ਕਈ ਸ਼ਬਦ ਈ ਸਮੁੱਚੀ ਵਿਚਾਰਧਾਰਾ ਹੁੰਦੇ ਨੇ, ਅਜਿਹਾ ਈ ਇੱਕ ਵਿਲੱਖਣ ਸ਼ਬਦ ਏ ‘ਚਮਚਾ’। ਇਹ ਪ੍ਰਜਾਤੀ ਹਰ ਖੇਤਰ,ਧਰਮ ਤੇ ਜਾਤੀ ਚ ਸਰਵਵਿਆਪਕ ਏ। ਚਮਚਿਆਂ ਦੀ ਖਾਸਿਅਤ ਏ, ਇਹ ਬੰਦਾ ਨਹੀਂ, ਅਹੁਦਾ, ਪੈਸਾ ਜਾਂ ਰਸੂਖ ਵੇਖ, ਫੇਰ ਉਸ ਮਾਲਕ ਦੇ ਨੇੜੇ ਜਾਣ ਲਈ, ਆਪਣਾ ਆਪ ਵਾਰਨ ਤੀਕ ਜਾਂਦੇ ਨੇ।
ਕਿਸੇ ਦੀ ਕਦਰ ਜਾਂ ਇਜੱਤ ਮਾਣ ਕਰਨ ਤੇ ‘ਗੋਲਾਗਿਰੀ’ ਕਰਨ ਚ ਬੜਾ ਵੱਡਾ ਫਰਕ ਏ। ਚਮਚਾਗਿਰੀ ਦਾ ਗੁਣ ਹਰੇਕ ਚ ਨ੍ਹੀਂ ਹੁੰਦਾ, ਅਸਲ ਚ ਇਹ ‘ਥੁੱਕ’ ਦਾ ਵੱਡਾ ਸਮੰਦਰ ਏ, ਜੋ ‘ਚੱਟ’ ਕੇ ਈ ਪਾਰ ਕੀਤਾ ਜਾਂਦਾ ਏ।
ਤੁਹਾਨੂੰ ਕੀ ਲੱਗਦੇ ਸਿਰਫ ਗਰੀਬ ਜਾਂ ਬੇਰੁਜ਼ਗਾਰ ਈ ਚਮਚੇ ਹੁੰਦੇ ਨੇ, ਜੀ ਨਹੀਂ। ਇਹ ਤਾਂ ਉਹ ‘ਸਿਉਂਕ’ ਏ, ਜੋ ਤੁਹਾਨੂੰ ਹਰ ਸਰਕਾਰੀ-ਨਿੱਜੀ ਅਦਾਰੇ ਚ, ਰਾਜਨੀਤਕ, ਧਾਰਮਿਕ ਤੇ ਸਮਾਜਿਕ ਸੰਸਥਾ ਚ, ਪਿੰਡਾਂ ਦੀਆਂ ਸੱਥਾਂ ਚ, ਫੇਸਬੁੱਕ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਅਸ਼ੋਕ ਸੋਨੀ
ਧੰਨਵਾਦ ਜੀਓ, ਮੇਰੀ ਲਿਖਤ ਏ ਜੀ।