ਪੁਰਾਣੀ ਬੁੜ੍ਹੀਆਂ ਦੀ ਦਲੇਰੀ ਦੇ ਕੀ ਕਹਿਣੇ। ਉਹਨਾਂ ਦੇ ਪਿੰਡ ਦਾ ਨਾਮੀ ਡਾਕੂ ਹੁੰਦਾ ਸੀ। ਕੋਈ ਲੁਟੇਰਾ ਸ਼ਾਹੂਕਾਰ ਮਾਰ ਕੇ ਵਿਆਜ ਵਾਲੇ ਵਹੀ ਖਾਤੇ ਨੂੰ ਅੱਗ ਲਾਕੇ ਕਈ ਗਰੀਬ ਕਿਸਾਨਾਂ ਨੂੰਕਰਜੇ ਤੋਂ ਸੁਰਖਰੂ ਕਰ ਮਾਣ ਮੱਤੀ ਤੋਰ ਤੁਰਿਆ ਜਾਵੇ। ਪੁਲਸ ਨੂੰਸੂਹ ਲੱਗ ਗਈ ਤੇ ਸ਼ੇਰ ਰਾਹ ਵਿੱਚ ਆਉਂਦੇ ਪਹਿਲੇ ਘਰ ਹੀ ਜਾ ਵੜਿਆ। ਬੇਬੇ ‘ਕਲੀ ਘਰ ਵਿੱਚ। ਵੇਖ ਕੇ ਕਹਿਣ ਲੱਗੀ ਟੁੱਟ ਪੈਣਿਆਂ ਸਾਡੇ ਕੀ ਲੈਣ ਆਇਐਂ?ਕਹਿੰਦਾ ਚਾਚੀ ਰੌਲਾ ਨਾ ਪਾ ,ਪਲਸੀਏ ਮਗਰ ਲੱਗੇ ਨੇ। ਬੇਬੇ ਨੇ ਦਲਾਣ ਵਾਲੀ ਪੜਛੱਤੀ ਤੇ ਚਾੜ੍ਹ ‘ਤਾ। ਪੁਲਸ ਕਹੇ ਕਿ ਘਰ ਦੀ ਤਲਾਸ਼ੀ ਲੈਣੀ ਹੈ। ਬੇਬੇ ਬਿਨ ਘਬਰਾਏ ਬੋਲੀ ਐਂ ਕਿਵੇਂ ਤਲਾਸ਼ੀ ਲੈਣੀ। ਨਾ ਭਾਈ ਬੰਦਾ ਕੋਈ ਘਰ ਨੀ ਕੱਲੀ ਕਹਿਰੀ ਬੁੜ੍ਹੀ ਨੂੰ ਡਰਾਉਣ ਲੱਗੇ ਹੋ?ਮੈਂ ਤਾਂ ਕੋਈ ਬੰਦਾ ਨਹੀ ਵੇਖਿਆ। ਦਰਵਾਜੇ ਵਿੱਚ ਬੈਠੀ ਚਰਖਾ ਕੱਤਦੀ ਆਂ। ਬੰਦੇ ਖੇਤ ਗਏ ਨੇ ਕੋਈ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ