ਓਪਰਿਆਂ ਨਾਲ ਗੱਲੀਂ ਲੱਗ ਜਾਣਾ..ਤੇ ਮੁੜ ਆਪਣੀ ਅਸਲ ਮੰਜਿਲ ਤੋਂ ਭਟਕ ਜਾਣਾ ਸ਼ਾਇਦ ਇਹਨਾਂ ਦੀ ਪੂਰਾਣੀ ਆਦਤ ਹੋਇਆ ਕਰਦੀ ਸੀ! ... ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਵਿਆਹ ਮਗਰੋਂ ਪਹਿਲੀ ਵੇਰ ਜਦੋਂ ਅੰਮ੍ਰਿਤਸਰੋਂ ਕਰਨਾਲ ਜਾਣ ਵਾਲੀ ਗੱਡੀ ਵਿਚ ਬੈਠੇ ਤਾਂ ਜਲੰਧਰ ਟੇਸ਼ਨ ਤੇ ਹੇਠਾਂ ਉੱਤਰ ਗਏ..ਅਖ਼ੇ ਹੁਣੇ ਆਇਆ..!
ਦਸਾਂ ਮਿੰਟਾਂ ਬਾਅਦ ਗੱਡੀ ਨੇ ਵਿਸਲ ਦੇ ਦਿੱਤੀ..ਤੁਰ ਵੀ ਪਈ ਪਰ ਇਹ ਕਿਧਰੇ ਵੀ ਨਾ ਦਿਸੇ..ਫਿਕਰ ਵਿਚ ਅੱਧੀ ਹੋਈ ਜਾਵਾਂ..ਹੁਣ ਕਿਥੇ ਲੱਭਾਂ..ਕੱਲੀ ਕਿੱਦਾਂ ਜਾਵਾਂਗੀ..ਇੱਕ ਦੋ ਨੂੰ ਪੁੱਛਿਆ ਵੀ ਪਰ ਕੋਈ ਜਵਾਬ ਨਾ ਮਿਲਿਆ!
ਫਗਵਾੜੇ ਹੱਸਦੇ ਹੋਏ ਅੰਦਰ ਆਣ ਵੜੇ ਅਖ਼ੇ ਕੋਈ ਪਿੰਡੋਂ ਮਿਲ ਪਿਆ ਸੀ..ਫੇਰ ਮਗਰਲੇ ਡੱਬੇ ਤੋਂ ਏਧਰ ਆਉਣ ਦਾ ਰਾਹ ਬੰਦ ਹੋਣ ਕਰਕੇ ਓਥੇ ਹੀ ਬੈਠ ਗਿਆ..ਇਸਤੋਂ ਪਹਿਲਾਂ ਕੇ ਕੁਝ ਹੋਰ ਆਖਦੀ..ਹੱਥ ਵਿਚ ਫੜਿਆ ਪੱਤਲ ਫੜਾਉਂਦੇ ਹੋਏ ਆਖਣ ਲੱਗੇ ਕੇ ਖਾ ਕੇ ਵੇਖ ਇਥੋਂ ਦੀਆਂ ਪੂੜੀਆਂ ਬੜੀਆਂ ਸਵਾਦ ਹੁੰਦੀਆਂ..!
ਫੇਰ ਇੰਝ ਹੀ ਲੁਧਿਆਣੇ ਦੇ ਸਮੋਸੇ ਅਤੇ ਅੰਬਾਲੇ ਦੀ ਟਿੱਕੀ..ਪਰ ਮੈਨੂੰ ਸਭ ਤੋਂ ਵੱਧ ਫਿਕਰ ਇਸ ਗੱਲ ਦਾ ਹੁੰਦਾ ਕੇ ਕਿਧਰੇ ਗੱਡੀ ਹੀ ਨਾ ਛੁੱਟ ਜਾਵੇ!
ਗੱਡੀ ਤੁਰ ਪਈ