More Punjabi Kahaniya  Posts
ਤਲਾਕ


ਕੱਲ੍ਹ ਜਦੋਂ ਇਹ ਗੱਲ ਡੂੰਘਾਈ ਨਾਲ ਸੁਣੀ ਤਾਂ,ਮਨ ਵਿੱਚ ਕਈ ਤਰਾਂ ਦੇ ਖਿਆਲ ਉੱਠੇ । ਇਹ ਤਾਂ ਪਤਾ ਸੀ ਸਾਡੀ ਰਿਸ਼ਤੇਦਾਰੀ ਵਿੱਚ ਉਸ ਮੁੰਡੇ ਦਾ ਤਲਾਕ ਹੋ ਗਿਆ ਹੈ । ਪਰ,ਤਲਾਕ ਵੇਲੇ ਜਾਂ ਤਲਾਕ ਤੋਂ ਬਾਅਦ ਭਾਵ ਹੁਣ,ਉਸ ਪੰਜ ਕੁ ਸਾਲ ਦੇ ਬੱਚੇ ਦੇ ਦਿਲ ‘ਤੇ ਬੀਤ ਕੀ ਰਹੀ ਹੈ,ਜਿਸ ਨੂੰ ਪਤੀ ਪਤਨੀ ਦੇ ਅਲੱਗ-ਅਲੱਗ ਹੋਣ ਦੀ ਉਹ ਸਜ਼ਾ ਦਿੱਤੀ ਗਈ ਹੈ,ਜਿਸ ਲਈ ਉਹ ਮਾਸੂਮ ਕਿਸੇ ਪ੍ਰਕਾਰ ਵੀ ਜਿੰਮੇਵਾਰ ਨਹੀਂ ਹੈ । ਅਜਿਹੇ ਕਿੱਸੇ ਬਹੁਤ ਹਨ । ਜਿੱਥੇ ਮਾਸੂਮ ਬੱਚਿਆਂ ਨੂੰ ਮਾਂ ਜਾਂ ਪਿਉ ਦੋਵਾਂ ‘ਚੋਂ ਇੱਕ ਦੇ ਪਿਆਰ ਲਈ ਤਾਉਮਰ ਤਰਸਣਾ ਪੈਂਦਾ ਹੈ । ਆਖਿਰ ਕਿਉਂ ? ਕੀ ਕਸੂਰ ਹੁੰਦਾ ਹੈ ਇਹਨਾਂ ਬੱਚਿਆਂ ਦਾ ? ਆਖਿਰ ਕਿਉਂ ਉਹ ਮਾਂ-ਪਿਉ,ਜੋ ਆਪਣੀ ਔਲਾਦ ਦੀ ਖੁਸ਼ੀ ਲਈ ਕੁੱਝ ਵੀ ਕਰਨ ਤੱਕ ਚਲੇ ਜਾਂਦੇ ਨੇ,ਫਿਰ ਉਹਨਾਂ ਨੂੰ ਉਹ ਦੁੱਖ ਕਿਉਂ ਦਿੰਦੇ ਹਨ ? ਮੇਰਾ ਇਹ ਸਟੇਟਸ ਲਿਖਣ ਦਾ ਮਤਲਬ, ਸਿਰਫ਼ ਇਹ ਹੈ ਕਿ ਹੋ ਸਕਦਾ ਕੁੱਝ ਉਹ ਘਰ ਜੋ ਟੁੱਟਣ ਕਿਨਾਰੇ ਹਨ,ਬਚ ਰਹਿਣ ।
ਕਾਫ਼ੀ ਦੇਰ ਦੇ ਕਲੇਸ਼ ਤੋਂ ਬਾਅਦ ਆਖਰ ਇਹ ਤੈਅ ਹੋਇਆ ਕਿ ਤਲਾਕ ਲੈ ਲਿਆ ਜਾਵੇ । ਮੁੰਡੇ ਨੇ ਬੜੀ ਕੋਸ਼ਿਸ਼ ਕੀਤੀ ਕਿ ਘਰ ਟੁੱਟਣ ਤੋਂ ਬਚ ਜਾਵੇ । ਉਸਦੀ ਪਤਨੀ ਨੇ ਕਿਹਾ ਕਿ ਪਿੰਡ ਵਿੱਚ ਨਹੀਂ ਰਹਿਣਾ,ਸ਼ਹਿਰ ਰਹਿਣਾ ਹੈ,ਉਸਨੇ ਉਹ ਵੀ ਕਰਕੇ ਵੇਖ ਲਿਆ । ਪਰ ਨਹੀਂ…।
ਜਿਸ ਦਿਨ,ਅਦਾਲਤ ਵਿੱਚ ਮਾਸੂਮ ਬੱਚਾ,ਪਿਤਾ ਦੇ ਹਵਾਲੇ ਕੀਤਾ ਗਿਆ । ਉਸਨੂੰ ਬਹੁਤ ਜ਼ਿਆਦਾ ਬੁਖਾਰ ਚੜ੍ਹਿਆ ਹੋਇਆ ਸੀ । ਜੱਜ ਦੇ ਬਿੱਲਕੁੱਲ ਸਾਹਮਣੇ,ਉਸ ਮਾਂ ਨੇ, ਇਹ ਗੋਲ ਮਟੋਲ ਜਿਹਾ ਮੁੰਡਾ,ਝੱਟ ਦੇਣੀ ਗੋਦੀ ਤੋਂ ਉਤਾਰ ਮੁੰਡੇ ਦੇ ਪਿਉ ਹਵਾਲੇ ਕਰ ਦਿੱਤਾ । ਜਿਵੇਂ ਇਸ ਬੋਝ ਤੋਂ ਉਹ ਜਲਦੀ ਛੁਟਕਾਰਾ ਪਾਉਣਾ ਚਾਹੁੰਦੀ ਹੋਵੇ ।...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)