ਡਿਪ੍ਰੈਸ਼ਨ ਦਾ ਸਤਾਇਆ ਇੱਕ ਬਾਂਦਰ ਖ਼ੁਦਕੁਸ਼ੀ ਕਰਨ ਤੁਰ ਪਿਆ..
ਰਾਹ ਵਿਚ ਸੁੱਤੇ ਪਏ ਸ਼ੇਰ ਨੂੰ ਦੇਖ ਉਸਨੂੰ ਇੱਕ ਇੱਲਤ ਸੁੱਝ ਗਈ..ਸੁੱਤੇ ਪਏ ਦਾ ਕੰਨ ਖਿੱਚ ਦਿੱਤਾ!
ਉਹ ਗੁੱਸੇ ਵਿਚ ਲਾਲ ਪੀਲਾਂ ਹੁੰਦਾ ਕੱਚੀ ਨੀਂਦਰੇ ਉੱਠ ਖਲੋਤਾ..
ਭਿਆਨਕ ਜਿਹੀ ਦਹਾੜ ਮਾਰੀ..ਓਏ ਕਿਸਦੀ ਮੌਤ ਆਈ ਏ..ਕਿਸਨੇ ਪੰਗਾ ਲਿਆ ਏ ਜੰਗਲ ਦੇ ਰਾਜੇ ਨਾਲ?
ਲੁਕਿਆ ਬੈਠਾ ਬਾਂਦਰ ਆਖਣ ਲੱਗਾ “ਜਨਾਬ ਅਣਜਾਣੇ ਗਲਤੀ ਹੋ ਗਈ ਹੁਣ ਭਾਵੇਂ ਮਾਰ ਦਿਓ ਤੇ ਜਾਂ ਫੇਰ ਬੋਟੀ ਬੋਟੀ ਕਰ ਦਿਓ..ਕੋਈ ਪ੍ਰਵਾਹ ਨਹੀਂ..ਵੈਸੇ ਵੀ ਜਿੰਦਗੀ ਤੋਂ ਅੱਕ ਚੁਕਾ ਹਾਂ..ਮਰਨ ਹੀ ਚਲਿਆਂ ਸਾਂ..”!
ਬਾਂਦਰ ਦੀ ਏਨੀ ਦਲੇਰੀ ਅਤੇ ਖੁਲਦਿੱਲੀ ਦੇਖ ਸ਼ੇਰ ਬੜਾ ਪ੍ਰਭਾਵਿਤ ਹੋਇਆ..
ਉਸਨੇ ਉਸਨੂੰ ਸੈਨਤ ਮਾਰ ਕੋਲ ਸੱਦ ਲਿਆ ਤੇ ਪੁੱਛਣ ਲੱਗਾ “ਗੱਲ ਤਾਂ ਦੱਸ..ਜਦੋਂ ਮੇਰਾ ਕੰਨ ਪੁੱਟ ਰਿਹਾ ਸੈਂ..ਕਿਸੇ ਵੇਖਿਆ ਤਾਂ ਨਹੀਂ”?
ਅੱਗੋਂ ਆਖਣ ਲੱਗਾ “ਜਨਾਬ ਕਿੱਦਾਂ ਦੀਆਂ ਗੱਲਾਂ ਕਰਦੇ ਓ..ਤੁਸੀਂ ਜੰਗਲ ਦੇ ਰਾਜੇ..ਕਿਸੇ ਦੀ ਕੀ ਮਜਾਲ ਲਾਗੇ ਵੀ ਫੜਕ ਜਾਵੇ..ਟੈਨਸ਼ਨ ਹੀ ਨਾ ਲਵੋ..ਕਿਸੇ ਨਹੀਂ ਦੇਖਿਆ”
ਅੱਗੋਂ ਤਰਲੇ ਜਿਹੇ ਨਾਲ ਆਖਣ ਲੱਗਾ “ਚੰਗਾ ਫੇਰ ਵੀਰ ਬਣਕੇ ਆਹ ਦੂਜਾ ਕੰਨ ਵੀ ਪੁੱਟ ਜਾ..ਬੜਾ ਹੀ ਚੰਗਾ ਲੱਗਾ ਜਦੋਂ ਤੂੰ ਪਹਿਲਾਂ ਪੱਟਿਆ ਸੀ..
ਸੱਚ ਪੁਛੇਂ ਤਾਂ ਮੈਂ ਵੀ ਕੱਲਾ ਜਿਹਾ ਹੀ ਰਹਿ ਗਿਆ ਹਾਂ..ਜੰਗਲ ਵਿਚ ਕੋਈ ਜਨੌਰ ਲਾਗੇ ਨਹੀਂ ਲੱਗਦਾ..ਜੁਆਨੀ ਵਾਲੀ ਉਹ ਗੱਲ ਵੀ ਨਹੀਂ ਰਹੀ..ਹੱਡ-ਪੈਰ ਦੁਖਦੇ ਰਹਿੰਦੇ..ਸ਼ਿਕਾਰ ਮਗਰ ਨੱਸਿਆ ਵੀ ਨਹੀਂ ਜਾਂਦਾ..ਰਹੀ ਗੱਲ ਆਹ ਬੜਕ ਦੀ..ਇਹ ਤਾਂ ਬੱਸ ਜੁਆਨੀ ਵੇਲੇ ਦਾ ਬਣਾਇਆ ਹੋਇਆ ਮਾੜਾ ਮੋਟਾ ਦਬਕਾ ਹੀ ਸੀ ਜਿਸ ਆਸਰੇ ਰੋਟੀ ਪਾਣੀ ਚੱਲੀ ਜਾਂਦਾ”..ਫੇਰ ਸ਼ੇਰ ਕਿੰਨੀ ਦੇਰ ਆਪਣਾ ਢਿਡ੍ਹ ਫਰੋਲਦਾ ਗਿਆ ਤੇ ਬਾਂਦਰ ਚੁੱਪਚਾਪ ਸੁਣਦਾ ਗਿਆ!
ਸੋ ਦੋਸਤੋ ਇਹ ਲਿਖਣ ਮਗਰੋਂ ਜ਼ਿਹਨ ਵਿਚ ਉਭਰ ਆਈਆਂ ਕੁਝ ਗੱਲਾਂ ਸਾਂਝੀਆਂ ਕਰਦਾ ਹਾਂ…
ਦੌਲਤੀ ਅੰਬਾਰ ਹੁਸਨ ਜਵਾਨੀ ਤਾਕਤ ਰੁਤਬੇ ਅਹੁਦੇ ਸਰਦਾਰੀਆਂ ਬਾਦਸ਼ਾਹੀਆਂ ਵਾਕਫ਼ੀਆਂ ਤਖਤੋ-ਤਾਜ ਤੇ ਹੋਰ ਬਹੁਤ ਸਾਰਾ ਕੁਝ ਅਸਲ ਵਿਚ ਬੱਸ ਕੁਝ ਕੂ ਸਾਲਾਂ ਦੀ ਹੀ ਖੇਡ ਹੁੰਦੀ ਏ..ਫੇਰ ਵਾਜ ਪਈ ਤੇ ਹਰੇਕ ਨੂੰ ਭਰਿਆ ਮੇਲਾ ਛੱਡਣਾ ਹੀ ਪੈਂਦਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ