ਇਸ ਕਹਾਵਤ ਦਾ ਅਰਥ ਸਾਫ ਸਮਝ ਆਉਦਾ ਹੈ ਕਿ ਹਰ ਇੱਕ ਪੰਜਾਬੀ ਆਪਣੀ ਧਰਤੀ ਨਾਲ ਮਨ ਤੋ ਜੁੜਿਆ ਹੋਇਆ ਹੈ ਭਾਂਵੇਂ ਕੋਈ ਕਿਸੇ ਵੀ ਦੇਸ ਦੇ ਕੋਨੇ ਵਿੱਚ ਵੱਸਦਾ ਹੈ ਪਰ ਆਪਣੀਆਂ ਜੜ੍ਹਾਂ ਨਾਲ ਜੁੜਿਆ ਹੋਇਆ ਹੈ। ਪੁਰਾਣੇ ਸਮੇ ਵਿੱਚ ਜਦੋ ਕਿਸੇ ਮਾ ਦਾ ਪੁੱਤ ਖੇਤ ਨੂੰ ਜਾਂਦਾ ਸੀ ਤਾਂ ਮਾਂ ਕਹਿੰਦੀ ਹੁੰਦੀ ਸੀ “ਪੁੱਤ ਖੇਤ ਨੂੰ ਚੱਲਿਆ ਤਾਂ ਸਿਰ ਤੇ ਪਰਨਾ ਬੰਨ ਕੇ ਜਾਵੀ ਨੰਗੇ ਸਿਰ ਖੇਤ ਨੂੰ ਨਹੀ ਜਾਂਦੇ ਹੁੰਦੇ” ਅਤੇ ਬੀਬੀਆਂ ਆਪ ਵੀ ਸਿਰ ਢੱਕ ਕੇ ਖੇਤ ਨੂੰ ਜਾਂਦੀਆ ਸਨ। ਇੰਨਾ ਸਤਿਕਾਰ ਖੇਤਾਂ ਦਾ ਕਰਦੇ ਸੀ। ਤਾਂ ਹੀ ਤਾਂ ਕਹਿਦੇ ਨੇ ਕਿ ਜਮੀਨ ਜੱਟ ਦੀ ਮਾਂ ਹੈ। ਸਾਰੇ ਸਾਲ ਦਾ ਅੰਨਾਜ ਅਤੇ ਕਾਫੀ ਜਰੂਰਤਾਂ ਸਾਡੀਆਂ ਖੇਤਾਂ ਵਿਚੋ ਹੀ ਪੂਰੀਆਂ ਹੋ ਜਾਦੀਆਂ ਹਨ। ਜੇ ਕਿਸੇ ਨੂੰ ਨੋਕਰੀ ਨਹੀ ਵੀ ਮਿਲਦੀ ਤਾ ਵੀ ਫਿਕਰ ਵਾਲੀ ਕੋਈ ਗੱਲ ਨਹੀ। ਪਰ ਅੱਜ ਦੇ ਸਮੇ ਹਰ ਕੋਈ ਨੌਜਵਾਨ ਮੁੰਡੇ ਕੁੜੀਆਂ ਵਿਦੇਸ਼ਾ ਨੂੰ ਤੁਰ ਪਏ। ਹਰ ਕੋਈ ਆਪਣੇ ਬੱਚਿਆ ਦਾ ਚੰਗਾਂ ਭਵਿੱਖ ਬਣਾਉਣਾ ਚਾਹਦਾ ਹੈ। ਇਸ ਲਈ ਚਾਹੇ ਸਾਨੂੰ ਆਪਣੀ ਜਮੀਨ ਵੀ ਵੇਚਣੀ ਪੈ ਜਾਵੇ। ਚੰਗੀ ਗੱਲ ਹੈ ਪਰ ਮੈ ਕਈ ਵਾਰ ਸਟੂਡੈਂਟ ਨੂੰ ਮਿਲ ਕੇ ਗੱਲ ਕਰਦੀ ਹਾ ਤਾਂ ਕੋਈ ਵੀ ਸਟੂਡੈਂਟ ਵਿਦੇਸ਼ਾ ਵਿਚ ਆ ਕੇ ਬਹੁਤਾ ਖੁਸ਼ ਨਹੀ। ਹਰ ਕੋਈ ਪੰਜਾਬ ਨੂੰ ਮਿਸ ਕਰਦਾ ਹੈ ਅਤੇ ਸਰਕਾਰ ਤੇ ਦੋਸ਼ ਲਾਉਦਾ ਹੈ ਕਿ ਸਾਡੀਆਂ ਪੜਾਈਆਂ ਦੀ ਕੋਈ ਕਦਰ ਨਹੀ ਕੀਤੀ ਜੇ ਸਾਨੂੰ ਚੰਗੀ ਨੋਕਰੀ ਮਿਲ ਜਾਂਦੀ ਚੰਗਾ ਰੁਜਗਾਰ ਮਿਲਦਾ ਤਾਂ ਅਸੀ ਕਿਉ ਆਪਣਾ ਵਤਨ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ