ਜਦ ਦੀ ਹਰਜੀਤ ਨੂੰ ਸਰਕਾਰੀ ਨੌਕਰੀ ਮਿਲੀ। ਉਹ ਜ਼ਿਲ੍ਹੇ ਤੋਂ ਬਾਹਰ ਹੀ ਰਿਹਾ।ਅਕਸਰ ਮਹੀਨੇ ਬਾਅਦ ਘਰ ਆਉਂਦਾ ਤਾਂ ਮੈਨੂੰ ਜ਼ਰੂਰ ਮਿਲਦਾ ... ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਇਸ ਵਾਰ ਮਿਲਿਆ ਤਾਂ ਉਦਾਸ ਸੀ।
ਕੀ ਗੱਲ ਹਰਜੀਤ ਉਦਾਸ ਕਿਉਂ ਏਂ ?
ਯਾਰ ਤੈਨੂੰ ਤਾਂ ਪਤਾ ਹੀ ਆ ,ਭੈਣ ਦੀ ਪੜ੍ਹਾਈ ਲਿਖਾਈ ਵਿੱਚ ਆਪਾਂ ਕੋਈ ਕਸਰ ਨਹੀਂ ਛੱਡੀ।
ਪਰ ਫਿਰ ਵੀ ਏਨੀ ਪੜ੍ਹਾਈ ਲਿਖਾਈ ਕਿਸੇ ਕੰਮ ਨਾ ਆਈ।
ਉੱਤੋਂ ਵਿਆਹ ਦੀ ਉਮਰ ਵੀ ਲੰਘਦੀ ਜਾਂਦੀ ਏ।
ਰਿਸ਼ਤੇ ਤਾਂ ਬਹੁਤ ਆਉਂਦੇ ਨੇ ,ਪਰ ਹਰ ਵਾਰ ਸਾਂਵਲੇ ਰੰਗ ਕਰਕੇ ਸਭ ਜਵਾਬ ਦੇ ਜਾਂਦੇ ਨੇ।
‘ਤੇ ਏਨਾ ਆਖ ਉਹ ਉਦਾਸ ਹੋ ਗਿਆ।
ਮੈਂ ਸਮਝਦਾ ਸੀ ਉਸ ਦੀਆਂ ਭਾਵਨਾਵਾਂ ਨੂੰ ,ਲਾਹਨਤ ਇਹੋ ਜਿਹੀਆਂ ਸਰਕਾਰਾਂ ‘ਤੇ ਜੋ ਨੌਜਵਾਨਾਂ ਨੂੰ ਰੁਜ਼ਗਾਰ ਹੀ ਨਹੀਂ ਦੇ ਸਕਦੀਆਂ ।
‘ਤੇ ਉਸ ਤੋਂ ਵੱਧ ਲਾਹਨਤ ਉਨ੍ਹਾਂ ਲੋਕਾਂ ਨੂੰ ਜੋ ਅਕਲਾਂ ਦਾ ਨਹੀਂ ,ਸਗੋਂ ਸ਼ਕਲਾਂ ਦਾ ਮੁੱਲ ਪਾਉਂਦੇ ਨੇ।
ਪਤਾ ਨਹੀਂ ਅਜਿਹੇ ਲੋਕ ਕਿੱਥੋਂ ਆਉਂਦੇ ਨੇ ।
ਕਦ ਇਨ੍ਹਾਂ ਦੀਆਂ ਸੋਚਾਂ ਨੂੰ ਲੱਗੇ ਜਿੰਦਰੇ ਖੁੱਲ੍ਹਣਗੇ।
ਖੈਰ ,ਮੈਂ ਮਾਹੌਲ ਨੂੰ ਬਦਲਣ ਦੀ ਕੋਸ਼ਿਸ਼ ਕੀਤੀ।
ਸੋਚ ਨੂੰ ਜਿੰਦਰੇ