More Gurudwara Wiki  Posts
ਚੌਧਰੀ ਲੰਗਾਹ – ਪੜ੍ਹੋ ਇਤਿਹਾਸ


ਪੰਜਾਬ ਦੇ ਬਹੁਤੇ ਪਿੰਡ ਗੁਰੂ ਦੇ ਵਸਾਏ ਹੋਏ ਸਨ , ਪੰਜਾਬ ਤਾਂ ਜੀਉਂਦਾ ਹੀ ਗੁਰਾਂ ਦੇ ਨਾਂ ਤੇ ਹੈ । ਗੁਰੂ ਦੇ ਸਿੱਖ ਵੀ ਗੁਰੂ ਜੀ ਦਾ ਬੜਾ ਆਦਰ , ਸਤਿਕਾਰ ਕਰਦੇ । ਗੁਰੂ ਜੀ ਦੀ ਆਗਿਆ ਹਰ ਵਕਤ ਮੰਨਣ ਨੂੰ ਤਿਆਰ ਰਹਿੰਦੇ । ਹਰ ਪਿੰਡ ਵਿਚ ਕੋਈ ਨਾ ਕੋਈ ਗੁਰੂ ਦਾ ਅਨਿਨ ਸਿੱਖ ਮਿਲ ਹੀ ਜਾਂਦਾ ਸੀ । ਪੰਜਾਬ ਗੁਰੂ ਦੀ ਵਡਿਆਈ ਭਾਈ ਗੁਰਦਾਸ ਜੀ ਨੇ ਲਿਖੀ ਹੈ । ਮੁਹਸਨ ਫ਼ਾਨੀ ਇਸ ਦੀ ਗਵਾਹੀ ਭਰਦਾ ਹੈ । ਝਬਾਲ ਪਿੰਡ ਵੀ ਐਸਾ ਸੀ ਜੋ ਅੰਮ੍ਰਿਤਸਰ ਤੋਂ ਅੱਠ ਕੋਹ ਦੱਖਣ ਵੱਲ ਹੈ ਜਿਸ ਵਿਚ ਗੁਰੂ ਦੇ ਸ਼ਰਧਾਲੂਆਂ ਦੀ ਗਿਣਤੀ ਦਾ ਕੋਈ ਹਿਸਾਬ ਨਹੀਂ । ਏਸੇ ਝਬਾਲ ਸ਼ਹਿਰ ਦੇ ਵਸਨੀਕ ਚੌਧਰੀ ਲੰਗਾਹ ਸਨ । ਚੌਧਰੀ ਲੰਗਾਹ ਗੁਰੂ ਅਰਜਨ ਦੇਵ ਜੀ ਦੇ ਵੇਲੇ ਸਿੱਖ ਬਣੇ : ਚੌਧਰੀ ਲੰਗਾਹ ਪੱਟੀ ਦੇ ਪਰਗਨੇ ਦਾ ਚੌਧਰੀ ਢਿੱਲੋਂ ਜੱਟ ਸੀ ਜੋ ਅਬੁੱਲ ਖੈਰ ਦਾ ਪੁੱਤਰ ਸੀ । ਚੌਧਰੀ ਲੰਗਾਹ ਦੇ ਤਿੰਨ ਪੁੱਤਰ ਸਕੰਦਰ , ਜਸਮਤ ਤੇ ਮੁਬਾਰਕ ਸਨ ਤੇ ਇਕ ਬੇਟੀ ਓਮਰੀ ਸੀ । ਅਬੁੱਲ ਖੈਰ ਸੁਲਤਾਨ ਸਖੀ ਸਰਵਰ ਦਾ ਉਪਾਸਕ ਸੀ ਇਸ ਕਾਰਣ ਉਸ ਦਾ ਨਾਂ ਮੁਸਲਮਾਨਾਂ ਵਾਲਾ ਸੀ। ਉਸ ਤੋਂ ਬਾਅਦ ਉਸਦਾ ਪੁੱਤਰ ਭਾਈ ਲੰਗਾਹ ਪੱਟੀ ਪਰਗਨੇ ਦੇ 84 ਪਿੰਡਾਂ ਦਾ ਚੌਧਰੀ ਬਣਿਆ। ਇਕ ਵਾਰ ਇਹ ਬੀਮਾਰ ਪੈ ਗਿਆ ਅਤੇ ਸਖੀ ਸਰਵਰ ਦੀਆਂ ਮੰਨਤਾਂ ਦੇ ਬਾਵਜੂਦ ਇਹ ਠੀਕ ਨ ਹੋਇਆ। ਫਿਰ ਕਿਸੇ ਸਿੱਖ ਦੇ ਸੰਪਰਕ ਵਿਚ ਆਉਣ ਕਰਕੇ ਸਿੱਖ ਧਰਮ ਵਿਚ ਵਿਸ਼ਵਾਸ ਪ੍ਰਗਟ ਕੀਤਾ ਅਤੇ ਇਸ ਦੀ ਬੀਮਾਰੀ ਖ਼ਤਮ ਹੋ ਗਈ। ਜਦੋਂ ਪੂਰੀ ਤਰ੍ਹਾਂ ਠੀਕ ਹੋ ਗਿਆ ਤਾਂ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਲਈ ਅੰਮ੍ਰਿਤਸਰ ਆਇਆ। ਉਦੋਂ ਸਰੋਵਰ ਦੀ ਖੁਦਾਈ ਅਤੇ ਹਰਿਮੰਦਿਰ ਸਾਹਿਬ ਦੀ ਉਸਾਰੀ ਦਾ ਕੰਮ ਚਲ ਰਹੀ ਸੀ। ਇਸ ਨੇ ਉਸ ਮਹਾਨ ਕਾਰਜ ਵਿਚ ਸ਼ਰੀਰਿਕ ਅਤੇ ਮਾਇਕ ਦੋਹਾਂ ਤਰ੍ਹਾਂ ਦੀ ਸੇਵਾ ਕੀਤੀ। ਇਸ ਦੇ ਸੇਵਾ ਭਾਵ ਨੂੰ ਦੇਖ ਗੁਰੂ ਜੀ ਨੇ ਇਸ ਨੂੰ ਆਪਣੇ ਇਲਾਕੇ ਦਾ ਮਸੰਦ ਥਾਪਿਆ। ਜਦੋਂ ਗੁਰੂ ਜੀ ਲਾਹੌਰ ਗਏ, ਤਾਂ ਉਨ੍ਹਾਂ ਦੇ ਨਾਲ ਗਏ ਪੰਜ ਸਿੱਖਾਂ ਵਿਚ ਇਹ ਵੀ ਸ਼ਾਮਲ ਸੀ। ਇਸ ਨੇ ਗੁਰੂ ਜੀ ਦਾ ਲਾਹੌਰ ਵਿਚ ਸਸਕਾਰ ਕੀਤਾ।
ਫਿਰ ਭਾਈ ਲੰਗਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਸੇਵਾ ਵਿੱਚ ਰਹਿਣ ਲੱਗਾ। ਇਹ ਤੇਗ ਦਾ ਵੀ ਬੜਾ ਧਨੀ ਸੀ, ਇਸ ਲਈ ਸ੍ਰੀ ਗੁਰੂ ਹਰਿਗੋਬਿੰਦ ਜੀ ਨੇ ਭਾਈ ਲੰਗਾਹ ਨੂੰ ਫੌਜ਼ ਦੈ ਇੱਕ ਜੱਥੇ ਦਾ ਜੱਥੇਦਾਰ ਥਾਪਿਆ। ਜਦੋਂ ਛੇਵੇਂ ਗੁਰੂ ਸਾਹਿਬ ਲਾਹੌਰ ਗਏ ਤਾਂ ਉਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਵਾਲੀ ਥਾਂ ਉਤੇ ਇਕ ਸਮਾਰਕ ਬਣਵਾਇਆ ਅਤੇ ਉਸ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਇਸ ਨੂੰ ਸੌਂਪੀ। ਭਾਈ ਲੰਗਾਹ ਦਾ ਦੇਹਾਂਤ ਬਿਆਸ ਨਦੀ ਦੇ ਕੰਢੇ ਢਿਲਵਾਂ ਪਿੰਡ ਵਿਚ ਹੋਇਆ।
ਮਾਈ ਭਾਗੋ ਵੀ ਇਸ ਦੇ ਛੋਟੇ ਭਰਾ ਪੀਰੋ ਸ਼ਾਹ ਦੀ ਪੋਤੀ ਸੀ, ਜੋ ਚਾਲ੍ਹੀ ਮੁਕਤਿਆਂ ਨੂੰ ਦਸਮ ਗੁਰੂ ਤੋਂ ਬਖ਼ਸ਼ਵਾਉਣ ਲਈ ਖਿਦਰਾਣੇ ਦੀ ਢਾਬ ਪਾਸ ਪਹੁੰਚੀ।
ਚੌਧਰੀ ਲੰਗਾਹ ਦਾ ਗੁਰੂ ਅਰਜਨ ਦੇਵ ਜੀ ਨਾਲ ਅਥਾਹ ਪਿਆਰ ਹੋਣ ਕਾਰਨ ਰੋਜ਼ ਦਰਸ਼ਨਾਂ ਨੂੰ ਜਾਂਦੇ । ਪਿੰਡਾਂ ਦਹੀਂ ਗੁਰੂ ਅਰਜਨ ਜੀ ਲਈ ਉਚੇਚੇ ਗੋਇੰਦਵਾਲ ਲੈ ਕੇ ਜਾਂਦੇ ਤੇ ਰੋਜ਼ ਵਾਪਸ ਮੁੜ ਕੇ ਅੰਨ ਮੂੰਹ ਲਗਾਂਦੇ । ਐਸੀ ਸ਼ਰਧਾ ਤੇ ਪਿਆਰ ਸੀ । ਇਕ ਦਿਨ ਗੁਰੂ ਅਰਜਨ ਜੀ ਬਗੈਰ ਦੱਸੇ ਹੀ ਸ੍ਰੀ ਅੰਮ੍ਰਿਤਸਰ ਵੱਲ ਚੱਲ ਪਏ । ਜਦ ਚੌਧਰੀ ਲੰਗਾਹ ਅੰਮ੍ਰਿਤਸਰ ਪੁੱਜੇ ਤਾਂ ਗੁਰੂ ਜੀ ਤਰਨ ਤਾਰਨ ਜਾ ਚੁੱਕੇ ਸਨ । ਉਹ ਅੰਮ੍ਰਿਤਸਰ ਤੋਂ ਤਰਨ ਤਾਰਨ ਵਾਪਸ ਟੁਰ ਪਏ । ਗੁਰੂ ਜੀ ਨੇ ਭਾਈ ਲੰਗਾਹ ਦੀ ਘਾਲ ਉੱਤੇ ਖ਼ੁਸ਼ ਹੋ ਕੇ ਕਿਹਾ ਕਿ ਅਸੀਂ ਆਪ ਆ ਦਰਸ਼ਨ ਦੇ ਦਿਆ ਕਰਾਂਗੇ ਤੁਸੀਂ ਹੁਣ ਇਤਨੀ ਖੇਚਲ ਨਹੀਂ ਕਰਨੀ । ਉਸ ਨੇ ਸਤਿਗੁਰੂ ਜੀ ਦੇ ਮਾਲ ਡੰਗਰ ਲਈ ਆਪਣੀ ਬੀੜ ਦਾ ਇਕ ਹਿੱਸਾ ਅੱਡ ਕਰ ਦਿੱਤਾ । ਉੱਥੇ ਹੀ ਬਾਬਾ ਬੁੱਢਾ ਜੀ ਰਹਿਣ ਲੱਗ ਪਏ । ਇਕ ਵਾਰ ਚੌਧਰੀ ਲੰਗਾਹ ਸਖ਼ਤ ਬੀਮਾਰ ਹੋ ਗਿਆ । ਗੁਰੂ ਜੀ ਆਪ ਪੁੱਜੇ ਤੇ ਮਿਹਰ ਭਰੀ ਨਜ਼ਰ ਮਾਰੀ ਤੇ ਉਹ ਅਰੋਗ ਹੋਇਆ ਗੁਰੂ ਹਰਿਗੋਬਿੰਦ ਜੀ ਦੇ ਸਮੇਂ ਵੀ ਭਾਈ ਲੰਗਾਹ ਦਾ ਪਿਆਰ ਗੁਰੂ ਘਰ ਨਾਲ ਬਣਿਆ ਰਿਹਾ । ਗੁਰੂ ਹਰਿਗੋਬਿੰਦ ਜੀ ਜਦ ਬੀਬੀ ਨਾਨਕੀ ਨੂੰ ਲੈਕੇ ਕੇ ਵਾਪਸ ਸ੍ਰੀ ਅੰਮ੍ਰਿਤਸਰ ਆ ਰਹੇ ਸਨ ਤਾਂ ਪਤਾ ਲੱਗਾ ਕਿ ਭਾਈ ਲੰਗਾਹ ਲਾਹੌਰ ਤੋਂ ਆਏ ਹਨ । ਆਪ ਜੀ ਨੇ ਉਸੇ ਸਮੇਂ ਡੋਲੇ ਨੂੰ ਰੋਕਣ ਦਾ ਹੁਕਮ ਦਿੱਤਾ । ਭਾਈ ਲੰਗਾਹ ਦਾ ਇਤਨਾ ਸਤਿਕਾਰ ਇਸ ਲਈ ਸੀ ਕਿਉਂਕਿ ਉਨ੍ਹਾਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦ...

...

ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)