ਅੱਜ ਕੱਲ ਬਟਾਲਾ ਸ਼ਹਿਰ ਵਿੱਚ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਮਨਾਇਆ ਜਾ ਰਿਹਾ ਹੈ। ਪਿਛਲੇ ਸਾਲ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਹੋਣ ਕਰਕੇ ਸਾਰੇ ਤਿਉਹਾਰਾਂ ਨੂੰ ਆਮ ਜਨਤਾ ਨਹੀਂ ਮਨਾ ਸਕੀ। ਪਰਮਾਤਮਾ ਸਭ ਉੱਤੇ ਮਿਹਰ ਕਰਨ ਅਤੇ ਸਾਰੇ ਲੋਕ ਤੰਦਰੁਸਤ ਰਹਿਣ। ਇਸ ਸਾਲ ਵਿਆਹ ਪੁਰਬ ਦੀ ਖੁਸ਼ੀ ਦੀ ਸਾਰੇ ਪਾਸੇ ਗਹਿਮਾ-ਗਹਿਮੀ ਪਸਰੀ ਹੋਈ ਹੈ। ਗੁਰਦੁਆਰਾ ਕੰਧ ਸਾਹਿਬ ਅਤੇ ਡੇਰਾ ਸਾਹਿਬ ਵਿੱਚ ਹਫ਼ਤੇ ਭਰ ਪਹਿਲਾਂ ਤੋਂ ਹੀ ਸੰਗਤ ਮੱਥਾ ਟੇਕਣ ਲਈ ਦੂਰੋਂ-ਦੂਰੋਂ ਆਉਂਦੀ ਹੈ। ਗੁਰਦੁਆਰਾ ਸਾਹਿਬ ਨੂੰ ਦੁਲਹਨ ਵਾਂਗ ਸਜਾਇਆ ਜਾਂਦਾ ਹੈ। ਇਸ ਮੇਲੇ ਵਿੱਚ ਹਰ ਤਰ੍ਹਾਂ ਦੇ ਭੰਗੂੜੇ ਅਤੇ ਵੰਨ-ਸਵੰਨੇ ਸਮਾਨ ਨਾਲ ਦੁਕਾਨਾਂ ਸੱਜੀਆ ਹੋਈਆ ਹਨ। ਕਿਸੇ ਵੀ ਕਿਸਮ ਦੀ ਵੰਨਗੀ ਦਾ ਕੋਈ ਹਿਸਾਬ ਹੀ ਨਹੀਂ ਲਗਦਾ।
ਗੁਰੂ ਨਾਨਕ ਦੇਵ ਜੀ 1487 ਈ: ਨੂੰ ਮੂਲ ਚੰਦ ਖੱਤਰੀ ਜੀ ਦੀ ਬੇਟੀ ਬੀਬੀ ਸੁਲੱਖਣੀ ਜੀ ਨੂੰ ਵਿਆਹੁਣ ਆਏ ਸਨ। ਗੁਰਦੁਆਰਾ ਕੰਧ ਸਾਹਿਬ ਵਿਖੇ ਸੰਗਤਾਂ ਦੀ ਆਮਦ ਦਿਨ-ਰਾਤ ਚਲਦੀ ਰਹਿੰਦੀ ਹੈ।ਬਾਬਾ ਜੀ ਦੇ ਵਿਆਹ ਦੀ ਯਾਦ ਵਿੱਚ ਉਹ ਕੰਧ ਸ਼ੀਸ਼ੇ ਵਿੱਚ ਜੜੀ ਹੋਈ ਹੈ ਜੋ ਕਈ ਯਾਦਾਂ ਚੇਤੇ ਕਰਵਾਉਂਦੀ ਹੈ।ਇਸ ਕੱਚੀ ਕੰਧ ਨੂੰ ਬਾਬਾ ਜੀ ਦਾ ਵਰ ਸੀ ਕਿ ਇਹ ਸੱਤਯੁੱਗ ਤੱਕ ਬਰਕਰਾਰ ਰਹੇਗੀ।ਇੱਥੇ ਲੋਕ ਸ਼ਰਧਾ ਨਾਲ ਨਤਮਸਤਕ ਹੁੰਦੇ ਹਨ। ਗੁਰਦੁਆਰਾ ਕੰਧ ਸਾਹਿਬ ਦੇ ਕੋਲ ਹੀ ਗੁਰਦੁਆਰਾ ਡੇਰਾ ਸਾਹਿਬ ਹੈ, ਜਿੱਥੇ ਗੁਰੂ ਜੀ ਦੇ ਫੇਰਿਆਂ ਦੀ ਰਸਮ ਹੋਈ ਸੀ।ਇਥੇ ਹੁਣ ਵੀ ਫੇਰੇ ਪੜ੍ਹੇ ਜਾਂਦੇ ਹਨ ਅਤੇ ਆਤਮਾ ਤੇ ਪਰਮਾਤਮਾ ਦੇ ਡੂੰਘੇ ਭੇਦ ਨੂੰ ਸਮਝਾਇਆ ਜਾਂਦਾ ਹੈ।
ਇਸ ਵਾਰ ਬਾਬਾ ਜੀ ਦਾ ਵਿਆਹ ਅਜੇ ਤੇਰਾਂ ਸਤੰਬਰ ਨੂੰ ਹੈ ,ਪਰ ਰੌਣਕਾਂ ਸ਼ੁਰੂ ਪਹਿਲਾਂ ਹੀ ਹੋ ਜਾਂਦੀਆ ਹਨ।ਮੇਲੇ ਵਿੱਚ ਭੀੜ ਕਾਫੀ ਹੁੰਦੀ ਹੈ ਵਿਆਹ ਪੁਰਬ ਵਾਲੇ ਦਿਨ ਤਾਂ ਤਿਲ ਸੁੱਟਣ ਜਿੰਨੀ ਥਾਂ ਵੀ ਨਹੀਂ ਹੁੰਦੀ। ਆਸੇ ਪਾਸੇ ਦੇ ਇਲਾਕੇ ਵਿੱਚੋਂ ਲੋਕ ਟਰੈਕਟਰ ਟਰਾਲੀਆਂ ਉੱਤੇ ਲੰਗਰ ਲੈ ਕੇ ਆਉਂਦੇ ਹਨ। ਇੰਝ ਮਹਿਸੂਸ ਹੁੰਦਾ ਹੈ ਜਿਵੇਂ ਪੂਰਾ ਜਹਾਨ ਹੀ ਉਮੰਡ ਪਿਆ ਹੋਵੇ।
ਚੀਜਾਂ ਵਸਤਾਂ ਦੀ ਵੰਨਗੀ ਦੀ ਤਾਂ ਅੱਤ ਹੀ ਹੋਈ ਹੁੰਦੀ ਹੈ। ਮੇਲੇ ਵਿੱਚ ਗੁੰਮ ਹੋ ਜਾਣ ਨੂੰ ਦਿਲ ਕਰਦਾ ਹੈ। ਅਸੀਂ ਲੋਕਲ ਹੋਣ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ