ਜਦੋਂ ਛੋਟੇ ਹੁੰਦੇ ਸੀ ਤਾਂ ਸਾਂਝੇ ਪ੍ਰੀਵਾਰ ਚ ਜਦੋਂ ਕੋਈ ਵੱਡਾ,ਦੂਜਿਆਂ ਨਾਲ ਰੁੱਸ ਜਾਂਦਾ ਤਾਂ ਉਸਨੂੰ ਮਨਾਉਂਦਿਆਂ ਕਈ ਦਿਨ ਲੱਗ ਜਾਂਦੇ!!ਕਈ ਵਾਰ ਤਾਂ ਕਈ ਸਾਲ ਨਿਕਲ ਜਾਂਦੇ,ਸ਼ਰੀਕੇ ਦਾ ਗੁੱਸਾ ਮਨ ਚ ਲੈਕੇ ਉਡੀਕਦੇ ਰਹਿੰਦੇ ਕਿ ਕੋਈ ਨਾ ਆਉਣ ਦਿਓ,ਇਹਨਾਂ ਘਰ ਕੋਈ ਵਿਆਹ ਸ਼ਾਦੀ …..ਚੰਗੀ ਤਰ੍ਹਾਂ ਰੁੱਸ ਕੇ ਦਸਣਾ!!ਜਦੋਂ ਵਿਆਹ ਸ਼ਾਦੀ ਨੇੜੇ ਆ ਜਾਂਦਾ ਤਾਂ ਜਾਣ ਬੁਝ ਕੇ ਰਸਤਾ ਬਦਲ ਕੇ ਲੰਘ ਜਾਣਾ ਤਾਂਕਿ ਦੂਜੇ ਨੂੰ ਯਾਦ ਆ ਜਾਵੇ ਕਿ ਇਹ ਰੁੱਸੇ ਹੋਏ ਨੇ!!
ਫ਼ਿਰ ਵਿਆਹ ਤੋਂ ਦੋ ਦਿਨ ਪਹਿਲਾਂ ਮਨਾਉਣ ਦੀ ਕਵਾਇਦ ਸ਼ੁਰੂ ਹੋ ਜਾਂਦੀ!!ਪਿੰਡ ਚ ਦੋ ਤਿੰਨ ਦਿਨ ਪਹਿਲਾਂ ਹੀ ਖਾਣਾ,ਵਿਆਹ ਵਾਲੇ ਘਰ ਹੁੰਦਾ ਸੀ!!ਜਿਵੇਂ ਜਿਵੇਂ ਸੁਨੇਹਾ ਆਉਣਾ,ਰੁੱਸੇ ਹੋਇਆਂ ਨੇ ਚੁੱਲ੍ਹੇ ਚ ਅੱਗ ਬਾਲ ਕੇ ਧੂੰਆਂ ਉਚਾ ਉਠਾ ਕੇ ਆਪਣੇ “ਗੁੱਸੇ” ਦੀ ਉਚਾਈ ਬਾਰੇ ਅਗਲੇ ਨੂੰ ਦਸਣਾ!!ਸਾਡੇ ਘਰਾਂ ਚ ਵੀ ਇਓਂ ਚਲਦਾ ਹੁੰਦਾ ਸੀ,,ਜਦੋਂ ਕੋਈ ਪ੍ਰੋਗ੍ਰਾਮ ਆਉਣਾ,ਕੋਈ ਨਾ ਕੋਈ ਪੁਰਾਣੀ ਗੰਢ ਖੋਲ੍ਹ ਕੇ ਪਾ ਦੇਣਾ ਖਿਲਾਰਾ,ਅਖੇ ਫਲਾਂ ਸਮੇਂ ਸਾਨੂੰ ਇਓਂ ਕਿਹਾ ਸੀ!!ਫ਼ਿਰ ਇੱਕ ਵਾਰ ਦੋ ਵਾਰ ਤੇ ਤਿੰਨ ਤਿੰਨ ਵਾਰ ਵੀ ਮਨਾਉਣ ਤੇ ਆਉਣਾ ਨਾ!!ਉਦੋਂ ਤੱਕ ਪ੍ਰਾਹੁਣੇ ਤੇ ਸਾਂਝੇ ਰਿਸ਼ਤੇਦਾਰ ਆਉਣ ਲਗਣੇ ਤਾਂ ਘਰ ਵਾਲੇ ਨੇ ਓਹਨਾਂ ਨੂੰ ਨਾਲ ਲੈਕੇ ਮਨਾਉਣ ਜਾਣਾ!!ਸਾਡੇ ਘਰਾਂ ਚ ਸਾਡੇ ਚਾਚਾ ਤੇ ਤਾਇਆ ਜੀ ਦੀਆਂ ਦੋ ਵਿਆਹੀਆਂ ਲੜਕੀਆਂ ਮਨਾਉਣ ਦਾ ਆਖਰੀ ਰਾਉਂਡ ਪੂਰਾ ਕਰਦੀਆਂ!!ਓਹਨਾਂ ਜਾਕੇ,ਉਚੇ ਧੂੰਏਂ ਵਾਲਾ ਚੁਲ੍ਹਾ ਲੱਤ ਮਾਰਕੇ ਸਾਰੇ ਵਿਹੜੇ ਚ ਖਿਲਾਰ ਦੇਣਾ ਤੇ ਫੜਲੋ ਫੜਲੋ ਹੋ ਜਾਣੀ!!ਬਸ ਧੀਆਂ ਧਿਆਣੀਆਂ ਨੂੰ ਕੌਣ ਨਾਂਹ ਕਰੇ,ਸਾਰਿਆਂ ਖੁਰਨ ਖੁਰਨ ਕਰਦੇ ਅੱਗੇ ਪਿਛੇ ਵਿਆਹ ਵਾਲੇ ਘਰ ਜਾਕੇ ਇਕੱਠੇ ਖਾਣਾ ਪੀਣਾ ਤੇ ਨਾਚ ਗਾਣਾ ਕਰਨਾ!!
ਪਰ ਦੇਖੀਦਾ ਸੀ ਕਿ ਅਜਿਹੇ ਮੋਹ ਮੁਹੱਬਤ ਭਰੇ ਰੋਸੇ ਚ ਵੀ ਲੋਕਾਂ ਦਾ ਅੰਤਾਂ ਦਾ ਮੋਹ ਹੁੰਦਾ ਸੀ,ਪਤਾ ਨਹੀਂ ਇੰਨਾ ਲੰਬਾ ਸਮਾਂ ਇੱਕ ਦੂਜੇ ਬਿਨਾਂ ਕਿਵੇਂ ਕਢਦੇ ਸੀ,ਇਹ ਓਹਨਾਂ ਦੇ ਦਿਲ ਹੀ ਜਾਣਦੇ ਸਨ!!ਹੁਣ ਤਾਂ ਲੋਕਾਂ ਚ ਸਹਿਣਸ਼ੀਲਤਾ ਨਹੀਂ ਰਹੀ,ਛੋਟੀ ਛੋਟੀ ਗੱਲ ਤੋਂ ਗੋਲੀ ਬਾਰੀ ਤੇ ਕਤਲੋਗਾਰਤ ਤੇ ਉਤਰ ਆਓਂਦੇ ਨੇ ਲੋਕ!!ਦੁੱਖ ਦੀ ਗੱਲ ਇਹ ਹੈ ਕਿ ਜੇਕਰ ਅਸੀਂ ਦੂਜਿਆਂ ਨਾਲ ਲਗਾਤਾਰ ਅਜਿਹਾ ਗ਼ੈਰਸਮਾਜਿਕ ਵਿਵਹਾਰ ਕਰਦੇ ਹਾਂ ਤਾਂ ਇਹੋ ਸਾਡਾ ਚਰਿਤ੍ਰ ਬਣ ਜਾਂਦਾ ਹੈ!!ਇੱਕ ਦਿਨ ਭਸਮਾਸੁਰ ਵਾੰਗ ਆਪਣਾ ਘਰ ਵੀ ਫੂਕਣ ਲਗਿਆਂ ਜ਼ਿਆਦਾ ਸਮਾਂ ਨਹੀਂ ਲਗਦਾ!!
ਅਜਿਹੇ ਬੇਸਬਰੇ ਸੁਭਾਵਾਂ ਪਿਛੇ ਸਾਡੇ ਇਕੱਲੇ ਹੋ ਰਹੇ ਪ੍ਰੀਵਾਰ ਤੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ