ਪਾਕਿਸਤਾਨ, ਇਸਲਾਮਾਬਾਦ ਦੇ ਲਾਗੇ-ਬੰਨੇ ਦੀ ਹੋਣਹਾਰ ਕੁੜੀ, ਮਲੀਹਾ ਹਾਸ਼ਮੀ, ਜਦੋਂ 12ਵੀਂ ਚ ਹੋਈ, ਲਗਾਤਾਰ ਪੇਟ ਦਰਦ ਤੇ ਕਈ ਹੋਰ ਤਕਲੀਫਾਂ ਨਾਲ ਘਿਰ ਗਈ, ਜਦੋਂ ਡਾਕਟਰ ਨੇ ਅਲਟਰਾਸਾਊਂਡ ਕੀਤਾ ਤਾਂ ਬੱਚੇਦਾਨੀ ਚ ਰਸੋਲੀਆਂ ਦਾ ਗੁੱਛਾ, ਡਾਕਟਰ ਨੇ ਸਾਫ ਕਹਿ ਦਿੱਤਾ ਕਿ ਮਲੀਹਾ ਸ਼ਾਇਦ ਹੀ ਜ਼ਿੰਦਗੀ ਚ ਕਦੇ ਮਾਂ ਬਣ ਸਕੇ। ਮਲੀਹਾ ਤੇ ਪੂਰੇ ਪਰਿਵਾਰ ਲਈ ਇਹ ਵੱਡਾ ਝਟਕਾ ਸੀ, ਕਿਉਂਕਿ ਦੁਨੀਆ ਚ ਕਿਹੜਾ ਮਰਦ ਹੋਵੇਗਾ, ਜਿਹੜਾ ਬਾਂਝ ਨਾਲ ਵਿਆਹ ਕਰੇਗਾ। ਡਾਕਟਰ ਨੇ ਵੀ ਮਲੀਹਾ ਨੂੰ ਤੇ ਪੂਰੇ ਪਰਿਵਾਰ ਨੂੰ, ਕਿਸੇ ਨੂੰ ਵੀ ਨਾਂ ਦੱਸਣ ਲਈ ਕਿਹਾ ਤਾਂ ਜੋ ਮਲੀਹਾ ਦਾ ਵਿਆਹ ਹੋ ਸਕੇ।
ਪੜ੍ਹਾਈ ਤੋਂ ਬਾਅਦ ਮਲੀਹਾ ਨੂੰ ਇਸਲਾਮਾਬਾਦ ਚ ਨੌਕਰੀ ਮਿਲ ਗਈ। ਦਫਤਰ ਚ ਉਸ ਦਾ ਬੋਸ ਸੀ,, ਨਾਯਾਬ ਹੀਰਾ,, ‘ਰਿਆਜ਼ ਅਹਿਮਦ’, ਸਿਰੇ ਦਾ ਇੰਟੈਲੀਜੈਂਟ, ਖੂਬਸੂਰਤ, ਮਿਹਨਤੀ ਤੇ ਸੱਚੇ ਦਿੱਲ ਦਾ ਮਾਲਕ ਸੀ। ਦਫਤਰ ਚ ਇਕੱਠੇ ਕੰਮ ਕਰਦਿਆਂ, ਉਹ ਤੇ ਮਲੀਹਾ ਇੱਕ ਦੂਜੇ ਨੂੰ ਦਿੱਲੋਂ ਚਾਹੁਣ ਲੱਗ ਪਏ।
ਪਰ ਇਸ ਸੱਚੀ ਕਹਾਣੀ ਚ ਇਸ਼ਕ ਦਾ ਇਜ਼ਹਾਰ ਬਹੁਤ ਈ ਭਾਵੁਕ ਏ।
ਮਲੀਹਾ ਪੀੜ੍ਹ ਤੇ ਤਕਲੀਫ ਕਾਰਨ ਲਗਾਤਾਰ ਕਈ-ਕਈ ਦਿਨ, ਛੁੱਟੀਆਂ ਤੇ ਈ ਰਹਿੰਦੀ। ਰਿਆਜ਼ ਨੇ ਕਾਰਨ ਪੁੱਛਿਆ ਤਾਂ, ਸੱਚੀ-ਸੁੱਚੀ ਇਮਾਨਦਾਰ ਮਲੀਹਾ ਨੇ ਕਿਹਾ ,”ਮੇਰੀ ਬੱਚੇਦਾਨੀ ਚ ਰਸੋਲੀਆਂ ਨੇਂ, ਜੋ ਪੀੜ੍ਹ ਨਾਲ ਮੇਰੀ ਜਾਨ ਕੱਢ ਦਿੰਦੀਆਂ ਨੇ, ਡਾਕਟਰ ਕਹਿੰਦੇ ਨੇ, ਬੱਚੇਦਾਨੀ ਕੱਢਵਾਏ ਬਿਨਾਂ ਨਾਂ ਤਾਂ ਕੋਈ ਇਲਾਜ਼ ਏ, ਤੇ ਜਾਨਲੇਵਾ ਬੀਮਾਰੀ ਹੋਣੀ ਵੀ ਨਿਸ਼ਚਿਤ ਏ”। ਰਿਆਜ਼ ਨੇ ਕਿਹਾ ,”ਤੁਰੰਤ ਕੱਢਵਾਓ”।
“ਫੇਰ ਮੇਰੇ ਨਾਲ ਵਿਆਹ ਕੌਣ ਕਰਵਾਏਗਾ”...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਅਸ਼ੋਕ ਸੋਨੀ
ਧੰਨਵਾਦ ਜੀ,ਮੇਰੀ ਰਚਨਾ ਨੂੰ ਮਾਣ ਬਖਸ਼ਣ ਲਈ।