ਅੱਜ ਮੈ ਪਹਿਲੀ ਵਾਰ ਦਸਮ ਗ੍ਰੰਥ ਉਤੇ ਕੁਝ ਵੀਚਾਰ ਆਪ ਨਾਲ ਸਾਂਝੇ ਕਰਨ ਦਾ ਜਤਨ ਕਰਨ ਲੱਗਾ ਜੀ ।
ਸਿੱਖਾ ਦਾ ਜਗਦੀ ਜੋਤ ਗੁਰੂ ਗ੍ਰੰਥ ਸਹਿਬ ਹੈ ਇਸ ਨੂੰ ਹੀ ਗੁਰੂ ਮੰਨਿਆ ਜਾਵੇ ਪਰ ਬਾਕੀ ਇਤਿਹਾਸ ਭਾਵੈ ਗੁਰੂ ਸਾਹਿਬ ਵਲੋ ਜਾ ਭਗਤਾ ਜਾ ਲੇਖਕਾ ਵਲੋ ਸਿਖਿਆ ਲਈ ਲਿਖਿਆ ਗਿਆ ਹੋਵੇ ਜਰੂਰ ਸਤਿਕਾਰ ਕਰੋ ਤੇ ਜਰੂਰ ਸਿਖਿਆ ਹਾਸਿਲ ਕਰੋ ਜੀ ।
ਦਸਮ ਗ੍ਰੰਥ ਕਾਰਨ ਪੰਥ ਦੋ ਧਰਿਆ ਵਿੱਚ ਵੰਡਿਆ ਹੋਇਆ ਹੈ ਕੋਈ ਕਹਿੰਦਾ ਇਹ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾਂ ਹੈ । ਇਸ ਨੂੰ ਗੁਰੂ ਦੀ ਬਾਣੀ ਜਾਣ ਕੇ ਸਤਿਕਾਰ ਕਰਨਾ ਤੇ ਪੜਨਾ ਚਾਹੀਦਾ ਹੈ । ਦੂਸਰਾ ਧੜਾ ਆਖਦਾ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾਂ ਨਹੀ ਹੈ ਇਸ ਵਿੱਚ ਹਿੰਦੂ ਦੇਵੀ ਦੇਵਤਿਆ ਦਾ ਜ਼ਿਕਰ ਤੇ ਅਸਲੀਲ ਗੱਲਾ ਲਿਖੀਆ ਹਨ । ਇਸ ਲਈ ਇਸ ਨੂੰ ਨਹੀ ਪੜਨਾਂ ਜਾ ਮੰਨਣਾਂ ਚਾਹੀਦਾ ਦਾ । ਦਸਮ ਗ੍ਰੰਥ ਵਿਰੋਧੀਆਂ ਦੀਆ ਗੱਲਾ ਸੁਣ ਕੇ ਇਉ ਲਗਦਾ ਜਿਵੇ ਵੱਡੇ ਟੱਬਰ ਵਿੱਚ ਕੋਈ ਦਾਲ ਸਬਜੀ ਬਣੀ ਹੋਵੇ ਤਾ ਘਰ ਦੇ ਇਕ ਦੋ ਜੀਆਂ ਨੂੰ ਜੇ ਉਹ ਦਾਲ ਸਬਜੀ ਨਾ ਪਸੰਦ ਹੋਵੇ ਤਾ ਉਹ ਸਾਰੇ ਟੱਬਰ ਨਾਲ ਝਗੜਾ ਕਰ ਲੈਣ ਕੇ ਸਾਨੂੰ ਇਹ ਸਬਜੀ ਨਹੀ ਪਸੰਦ ਅਸੀ ਤਹਾਨੂੰ ਵੀ ਨਹੀ ਖਾਣ ਦੇਣੀ ਇਸ ਨੂੰ ਤੇ ਮੂਰਖਪੁਣਾ ਹੀ ਆਖਿਆ ਜਾਵੇਗਾ । ਜੇ ਤਹਾਨੂੰ ਉਹ ਸਬਜੀ ਨਹੀ ਪਸੰਦ ਤੁਸੀ ਨਾ ਖਾਵੋ ਪਰ ਜਿਹੜੇ ਹੋਰ ਜੀਆਂ ਨੂੰ ਪਸੰਦ ਹੈ ਉਹਨਾਂ ਨੂੰ ਤੇ ਖਾ ਲੈਣ ਦਿਉ ਉਹਨਾ ਨਾਲ ਕਿਉ ਝਗੜਾ ਕਰ ਕਰਦੇ ਹੋ । ਇਹ ਤਾ ਉਹ ਗਲ ਹੋ ਗਈ ਮੈਨੂੰ ਗੋਭੀ ਪਸੰਦ ਨਹੀ ਤੇ ਉਸ ਦੇ ਔਗੁਣ ਦਸਣ ਲਗ ਪਏ ਇਹ ਵਾਈ ਹੁੰਦੀ ਇਸ ਵਿਚ ਕੀੜੇ ਹੁੰਦੇ ਇਸ ਉਤੇ ਜਹਿਰੀਲੀਆਂ ਦਵਾਈਆਂ ਪਾਈਆ ਵਗੈਰਾ ਵਗੈਰਾ ਜੇ ਤੈਨੂੰ ਨਹੀ ਪਸੰਦ ਤੂ ਰਹਿਣ ਦੇ ਦੂਸਰੇ ਦਾ ਸੁਆਦ ਕਿਉ ਖਰਾਬ ਕਰਨ ਲਗਿਆ । ਜੇ ਤੈਨੂੰ ਦਸਮ ਦੀਆ ਬਾਣੀਆ ਨਾਲ ਏਨੀ ਅਲਰਜੀ ਤੂੰ ਨਾ ਪੜ ਪਰ ਦੂਸਰੇ ਨੂੰ ਜੇ ਚੰਗੀਆਂ ਲਗਦੀਆ ਉਸ ਨੂੰ ਪੜ੍ਹ ਲੈਣ ਦੇ ਉਸ ਦੇ ਮਨ ਵਿੱਚ ਕਿਉ ਸੰਕੇ ਪੈਦਾ ਕਰਨ ਲੱਗਿਆ। ਨਿਤਨੇਮ ਦੀਆ ਤਿਨ ਬਾਣੀਆਂ ਦਸਮ ਗ੍ਰੰਥ ਵਿੱਚੋ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਦਸਮ ਗ੍ਰੰਥ ਵਿੱਚੋ ਹੈ ਅਰਦਾਸ ਦਸਮ ਗ੍ਰੰਥ ਵਿੱਚੋ ਹੈ । ਕਿਨਾ ਕੁਝ ਅਸੀ ਰੋਜ ਦਸਮ ਗ੍ਰੰਥ ਵਿੱਚੋ ਲੈਦੇ ਹਾ ਜੇ ਗਲ ਕਰੀਏ ਚਰਿੱਤਰਾ ਦੀ ਕਿ ਉਹ ਅਸਲੀਲ ਹਨ । ਤਾ ਉਹ ਕਿਹੜਾ ਇਨਸਾਨ ਹੈ ਜਿਸ ਨੇ ਕਦੇ ਜਿੰਦਗੀ ਵਿੱਚ ਕੋਈ ਅਸਲੀਲ ਗੱਲ ਨਹੀ ਕੀਤੀ ਅਸੀ ਕਈ ਵਾਰ ਆਪਣੇ ਬੱਚਿਆ ਨੂੰ ਕੱਲਿਆ ਕਮਰੇ ਵਿੱਚ ਬਿਠਾ ਕੇ ਸਮਝਾਉਦੇ ਹਾ ਕਿ ਉਹ ਫਲਾਣਾ ਬੰਦਾ ਜਾ ਜਨਾਨੀ ਦਾ ਕਿਰਦਾਰ ਸਹੀ ਨਹੀ ੳਸ ਦੀ ਸੰਗਤ ਨਹੀ ਕਰਨੀ ਜੇ ਉਸ ਦੀ ਸੰਗਤ ਕੀਤੀ ਤਾ ਤੈਨੂੰ ਵੀ ਦਾਗ ਲਾ ਦੇਣਗੇ ਮਾੜੇ ਇਨਸਾਨ। ਇਹੋ ਹੀ ਖਾਲਸੇ ਨੂੰ ਸਮਝਾਇਆ ਕਿ ਅੰਦਰ ਬਹਿ ਕੇ ਚਰਿੱਤਰ ਪੜੀ ਤੇ ਵੀਚਾਰੀ ਕਿਵੇ ਕਾਮ ਦੇ ਵਸ ਪੈ ਕੇ ਰਾਜਿਆ ਦੇ ਰਾਜ ਚਲੇ ਗਏ ਉਹਨਾ ਦੀ ਜਿੰਦਗੀ ਤੇ ਕਿਵੇ ਦਾਗ ਲਗੇ ਕਿਵੇ ਲੋਕ ਮਾਰੇ ਗਏ ਕਾਮ ਵਸ ਹੋ ਕੇ । ਜਿਵੇ ਅਸੀ ਬੱਚਿਆ ਨੂੰ ਅੰਦਰ ਵੜ ਕੇ ਸਮਝਾਈ ਦਾ ਹੈ ਬਾਹਰੋ ਥੋੜਾ ਰੌਲਾ ਪਾਉਦੇ ਆਈ ਦਾ ਹੈ । ਉਸੇ ਤਰਾ ਕੁਝ ਸ਼ਬਦ ਹਨ ਜੋ ਸਾਨੂੰ ਕਲਿਆ ਨੂੰ ਪੜਨ ਤੇ ਸਿਖਣ ਲਈ ਹਨ ਨਾ ਕਿ ਰੌਲਾ ਪਾਉਣ ਲਈ। ਬਾਕੀ ਜਿਹੜੇ ਬੱਚੇ ਸਕੂਲ ਕਾਲਜਾ ਵਿੱਚ ਮੈਡੀਕਲ ਦੀ ਪੜਾਈ ਕਰ ਰਹੇ ਹਨ ਉਹਨਾ ਨੂੰ ਪੁਛੋ ਕਿਵੇ ਉਹਨਾ ਦੇ ਟੀਚਰ ਉਹਨਾ ਨੂੰ ਹਰ ਇਕ ਅੰਗ ਬਾਰੇ ਕਿਵੇ ਜਾਣਕਾਰੀ ਦਿੰਦੇ ਹਨ । ਕੀ ਉਹ ਗਲਤ ਕਰਦੇ ਹਨ ਨਹੀ ਨਾ ਇਸੇ ਤਰਾ ਗੁਰੂ ਜੀ ਸਾਡੇ ਟੀਚਰ ਹਨ ਜੇ ਉਹ ਸਾਨੂੰ ਕੁਝ ਦਸਦੇ ਹਨ ਤਾ ਕੋਈ ਗਲਤ ਨਹੀ ਕਰਦੇ । ਰਹੀ ਦੇਵੀ ਦੇਵਤਿਆ ਦੀ ਗਲ ਜਿਵੇ ਚੌਵੀਸ ਅਵਤਾਰ ਚੰਡੀ ਦੀ ਵਾਰ ਦੁਰਗਾ ਦੀ ਵਾਰ ਸਸ਼ਤਰ ਨਾਮ ਮਾਲਾ ਇਹ ਇਸ ਕਰਕੇ ਗੁਰੂ ਜੀ ਨੇ ਗੁਰਮੁਖੀ ਵਿੱਚ ਲਿਖਿਆ ਇਹ ਹਿੰਦੂ ਗ੍ਰੰਥ ਸੰਸਕ੍ਰਿਤ ਭਾਸਾ ਵਿੱਚ ਸਨ । ਬਹੁਤ ਮੁਸ਼ਕਲ ਭਾਸ਼ਾ ਸੀ ਸੰਸਕ੍ਰਿਤ ਇਸ ਲਈ ਸਾਰਿਆ ਦੇ ਵਸ ਦੀ ਗਲ ਨਹੀ ਸੀ ਇਹ ਭਾਸ਼ਾ ਨੂੰ ਪੜ੍ਹਨਾ ਇਸ ਲਈ ਸਿਖਾਂ ਦੇ ਕਹਿਣ ਤੇ ਕਿ ਗੁਰੂ ਜੀ ਹਿੰਦੂ ਗ੍ਰੰਥਾਂ ਵਿੱਚ ਕੀ ਲਿਖਿਆ ਹੈ ਸਾਨੂੰ ਵੀ ਦਸੋ ਕਿ ਅਸੀ ਵੀ ਗਿਆਨ ਲੈ ਕੇ ਹਿੰਦੂਆਂ ਨੂੰ ਗਿਆਨ ਗੋਸਟ ਵੇਲੇ ਸਵਾਲ ਜਵਾਬ ਕਰ ਸਕੀਏ । ਫੇਰ ਗੁਰੂ ਸਾਹਿਬ ਜੀ ਨੇ ਉਹਨਾ ਗ੍ਰੰਥਾਂ ਦਾ ਅਨੁਵਾਦ ਗੁਰਮੁਖੀ ਵਿੱਚ ਕੀਤਾ ਤੇ ਗੁਰੂ ਜੀ ਦੇ ਮੁਖ ਤੋ ਉਚਾਰਨ ਹੋਣ ਕਰਕੇ ਤੇ ਕਲਮ ਨਾਲ ਲਿਖਣ ਕਰਕੇ ਇਸ ਵਿਚ ਸੱਤਾ ਆ ਗਈ ਤੇ ਗੁਰੂ ਜੀ ਨੇ ਵੀ ਕੁਝ ਬਖਸ਼ਿਸ਼ਾ ਆਪਣੇ ਵਲੋ ਕਰਕੇ ਇਸ ਨੂੰ ਸ਼ਕਤੀਸ਼ਾਲੀ ਬਣਾ ਦਿੱਤਾ । ਸੰਗਤ ਜੀ ਆਪ ਜੀ ਨਾਲ ਇਕ ਗਲ ਕਰਾ ਤੁਸੀ ਕਿਸੇ ਵੀ ਲੇਖਕ ਦੀ ਕਵਿਤਾਂ ਭਾਵੈ ਕਿਨੀ ਹੀ ਪਿਆਰੀ ਕਿਉ ਨਾ ਹੋਵੇ ਪੜ ਕੇ ਦੇਖ ਲਇਉ ਪਹਿਲਾ ਇਕ ਦੋ ਵਾਰ ਤਾ ਬਹੁਤ ਪਿਆਰੀ ਲਗੇ ਗੀ ਪਰ ਵਾਰ ਵਾਰ ਪੜ੍ਹਨ ਨਾਲ ਉਸ ਦਾ ਰਸ ਖਤਮ ਹੋ ਜਾਵੇਗਾ । ਪਰ ਜੇ ਗੁਰੂ ਸਾਹਿਬ ਦੇ ਮੁਖਾਰਬਿੰਦ ਤੋ ਜਾ ਕਲਮ ਤੋ ਕੋਈ ਰਚਨਾ ਪੈਦਾ ਹੋਈ ਹੋਵੇਗੀ ਉਸ ਨੂੰ ਜਿਨੀ ਜਿਆਦਾ ਵਾਰ ਤੁਸੀ ਪੜੋਗੇ ਉਹਨਾ ਜਿਆਦਾ ਰਸ ਆਉਣਾ ਸੁਰੂ ਹੋ ਜਾਵੇਗਾ । ਤਹਾਨੂੰ ਕਿਸੇ ਦੀਆ ਗੱਲਾ ਵਿੱਚ ਆਉਣ ਦੀ ਲੋੜ ਨਹੀ ਤੁਸੀ ਖੁਦ ਫੈਸਲਾ ਕਰ ਸਕਦੇ ਹੋ ਜੇ ਤਾ ਤਹਾਨੂੰ ਦਸਮ ਗ੍ਰੰਥ ਦੀ ਬਾਣੀ ਵਾਰ ਵਾਰ ਪੜ੍ਹਨ ਨਾਲ ਰਸ ਆਉਣਾ ਸੁਰੂ ਹੋ ਜਾਵੇ ਤਾ ਸਮਝ ਲਇਉ ਇਹ ਗੁਰੂ ਸਾਹਿਬ ਦੀ ਰਚਨਾ ਹੈ । ਜੇ ਰਸ ਨਾ ਆਇਆ ਤਾ ਕਿਸੇ ਹੋਰ ਸੰਸਾਰੀ ਕਵੀ ਦੀ ਸਮਝ ਲੈਣਾ । ਕਈ ਪੁੱਛ ਲੈਦੇ ਹਨ ਜੇ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਸੀ ਤਾ ਉਹਨਾ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਿਉ ਨਹੀ ਕੀਤੀ । ਉਹ ਇਸ ਲਈ ਨਹੀ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸਿਰਫ ਇਕ ਵਾਹਿਗੁਰੂ ਜੀ ਦੀ ਗਲ ਹੈ । ਹੋਰ ਕਿਸੇ ਅਵਤਾਰ ਦਾ ਜੀਵਨ ਨਹੀ ਵਿੱਚ ਲਿਖਿਆ ਪਰ ਦਸਮ ਗ੍ਰੰਥ ਵਿੱਚ ਜਿਵੇ ਬਚਿੱਤਰ ਨਾਟਕ ਵਿੱਚ ਗੁਰੂ ਜੀ ਦਾ ਜੀਵਨ ਚੌਬੀਸ ਅਵਤਾਰ ਵਿੱਚ ਅਵਤਾਰਾ ਦਾ ਜੀਵਨ ਚੰਡੀ ਦੀ ਵਾਰ ਵਿੱਚ ਦੇਵੀ ਤੇ ਰਾਖਸ਼ਸ਼ਾਂ ਦਾ ਜਿਕਰ ਕੀਤਾ ਹੈ ਇਸ ਲਈ ਗੁਰੂ ਜੀ ਨੇ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀ ਕੀਤੀ । ਗੁਰੂ ਸਾਹਿਬ ਜੀ ਦੇ ਸੱਚਖੰਡ ਜਾਣ ਤੋ ਬਾਅਦ ਭਾਈ ਮਨੀ ਸਿੰਘ ਜੀ ਨੇ ਇਹ ਬਾਣੀ ਇਕੱਤਰ ਕਰ ਕੇ ਗ੍ਰੰਥ ਦੇ ਰੂਪ ਵਿੱਚ ਦਰਜ ਕੀਤੀ ਤੇ ਸਾਬੋ ਕੀ ਤਲਵੰਡੀ ਵਿੱਚ ਇਹ ਦਸਮ ਗ੍ਰੰਥ ਰੱਖਿਆ ।
(ਜੋਰਾਵਰ ਸਿੰਘ ਤਰਸਿੱਕਾ )
ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੀਆਂ ਬਾਣੀਆਂ ਦਾ ਸੰਗ੍ਰਹਿ ਹੈ। ਗੁਰੂ ਗੋਬਿੰਦ ਸਿੰਘ ਨੇ ਜੋ ਬਾਣੀਆਂ ਲਿਖੀਆਂ ਸਨ ਉਹਨਾਂ ਨੂੰ ਬਾਅਦ ਵਿੱਚ ਭਾਈ ਮਨੀ ਸਿੰਘ ਨੇ ਇਕੱਠੀਆ ਕਰਕੇ ਇੱਕ ਗ੍ਰੰਥ ਤਿਆਰ ਕੀਤਾ ਸੀ। ਉਸ ਗ੍ਰੰਥ ਨੂੰ ਹੀ ਦਸਮ ਗ੍ਰੰਥ (ਦਸਵੇਂ ਪਾਤਸ਼ਾਹ ਦਾ ਗ੍ਰੰਥ) ਨਾਮ ਦਿੱਤਾ ਗਿਆ ਹੈ। ਇਸ ਗ੍ਰੰਥ ਦੀਆਂ ਤਿੰਨ ਬਾਣੀਆਂ ਜਾਪੁ ਸਾਹਿਬ, ਸਵੈਯੇ ਅਤੇ ਚੌਪਈ ਸਾਹਿਬ ਗੁਰਸਿੱਖਾਂ ਦੇ ਨਿੱਤਨੇਮ ਦੀਆਂ ਪੰਜ ਬਾਣੀਆਂ ਵਿੱਚ ਵੀ ਸ਼ਾਮਿਲ ਹਨ। ਭਾਈ ਮਨੀ ਸਿੰਘ ਜੀ ਦੀ ਇੱਕ ਇਤਿਹਾਸਿਕ ਤੌਰ ‘ਤੇ ਪ੍ਰਮਾਣਿਤ ਪੁਰਾਤਨ ਚਿੱਠੀ ਹੈ ਜੋ ਉਹਨਾਂ ਨੇ ਮਾਤਾ ਸੁੰਦਰ ਕੌਰ ਜੀ ਨੂੰ ਲਿਖੀ ਸੀ। ਉਸ ਵਿੱਚ ਭਾਈ ਸਾਹਿਬ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੀਆ ਬਾਣੀਆ ਇਕੱਤਰ ਕਰਨ ਦੇ ਕੰਮ ਦੀ ਜਾਣਕਾਰੀ ਵੀ ਦਿੱਤੀ ਗਈ ਹੈ। ਭਾਈ ਸਾਹਿਬ ਨੇ ਚਿੱਠੀ ਵਿੱਚ ਲਿਖਿਆ ਹੈ “ਮੈਂ ਝੰਡਾ ਸਿੰਘ ਦੇ ਹੱਥ ਜੋ ਪੋਥੀਆਂ ਭੇਜੀਆਂ ਹਨ ਉਹਨਾਂ ਵਿੱਚ ਸਾਹਿਬਾਂ (ਗੁਰੂ ਗੋਬਿੰਦ ਸਿੰਘ ਜੀ) ਦੀ 303 ਚਰਿੱਤ੍ਰੋਪਾਖਿਆਨਾਂ ਦੀ ਪੋਥੀ ਹੈ, ਇਹ ਪੋਥੀ ਸੀਹਾਂ ਸਿੰਘ ਨੂੰ ਮਹਿਲ (ਦਿੱਲੀ ਵਿਖੇ ਸਥਿੱਤ ਮਾਤਾ ਜੀ ਦਾ ਮਹਿਲ) ਵਿੱਚ ਦੇ ਦੇਣਾ, ਨਾਮ ਮਾਲਾ ਦੀ ਬਣਾਵਟ ਹਜੇ ਨਹੀਂ ਮਿਲੀ, ਕ੍ਰਿਸ਼ਨ ਅਵਤਾਰ ਦਾ ਪਹਿਲਾ ਭਾਗ ਮਿਲ ਗਿਆ ਹੈ ਪਰ ਦੂਜਾ ਨਹੀਂ ਮਿਲਿਆ, ਜਦੋਂ ਮਿਲੇਗਾ ਤਾਂ ਭੇਜ ਦੇਵਾਂਗਾ”। ਇਸ ਤੋਂ ਸਾਫ ਪਤਾ ਚੱਲਦਾ ਹੈ ਕਿ ਜਿਵੇਂ ਪੰਜਵੇਂ ਪਾਤਸ਼ਾਹ ਨੇ ਆਪਣੇ ਤੋਂ ਪਹਿਲੇ ਗੁਰੂ ਸਾਹਿਬਾਨਾਂ ਦੀਆਂ ਬਾਣੀਆਂ ਇਕੱਤਰ ਕਰਕੇ ਆਦਿ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ ਸੀ ਉਸੇ ਤਰਾਂ ਭਾਈ ਮਨੀ ਸਿੰਘ ਜੀ ਨੇ ਦਸਮ ਪਿਤਾ ਜੀ ਦੀਆਂ ਬਾਣੀਆਂ ਇਕੱਠੀਆਂ ਕਰਕੇ ਦਸਮ ਗ੍ਰੰਥ ਸਾਹਿਬ ਜੀ ਨੂੰ ਤਿਆਰ ਕੀਤਾ ਸੀ। ਚਰਿੱਤ੍ਰੋਪਾਖਿਆਨ ਬਾਣੀ ਵਿੱਚ 405 ਚਰਿੱਤਰ ਹਨ ਅਤੇ ਚਿੱਠੀ ਵਿੱਚ 303 ਚਰਿੱਤਰਾਂ ਦਾ ਜਿਕਰ ਹੈ ਭਾਵ ਭਾਈ ਸਾਹਿਬ ਉਸ ਸਮੇਂ ਇਸ ਬਾਣੀ ਨੂੰ ਇਕੱਤਰ ਕਰ ਰਹੇ ਸਨ। ਜਿਵੇਂ ਕਿ ਕ੍ਰਿਸ਼ਨ ਅਵਤਾਰ ਬਾਰੇ ਭਾਈ ਸਾਹਿਬ ਲਿਖਦੇ ਹਨ ਕਿ ਪਹਿਲਾ ਭਾਗ ਮਿਲ ਗਿਆ ਹੈ ਪਰ ਦੂਜਾ ਨਹੀਂ ਮਿਲਿਆ। ਬਾਬਾ ਦੀਪ ਸਿੰਘ ਜੀ ਨੇ ਵੀ ਦਸਮ ਬਾਣੀ ਦੀਆਂ ਬੀੜਾਂ ਆਪਣੇ ਹੱਥੀ ਲਿਖੀਆਂ ਸਨ ਅਤੇ ਉਹ ਸਭ ਪੁਰਾਤਨ ਬੀੜਾਂ ਹੁਣ ਵੀ ਮੌਜੂਦ ਹਨ। ਜੇਕਰ ਭਾਈ ਮਨੀ ਸਿੰਘ ਜੀ ਅਤੇ ਬਾਬਾ ਦੀਪ ਸਿੰਘ ਜੀ ਵਰਗੇ ਸਿੰਘਾਂ ਉੱਤੇ ਵੀ ਤੁਹਾਨੂੰ ਯਕੀਨ ਨਹੀਂ ਹੈ ਤਾਂ ਤੁਹਾਡਾ ਕੁੱਝ ਨਹੀਂ ਹੋ ਸਕਦਾ। ਜਿਹੜੇ ਮਿਸ਼ਨਰੀ ਕਹਿੰਦੇ ਹਨ ਕਿ ਚੌਪਈ ਸਾਹਿਬ ਦੀ ਬਾਣੀ ਨੂੰ ਪੜਨਾ ਗਲਤ ਹੈ, ਉਹ ਜਰਾ ਹੁਣ ਬਾਬਾ ਬੰਦਾ ਸਿੰਘ ਬਹਾਦਰ ਜੀ ਵੱਲੋਂ ਦਸਮ ਗ੍ਰੰਥ ਵਿੱਚ ਦਰਜ ਗੁਰੂ ਸਾਹਿਬ ਜੀ ਦੀ ਬਾਣੀ ਚੌਪਈ ਸਾਹਿਬ ਦਾ ਵਿਰੋਧ ਕਰਨ ਵਾਲੇ ਮਸੰਦਾਂ ਨੂੰ ਸਜਾ ਦੇਣ ਸਬੰਧੀ ਪੰਥ ਰਤਨ ਗਿਆਨੀ ਗਿਆਨ ਸਿੰਘ ਜੀ ਦੀ ਇਤਿਹਾਸਿਕ ਲਿਖਤ “ਸ਼ਮਸ਼ੇਰ ਖਾਲਸਾ” ਜੋ ਕਿ ਇਤਿਹਾਸਕਾਰਾਂ ਵੱਲੋਂ ਰੈਫਰੈਂਸ ਬੁੱਕ ਦੇ ਤੌਰ ‘ਤੇ ਇਸਤੇਮਾਲ ਕਰਨ ਲਈ ਮੰਜੂਰ ਹੈ, ਵਿੱਚ ਲਿਖੀ ਘਟਨਾ ਦਾ ਜਿਕਰ ਵੀ ਪੜੋ। ਭਾਈ ਸਾਹਿਬ ਨੇ ਲਿਖਿਆ ਹੈ ਕਿ ਇੱਕ ਬੁਲਾਕੀ ਸਿੰਘ ਮਸ਼ਹੂਰ ਰਾਗੀ ਨੇ ਬਾਬਾ ਬੰਦਾ ਸਿੰਘ ਜੀ ਨੂੰ ਆ ਕੇ ਫਰਿਯਾਦ ਕੀਤੀ ਕਿ ਮੈਂ ਤਲਕੇ ਪਾਇਲ ਘੁੜਾਣੀ ਪਿੰਡ ਵਿੱਚ ਠਹਿਰ ਕੇ ਜਦੋਂ ਰਹਿਰਾਸ ਪੜਦੇ ਸਮੇਂ ਦਸਮ ਗੁਰੂ ਦੀ ਚੌਪਈ ਪੜੀ ਤਾਂ ਉੱਥੋਂ ਦੇ ਰਾਮਰਾਈਆਂ ਨੇ ਮੇਰੇ ਨਾਲ ਕੁੱਟਮਾਰ ਕੀਤੀ, ਉਹਨਾਂ ਨੂੰ ਸਬਕ ਸਿਖਾਓ। ਇਹ ਸੁਣ ਕੇ ਬੰਦਾ ਸਿੰਘ ਬਹਾਦਰ ਜੀ ਨੇ ਪਾਇਲ ਉੱਤੇ ਚੜਾਈ ਕਰ ਦਿੱਤੀ ਤੇ ਰਾਮਰਾਈਆਂ ਨੂੰ ਬਹੁਤ ਸਜਾਵਾਂ ਦਿੱਤੀਆਂ। ਹੁਣ ਖੁਦ ਹੀ ਅੰਦਾਜਾ ਲਗਾ ਲਵੋ ਕਿ ਦਸਮ ਬਾਣੀ ਦਾ ਸਤਿਕਾਰ ਕਰਨ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਜੀ ਮਹਾਨ ਹਨ ਜਾਂ ਫੇਰ ਦਸਮ ਬਾਣੀ ਦਾ ਵਿਰੋਧੀ ਅਤੇ ਨਾਮ ਜਪਣ ਨੂੰ ਫਜੂਲ ਦੱਸਣ ਵਾਲਾ ਪੰਥ ਵਿੱਚੋਂ ਛੇਕਿਆ ਜਾ ਚੁੱਕਿਆ ਘੱਗਾ ਮਹਾਨ ਹੈ। ਕਈ ਨਿੰਦਕ ਪੁੱਛਦੇ ਹਨ ਕਿ ਦੱਸੋ ਗੁਰੂ ਸਾਹਿਬ ਜੀ ਨੇ ਆਪਣੀ ਬਾਣੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਿਓਂ ਨਹੀਂ ਕੀਤਾ। ਇਸ ਸਵਾਲ ਦਾ ਜਵਾਬ ਇਹ ਹੈ ਕਿ ਗੁਰੂ ਸਾਹਿਬ ਦੀ ਬਾਣੀ ਦਾ ਪੈਟ੍ਰਨ (ਅੰਦਰੂਨੀ ਬਣਤਰ) ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਬਾਣੀ ਦੇ ਪੈਟ੍ਰਨ ਤੋਂ ਅਲੱਗ ਹੈ। ਯਾਦ ਰੱਖਣਾ ਕਿ ਜਿਹੜੇ ਭਗਤਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਉਹਨਾਂ ਭਗਤਾਂ ਦੀ ਕਾਫੀ ਬਾਣੀ ਅਜਿਹੀ ਵੀ ਹੈ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਨਹੀਂ ਹੈ ਤੇ ਕਾਰਨ ਇਹ ਹੈ ਕਿ ਉਹਨਾਂ ਭਗਤਾਂ ਦੀ ਉਸ ਬਾਣੀ ਦਾ ਪੈਟ੍ਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਅਲੱਗ ਹੈ। ਦਸਮ ਬਾਣੀ ਵਿੱਚ ਪ੍ਰਮਾਤਮਾ ਦੀ ਉਸਤਤ ਦੇ ਨਾਲ ਨਾਲ ਦੇਵਤਿਆਂ ਦਾ ਇਤਿਹਾਸ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਖੁਦ ਦੀ ਜੀਵਨੀ ਵੀ ਹੈ। ਇਸ ਸਭ ਤੋਂ ਇਲਾਵਾ ਦਸਮ ਬਾਣੀ ਵਿੱਚ ਸਮਾਜਿਕ ਵਿਸ਼ਿਆਂ ਨੂੰ ਵੀ ਛੂਹਿਆ ਗਿਆ ਹੈ। ਗੁਰੂ ਗੋਬਿੰਦ ਸਿੰਘ ਜੀ ਨੂੰ ਜਦੋਂ ਭਾਈ ਮਨੀ ਸਿੰਘ ਜੀ ਨੇ ਸਵਾਲ ਕੀਤਾ ਸੀ ਕਿ ਗੁਰੂ ਸਾਹਿਬ ਤੁਸੀਂ ਖੁਦ ਦੀ ਬਾਣੀ ਨੂੰ ਬਾਕੀ ਗੁਰੂ ਸਾਹਿਬਾਨਾਂ ਦੀ ਬਾਣੀ ਦੇ ਨਾਲ ਦਰਜ ਕਿਓਂ ਨਹੀਂ ਕੀਤਾ ਤਾਂ ਗੁਰੂ ਸਾਹਿਬ ਨੇ ਕਿਹਾ ਸੀ ਕਿ ਗ੍ਰੰਥ ਸਾਹਿਬ ਵਿੱਚ ਸਿਰਫ ਪ੍ਰਮਾਤਮਾ ਦੀ ਗੱਲ ਹੈ ਤੇ ਮੇਰੀ ਬਾਣੀ ਵਿੱਚ ਮੇਰਾ ਖੁਦ ਦਾ ਇਤਿਹਾਸ ਵੀ ਹੈ.. ਮੈਂ ਨਹੀਂ ਚਾਹੁੰਦਾ ਕਿ ਮੇਰੇ ਸਿੱਖ ਭਾਵਨਾ ਦੇ ਵੇਗ ਵਿੱਚ ਆ ਕੇ ਮੈਨੂੰ ਹੀ ਪ੍ਰਮਾਤਮਾ ਮੰਨ ਲੈਣ.. ਜਿਸ ਤਰਾਂ ਬਾਲਮੀਕ ਨੇ ਰਾਮ ਦੀ ਕਥਾ ਲਿਖਦੇ ਹੋਏ ਸਵਾਮੀ ਭਗਤੀ ਦੀ ਭਾਵਨਾ ਵਿੱਚ ਵਹਿ ਕੇ ਉਸ ਨੂੰ ਪ੍ਰਮਾਤਮਾ ਹੀ ਲਿਖ ਦਿੱਤਾ ਕਿਤੇ ਮੇਰੇ ਸਿੱਖ ਵੀ ਅਜਿਹਾ ਨਾ ਕਰ ਦੇਣ.. ਇਸ ਲਈ ਅਸੀਂ ਇਸ ਬਾਣੀ ਨੂੰ ਅਲੱਗ ਰੱਖਿਆ ਹੈ। ਹੁਣ ਜੇ ਗੱਲ ਕਰੀਏ ਦਸਮ ਗ੍ਰੰਥ ਵਿੱਚ ਦਰਜ ਬਾਣੀਆਂ ਨੂੰ ਗੁਰੂ ਸਾਹਿਬ ਜੀ ਵੱਲੋਂ ਲਿਖਣ ਦੇ ਸਮੇਂ ਦੀ ਤਾਂ ਇਸ ਸਬੰਧੀ ਡਾਕਟਰ ਕੰਵਲਜੀਤ ਸਿੰਘ ਜੀ ਨੇ ਬਹੁਤ ਹੀ ਵਧੀਆ ਢੰਗ ਨਾਲ ਉੱਤਰ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
Dr Sohan Singh
Kindly check who was Durga and the aryian whom called Asur Actually this was shal kapat done by Aryian to Real inhabitants of India.Our Guru knows All.He will not write these mythological episodes. Kindly do go into the real history.