ਨਿੱਕਿਆਂ ਹੁੰਦਿਆ ਹੀ ਮਾਂ ਤੇ ਮੈਂ ਆਪਣੇ ਨਾਨਕੇ ਆ ਗਏ ਕਾਰਨ ਇੱਕ ਹੀ ਸੀ ….ਮੇਰੀ ਮਾਂ ਉਸ ਘਰ ਨੂੰ ਪੁੱਤ, ਵਾਰਿਸ ਵਜੋਂ ਨਾ ਦੇ ਸਕੀ ਤੇ ਬਾਪੂ ਜੀ ਨੇ ਦੂਸਰਾ ਵਿਆਹ ਕਰਵਾ ਲਿਆ ਤੇ ਮੇਰੀ ਨਾਨੀ ਮੈਨੂੰ ਤੇ ਮਾਂ ਨੂੰ ਆਪਣੇ ਨਾਲ ਪਿੰਡ ਲੈ ਆਈ, ਮੇਰੀ ਮਾਂ ਕੱਲੀ ਧੀ ਸੀ ਪਰ ਫੇਰ ਵੀ ਧੀਆਂ ਨੂੰ ਕਦ ਕਿਸੇ ਨੇ ਘਰ ਰੱਖਿਆ।
ਮਾਂ ਲਈ ਰਿਸ਼ਤੇ ਆਉਦੇ ਪਰ ਮੇਰੀ ਵਜ੍ਹਾ ਕਰਕੇ ਰੁਕ ਜਾਦੇ ਅੰਤ ਨੂੰ ਨਾਨੀ ਨੇ ਫ਼ੈਸਲਾ ਲਿਆ ਕਿ ਮੈਨੂੰ ਕੱਲੀ ਨੂੰ ਨਾਨੀ ਘਰ ਛੱਡ ਮਾਂ ਨਵੇ ਘਰ ਜਾਊ ਜਦ ਮਾਂ ਨੇ ਦੱਸਿਆ ਤੇ ਮੇਰੀ ਭੁੱਬ ਨਿਕਲ ਗਈ ਪਰ ਮਾਂ ਕੋਲ ਕਿੱਦਾ ਰੋ ਸਕਦੀ ਸੀ ਮੈਂ ???? ਮੈਂ ਚੁੱਪਚਾਪ ਮਾਂ ਨੂੰ ਪਰਾਏ ਹੁੰਦਿਆ ਦੇਖਿਆ ਤੇ ਮਾਂ ਦੀਆ ਜਾਦੇ ਵਖ਼ਤ ਮਾਰੀਆ ਧਾਹਾਂ ਅੱਜ ਤਕ ਮੇਰੇ ਦਿਮਾਗ ਤੇ ਬਹੁਤੀ ਵਾਰ ਰਾਤ ਨੂੰ ਘੁੰਮਦੀਆ ਰਹਿੰਦੀਆ ਨੇ।
ਸਮਾਂ ਕਦ ਕਿਸੇ ਨੇ ਫੜਿਆ ਏ, ਇਹ ਤਾਂ ਸਦਾ ਹੀ ਚੱਲਦਾ ਰਹਿੰਦਾ ਏ ….ਨਾਨੀ ਦੱਸਦੀ ਹੁੰਦੀ ਏ ਕਿ ਮਾਂ ਨੇ ਉਸਦੇ ਨਵੇਂ ਘਰ ਤਿੰਨ ਪੁੱਤਰਾ ਨੂੰ ਜਨਮ ਦਿੱਤਾ ਏ, ਸਿਰਫ਼ ਕੱਲੀ ਨਾਨੀ ਹੀ ਮਾਂ ਕੋਲ ਜਾ ਆਉਦੀ ਕਿਉਕਿ ਮੈਨੂੰ ਉੱਥੇ ਜਾਣ ਦੀ ਮਨਾਹੀ ਸੀ। ਮਾਂ ਨੇ ਮੁੜ ਸਾਰੀ ਉਮਰ ਮੇਰਾ ਮੂੰਹ ਨਾ ਵੇਖਿਆ ਪਰ ਹਰ ਵਾਰ ਮੈਨੂੰ ਕੁਝ ਨਾ ਕੁਝ ਹੱਥੀ ਬੁਣਿਆ ਭੇਜਦੀ ਤੇ ਉਸਨੂੰ ਪਾ ਕੇ ਇੰਞ ਲੱਗਦਾ ਕਿ ਮਾਂ ਨੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ