ਮੈਂ ਸ਼ਾਇਦ ਪੰਜਵੀਂ ਛੇਵੀਂ ਕਲਾਸ ਚ ਪੜ੍ਹਦਾ ਸੀ ।ਪੇਂਡੂ ਮਹੌਲ ਹੋਣ ਕਰਕੇ ਸਾਡੇ ਘਰ ਚ’ ਦਾਰੂ ਪਿਆਲਾ ਆਮ ਈ ਚਲਦਾ ਰਹਿੰਦਾ ਸੀ ।ਹਮੇਸ਼ਾਂ ਦੀ ਤਰ੍ਹਾਂ ਸਾਡੇ ਘਰਦੇ ਵੱਡੇ ਦਾਰੂ ਪੀਕੇ ਲੜ ਪਏ, ਰਹਿੰਦੇ ਤਾਂ ਪਹਿਲਾਂ ਈ ਅਲੱਗ ਅਲੱਗ ਘਰਾਂ ਚ’ ਸੀ ਪਰ ਵਿਚਾਲ਼ੇ ਕੋਈ ਕੰਧ ਨੀਂ ਸੀ ।ਇਸ ਵਾਰ ਲੜਾਈ ਐਨੀਂ ਗੰਭੀਰ ਸੀ ਕਿ ਵੱਡਿਆਂ ਨੇਂ ਦੋ ਘਰਾਂ ਦੇ ਵਿਚਕਾਰ ਕੰਧ ਕੱਢਣ ਦਾ ਫ਼ੈਸਲਾ ਕਰ ਲਿਆ। ਇੱਟਾਂ ਆਈਆਂ ਮਿਸਤਰੀ ਲੱਗਿਆ ਤੇ ਕੰਧ ਨਿੱਕਲ਼ੀ ।ਬਾਹਰੋਂ ਇੱਕ ਦਿਸਣ ਆਲ਼ਾ ਘਰ ਹੁਣ ਦੋ ਘਰਾਂ ਚ’ ਵੰਡਿਆ ਗਿਆ ।ਛੋਟੇ ਬੱਚੇ ਹੋਣ ਕਰਕੇ ਕਿਸੇ ਨੂੰ ਕੁਛ ਨਾਂ ਕਹਿ ਸਕਣਾ ਪਰ ਦੋਨਾਂ ਘਰਾਂ ਦੇ ਦੂਜੇ ਮੈਂਬਰ (ਮੁਖੀਆਂ ਨੂੰ ਛੱਡਕੇ) ਇੱਕ ਦੂਜੇ ਨਾਲ਼ ਕੰਧਾਂ ਉਹਲੇ ਖੜ੍ਹ ਕੇ ਗੱਲ ਬਾਤ ਕਰ ਲੈਂਦੇ ।
ਹੌਲ਼ੀ ਹੌਲ਼ੀ ਸਮਾ ਬੀਤਿਆ, ਵਿੱਚ ਰਿਸ਼ਤੇਦਾਰ ਪਏ ਤੇ ਸਾਡੇ ਦਾਦਾ ਜੀ ਦਾ ਜਿੰਨਾਂ ਕੁ ਜ਼ੋਰ ਚੱਲਿਆ ਉਹਨਾਂ ਨੇਂ ਖੂੰਡੀ ਖੜਕਾਈ ਤੇ ਕੱਢੀ ਹੋਈ ਕੰਧ ਵਿੱਚੋਂ ਦੋ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ