ “ਤਾਰੀ ਵੀਰੇ” ਨੂੰ ਵੇਖਦੀ ਰਹਿੰਦੀ ਜਦੋਂ ਤੱਕ ਉਹ ਕੋਲੋਂ ਦੀ ਲੰਘਾ ਲੈ ਨਾ ਜਾਇਆ ਕਰਦਾ..!
ਕਈ ਮਜਾਕ ਕਰਦੀਆਂ..ਨੀ ਕੀ ਹੋਇਆ ਮਾਮੇ ਦੀ ਬੱਸ ਨੂੰ..ਕੁਝ ਹਮਦਰਦੀ ਵੀ ਕਰਦੀਆਂ..ਅਖ਼ੇ ਨਾਨਕਿਆਂ ਦੀ ਬੱਸ ਹੋਵੇ ਤਾਂ ਫੇਰ ਵੀ ਭਾਣਜੀ ਵਿਚਾਰੀ ਨੂੰ ਪੈਡਲ ਮਾਰਨੇ ਪੈਣ..ਕਿੰਨੀ ਮਾੜੀ ਗੱਲ ਏ..ਇਹ ਸਭ ਸੁਣ ਮੇਰਾ ਕਾਲਜਾ ਵਲੂੰਧਰਿਆਂ ਜਾਂਦਾ!
ਇੰਝ ਹੀ ਛੇ ਮਹੀਨੇ ਲੰਘ ਗਏ..ਕਈ ਵਾਰ ਮੇਰਾ ਸਾਈਕਲ ਖਰਾਬ ਹੋ ਜਾਂਦਾ..ਫੇਰ ਮੀਂਹ ਕਣੀ ਵਾਲੇ ਦਿਨ ਟਾਂਗੇ ਤੇ ਹੀ ਆਉਣਾ ਜਾਣਾ ਪੈਂਦਾ..!
ਇੱਕ ਦਿਨ ਟਾਂਗਾ ਉਡੀਕਦੀ ਛਾਵੇਂ ਖਲੋਤੀ ਹੋਈ ਸਾਂ ਕੇ ਬੱਸ ਆਉਂਦੀ ਦਿਸੀ..!
ਮੈਂ ਜਾਣ ਕੇ ਹੀ ਧਿਆਨ ਦੂਜੇ ਪਾਸੇ ਕਰ ਲਿਆ..ਹੁਣ ਮੈਨੂੰ ਵੀ ਤਾਰੀ ਵੀਰ ਨਾਲ ਨਫਰਤ ਹੋ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Dilpreet gill
Bhut hi dil nu lgn wali story c thodi