ਸੰਸਥਾ ਦੇ ਕੰਮਾਂ ਕਰਕੇ ਪੰਜਾਬ ਦੇ ਚੱਕਰ ਤਾਂ ਅਕਸਰ ਹੀ ਲੱਗਦੇ ਰਹਿੰਦੇ ਸਨ ਪਰ ਨੇੜੇ ਦੀ ਰਿਸ਼ਤੇਦਾਰੀ ਦਾ ਵਿਆਹ ਪਹਿਲੀ ਵੇਰ ਵੇਖ ਰਹੀ ਸਾਂ..!
ਸ਼ਸ਼ੋਪੰਜ ਵਿਚ ਪਈ ਨੇ ਪੂਰਾਣੇ ਸੂਟਾਂ ਵਿਚੋਂ ਹੀ ਇੱਕ ਕੱਢਿਆ ਤੇ ਪਾ ਲਿਆ..!
ਸੋਚ ਰਹੀ ਸਾਂ ਕੇ ਪੂਰਾਣੀ ਰਿਸ਼ਤੇਦਾਰੀ ਨੂੰ ਮਿਲ ਪੂਰਾਣੀਆਂ ਯਾਦਾਂ ਤਾਜਾ ਹੋਣਗੀਆਂ..ਗਵਾਚ ਗਿਆ ਸੁਕੂਨ ਮੁੜ ਵਾਪਿਸ ਪਰਤ ਆਵੇਗਾ..ਪਰ ਓਥੇ ਤਾਂ ਮਾਹੌਲ ਹੀ ਬਿਲਕੁਲ ਵੱਖਰਾ ਸੀ!
ਵੱਡੀਆਂ ਮਹਿੰਗੀਆਂ ਚੀਜਾਂ ਅਤੇ ਗੱਡੀਆਂ ਦੀ ਨੁਮਾਇਸ਼..ਕੀਮਤੀ ਹਾਰ ਸ਼ਿੰਗਾਰ..ਪਰਸ ਮੇਕਅੱਪ..ਅਤੇ ਕਿੰਨੀਆਂ ਸਾਰੀਆਂ ਹੋਰ ਐਸੀਆਂ ਗੱਲਾਂ ਜੋ ਪਹਿਲਾਂ ਦੇ ਵਿਆਹਾਂ ਵਿਚ ਮੈਂ ਕਦੀ ਨਹੀਂ ਸਨ ਵੇਖੀਆਂ..!
ਕਿੰਨੇ ਸਾਰੇ ਲੋਕ ਮੈਨੂੰ ਹੇਠਾਂ ਤੋਂ ਲੈ ਕੇ ਉੱਪਰ ਤੱਕ ਗਹੁ ਨਾਲ ਨਿਹਾਰਦੇ..ਅਜੀਬ ਜਿਹੇ ਸਵਾਲ ਪੁੱਛਦੇ..ਕਿੰਨੀ ਉਮਰ ਹੋ ਗਈ..ਵਿਆਹ ਕਦੋਂ ਕਰਵਾਉਣਾ..!
ਇੱਕ ਚੀਜ ਨੋਟ ਕੀਤੀ..ਮੇਰੇ ਗੱਲ ਪਾਇਆ ਸੂਟ ਓਥੇ ਜਿਆਦਾਤਰ ਪਾਏ ਹੋਏ ਸੂਟਾਂ ਤੋਂ ਬਹੁਤ ਵੱਖਰਾ ਸੀ..ਇੱਕ ਦੋ ਨੇ ਤੇ ਆਖ ਹੀ ਦਿੱਤਾ ਕੇ ਆਹ ਪੰਦਰਾਂ ਸਾਲ ਪੂਰਾਣਾ ਸੂਟ ਕਿਥੋਂ ਕੱਢਿਆ..ਮੈਂ ਗੱਲ ਆਈ ਗਈ ਕਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ