(ਹੁਣ ਅਗਲੇ ਮਹੀਨੇ ਨਵਨੀਤ ਦੇ ਘਰ ਕਿੱਟੀ ਪਾਰਟੀ ਵਿੱਚ ਮਿਲਣ ਦਾ ਵਾਅਦਾ ਕਰਦਿਆਂ ਸਭ ਇੱਕ ਦੂਜੇ ਤੋ ਵਿਦਾ ਲੈਣ ਲੱਗਿਆ)
ਨਵਨੀਤ ਨੇ ਵੀ ਵਿਦਾ ਮੰਗੀ ਤਾ ਜੈਸਮੀਨ “ਸੁਣ ਨਾ ਤੇਰਾ ਸੱਸ ਸੋਹਰਾ ਆਏ ਹੋਏ ਸੀ ਚਲੇ ਗਏ ਜਾ ਇਥੇ ਹੀ ਨੇ ਅਜੇ ਤੱਕ”। “ਨਹੀਂ ਉਹ ਚਲੇ ਗਏ ਨੇ ਕੀ ਦੱਸਾਂ ਯਾਰ ਜਾਣ ਦਾ ਨਾਂ ਹੀ ਨਹੀਂ ਲੈ ਰਹੇ ਸੀ ਘਰ ਦਾ ਸਾਰਾ ਸਿਸਟਮ ਵਿਗੜ ਗਿਆ ਸੀ, ਸਾਰਾ ਦਿਨ ਨੋਕਾ ਟੋਕੀ ਤੁਹਾਡਾ ਪਹਿਰਾਵਾ ਸਹੀ ਨਹੀਂ ਹੈ, ਤੁਹਾਡਾ ਰਹਿਣ-ਸਹਿਣ ਸਹੀ ਨਹੀਂ ਹੈ, ਗਾਣਿਆਂ ਤੇ ਕਿਉਂ ਨੱਚਦੇ ਹੋ, ਚੱਲ ਬਾਕੀ ਫੋਨ ਤੇ ਦੱਸੁ ਹੁਣ ਮੇ ਚਲਦੀ ਹਾਂ।”
ਨਵਨੀਤ ਨੇ ਕਾਰ ਦੀ ਪਿਛਲੀ ਤਾਕੀ ਖੋਲੀ ਪਿੱਛੇ ਸ਼ੀਟ ਤੇ ਬੈਠ ਕੁਤਿਆਂ ਨੂੰ ਗੋਦੀ ਵਿਚ ਬਿਠਾ ਲਿਆ ਅਤੇ ਡਰਾਈਵਰ ਨੂੰ ਘਰ ਚਲਣ ਲਈ ਕਹਾ।
ਘਰ ਪਹੁੰਚਦਿਆਂ ਹੀ ਨਵਨੀਤ ਨੂੰ ਪਤਾ ਚੱਲਿਆ ਕਿ ਪਿੰਕੀ ਨੂੰ ਪੜ੍ਹਾਉਣ ਲਈ ਅੱਜ ਟੀਚਰ ਨਹੀਂ ਆਇਆ ਹੈ, ਇਸ ਲਈ ਉਸ ਦਾ ਪਾਰਾ ਇਹ ਸੋਚ ਕੇ ਚੜ੍ਹ ਗਿਆ ਕਿ ਜੇ ਹੋਮਵਰਕ ਨਹੀਂ ਹੋ ਸਕਿਆ ਤਾਂ ਕੱਲ੍ਹ ਪਿੰਕੀ ਨੂੰ ਬੇਵਜਾ ਸਜ਼ਾ ਮਿਲੂਗੀ।
ਜਦੋਂ ਉਸਨੇ ਟੀਚਰ ਦੇ ਘਰ ਫੋਨ ਲਗਾਇਆ ਤਾਂ ਪਤਾ ਲੱਗਾ ਕਿ ਸਿਹਤ ਖਰਾਬ ਹੋਣ ਕਰਕੇ ਉਹ ਦੋ ਤਿੰਨ ਦਿਨ ਹੋਰ ਨਹੀਂ ਆ ਸਕੇਗਾ।
ਇਹ ਸੁਣਦਿਆਂ ਹੀ ਨਵਨੀਤ ਗੁੱਸੇ ਵਿੱਚ ਬੋਲੀ, “ਜੇ ਤੁਸੀਂ ਨਹੀਂ ਆਉਂਗੇ ਤਾਂ ਪਿੰਕੀ ਨੂੰ ਉਸਦਾ ਹੋਮਵਰਕ ਕੌਣ ਕਰਵਾਏਗਾ?” ਤੁਹਾਨੂੰ ਇਸਦਾ ਕੁਝ ਇੰਤਜਾਮ ਕਰਨਾ ਚਾਹੀਦਾ ਸੀ?”
“ਦੋ ਤਿੰਨ ਦਿਨ ਤੁਸੀਂ ਖੁਦ ਵੀ ਹੋਮਵਰਕ ਕਰਵਾ ਸਕਦੇ ਹੋ,” ਅਧਿਆਪਕ ਨੇ ਗੁੱਸੇ ਨਾਲ ਕਿਹਾ, “ਤੀਜੀ ਜਮਾਤ ਕੋਈ ਵੱਡੀ ਕਲਾਸ ਤਾ ਨਹੀਂ ਹੈ.”
“ਹੁਣ ਤੁਸੀਂ ਮੈਨੂੰ ਸਿਖਾਉਗੇ ਕਿ ਮੈ ਕੀ ਕਰਾਨਾ ਹੈ?” ਇਸ ਤਰਾ ਕਰੋ ਆਰਾਮ ਨਾਲ ਘਰ ਬੈਠੋ, ਹੁਣ ਇੱਥੇ ਆਉਣ ਦੀ ਲੋੜ ਨਹੀਂ ਹੈ,” ਤੁਹਾਡੇ ਵਰਗੇ ਬਹੁਤ ਸਾਰੇ ਟੁਟਰ ਮਿਲ ਜਾਣਗੇ, ਐਨਾ ਕਹਿਕੇ ਨਵਨੀਤ ਨੇ ਗੁੱਸੇ ਵਿੱਚ ਫੋਨ ਕੱਟ ਦਿੱਤਾ।
ਗੁੱਸਾ ਠੰਡਾ ਹੋਣ ਮਗਰੋਂ ਨਵਨੀਤ ਨੂੰ ਇਹ ਫਿਕਰ ਹੋਣ ਲੱਗ ਗਈ ਕੀ ਉਸਨੇ ਪਿਛਲੇ 5 ਸਾਲਾਂ ਵਿੱਚ ਪਿੰਕੀ ਨੂੰ ਕਦੇ ਪੜਾਇਆ ਨਹੀਂ ਸੀ. ਸ਼ੁਰੂ ਤੋਂ ਹੀ ਉਸਦੇ ਲਈ ਇੱਕ ਟੀਚਰ ਰੱਖ ਲਿਆ ਸੀ. ਉਸਨੂੰ ਸਿਰਫ ਕਿੱਟੀ ਪਾਰਟੀਆਂ, ਘੁੰਮਣ ਫਿਰਨ, ਬਉਟੀ ਪਾਰਲਰ, ਟੈਲੀਵੀਜਨ ਅਤੇ ਆਪਣੇ ਦੋ ਕੁੱਤਿਆਂ ਦੀ ਦੇਖਭਾਲ ਤੋਂ ਹੀ ਫੁਰਸਤ ਨਹੀਂ ਮਿਲਦੀ ਸੀ।
ਹੁਣ ਨਵਨੀਤ ਨੂੰ ਪਿੰਕੀ ਦਾ ਹੋਮਵਰਕ ਕਰਨ ਲਈ ਖੁਦ ਬੈਠਣਾ ਪਿਆ। ਨਵਨੀਤ ਇੱਕ ਸਬਜੇਕਟ ਦਾ ਅੱਧਾ ਹੋਮਵਰਕ ਕਰਾਉਣ ਤੋਂ ਬਾਅਦ ਹੀ ਬੋਰ ਹੋ ਗਈ ਤੇ ਬੋਲੀ, “ਹਏ ਰੱਬਾ, ਕਿੰਨੀ ਸਰਦਰਦੀ ਆ ਬੱਚਿਆਂ ਨੂੰ ਪੜਾਉਣਾ, ਮੇਰੇ ਤੋ ਨਹੀਂ ਹੋਣਾ ਇਹ ਸਭ”। ਉਹ ਉੱਠ ਕੇ ਕੁੱਤਿਆਂ ਨੂੰ ਰੋਟੀ ਖੁਆਉਣ ਚਲੀ ਗਈ। ਕੁੱਤਿਆਂ ਨੂੰ ਰੋਟੀ ਖਵਾ ਉਹ ਪਿੰਕੀ ਕੋਲ ਆਈ, “ਚਲੋ ਪਿੰਕੀ ਤੂੰ ਵੀ ਰੋਟੀ ਖਾ ਲੈ ਮੈਂ ਪਾਰਟੀ ਵਿਚ ਬਹੁਤ ਜ਼ਿਆਦਾ ਖਾ ਲਿਆ ਸੀ ਮੈਨੂੰ ਹੁਣ ਭੁੱਖ ਨਹੀਂ ਹੈ।”
ਪਿੰਕੀ ਨੇ ਆਪਣੀ ਮਾਂ ਵੱਲ ਨਾਰਾਜ਼ਗੀ ਨਾਲ ਝਾਕਿਆ ਤੇ ਮਨ ਹੀ ਮਨ ਚ ਬੋਲਿਆ, “ਨਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ