ਚਾਹ ਇੱਕ ਨੰਬਰ ਬਣਾਉਂਦਾ ਸੀ ਚਰਨਾ,, ਤਾਂ ਹੀ ਖੋਖੇ ਤੇ ਵੀ ਕੰਮ ਠੀਕ ਸੀ। ਘਰਵਾਲੀ ਸ਼ਾਤੀ ਵੀ ਪੂਰੀ ਮਿਹਨਤੀ ਤੇ ਚਤਰ, ਚਾਹ ਦੀ ਦੁਕਾਨ ਲਈ ਲਿਆਂਦੇ ਦੁੱਧ ਨੂੰ ਗਰਮ ਕਰ ਮਲਾਈ ਉਤਾਰ ਘਿਊ ਵੇਚ, ਕਪੜੇ ਸਿਉਂ, ਦਰੀਆਂ ਖੇਸ ਬੁਣ ਕੇ, ਚਰਨੇ ਦਾ ਪੂਰਾ ਸਾਥ ਦਿੰਦੀ, ਤਾਂ ਕਰਕੇ ਹੀ ਬਜ਼ੁਰਗ ਮਾਂ-ਬਾਪ ਦੀ ਵਧੀਆ ਸੇਵਾ ਕਰਦਿਆਂ ਵੀ, ਉਹਨਾਂ ਆਪਣੇ ਜੀਤੇ ਨੂੰ ਪੜ੍ਹਨ ਲਈ ਹਰ ਜਰੂਰੀ ਸੁਵਿਧਾ ਪ੍ਰਦਾਨ ਕੀਤੀ। ਜੀਤਾ ਪੜ੍ਹਾਈ ਚ ਹੁਸ਼ਿਆਰ,ਵਧੀਆ ਸਕੂਲ, ਟਿਊਸ਼ਨ ਕਾਲਜ, ਹੋਸਟਲ ਮਿਲਣ ਨਾਲ ਨਿਖਰ ਗਿਆ। ਜਿਵੇਂ-ਜਿਵੇਂ ਜੀਤੇ ਦੇ ਖਰਚੇ ਵੱਧਦੇ ਗਏ, ਚਰਨਾ ਤੇ ਸ਼ਾਂਤੀ ਮੁੜ੍ਹਕੇ ਨਾਲ ਨਾਉਣ੍ਹ ਲੱਗ ਪਏ, ਅਸਲ ਚ ਚਰਨੇ ਤੇ ਸ਼ਾਂਤੀ ਨੇ ਸਿਰਫ ਚਾਹ ਨਹੀਂ, ਆਪਣੀ ਜਵਾਨੀ,ਆਪਣੇ ਚਾਅ, ਆਪਣਾ ਆਪ ਜੀਤੇ ਤੇ ਲਾ ਕੇ ਉਸਨੂੰ ਐਮ ਐਸ ਸੀ,ਬੀ ਐਡ, ਐਮ ਫਿਲ ਤੱਕ ਦੀ ਪੜ੍ਹਾਈ ਕਰਵਾਈ।
ਜਿਸ ਦਿਨ ਸਰਕਾਰੀ ਅਧਿਆਪਕ ਵਜੋਂ ਜੀਤੇ ਦੀ ਚੌਣ ਹੋਈ, ਚਰਨੇ ਨੇ ਪੂਰੀ ਮਾਰਕੀਟ ਚ ਮੁਫਤ ਚਾਹ ਵੰਡੀ, ਸ਼ਾਂਤੀ ਤਾਂ ਕਿੰਨਾ ਹੀ ਸਮਾਂ ਖੁਸ਼ੀ ਨਾਲ ਰੌਂਦੀ ਰਹੀਂ। ਜੀਤਾ ਸਾਇੰਸ ਮਾਸਟਰ ਲੱਗਿਆ, ਲੁਧਿਆਣੇ, ਨਵੀਂ ਜੁਆਇਨ ਹੋਈ ਮੈਡਮ ਸੰਗੀਤਾ,ਨਾਮੀ ਅਧਿਆਪਕ ਆਗੂ ਬਲਦੇਵ ਸਿੰਘ ਦੀ ਧੀ ਸੀ, ਇਸੇ ਦੌਰਾਨ 15 ਦਿਨਾਂ ਦੀ ਇੰਡਕਸ਼ਨ ਟ੍ਰੇਨਿੰਗ ਚ ਦੋਵਾਂ ਦੀ ਅੱਖ ਨੇ ਇਕ ਦੂਜੇ ਦਾ ਹੋਣ ਦਾ ਮੰਨ ਬਣਾ ਲਿਆ।
ਜੀਤੇ ਨੂੰ ਹੁਣ ਚਾਹ ਦਾ ਖੋਖਾ ਬਹੁਤ ਮਾੜਾ ਤੇ ਸ਼ਰਮਨਾਕ ਲੱਗਦਾ, ਉਹਨੇਂ ਚਰਨੇ ਤੇ ਸ਼ਾਂਤੀ ਨੂੰ ਖੋਖਾ ਛੱਡ, ਮੰਡੀ ਤੋਂ ਲੁਧਿਆਣੇ ਆਉਣ ਨੂੰ ਕਿਹਾ ਤਾਂ, ਉਹ ਖੋਖੇ ਤੇ ਲਿਫਾਫਾ ਬੰਨ੍ਹ ,ਘਰ ਨੂੰ ਪੱਕਾ ਤਾਲਾ ਲਾ ਲੁਧਿਆਣੇ ਆ ਗਏ।
ਜੀਤੇ ਤੇ ਸੰਗੀਤਾ ਨੇ ਵਿਆਹ ਕਰਵਾ ਲਿਆ। ਜੀਤੇ ਨੇ ਲੁਧਿਆਣੇ ਪਲਾਟ ਖਰੀਦਿਆ ਤਾਂ ਚਰਨੇ ਨੇ ਖੁਸ਼ੀ-ਖੁਸ਼ੀ ਸਾਰੀ ਉਮਰ ਦੀ ਕਮਾਈ ਦੇ ਦਿੱਤੀ ਤੇ ਲਾਡ ਨਾਲ ਪਲਾਟ ਵੀ ਨੂੰਹ ਰਾਣੀ ਦੇ ਨਾਮ ਕਰ ਦਿੱਤਾ। ਹੋਲੀ-ਹੋਲੀ ਪਲਾਟ ਚ ਕੋਠੀ ਬਣ ਗਈ, ਤੇ ਜੀਤੇ ਦੇ ਘਰ ਮੁੰਡਾ ਵੀ ਹੋ ਗਿਆ।
ਜੀਤਾ ਸਿੱਧੀ ਭਰਤੀ ਚ ਪ੍ਰਿੰਸੀਪਲ ਬਣ ਗਿਆ, ਜੀਤੇ ਦਾ ਸਹੁਰਾ ਬਲਦੇਵ ਯੂਨੀਅਨ ਆਗੂ ਸੀ ਤਾਂ ਲੀਡਰਾਂ ਨਾਲ ਵੀ ਲਿੰਕ ਸੀ ,ਉਹਦੇ ਕਰਕੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਅਸ਼ੋਕ ਸੋਨੀ
ਧੰਨਵਾਦ ਜੀਓ